Featured National News Punjab

ਔਲਖ ਨੇ ਕਨੇਡਾ ‘ਚ ਲੁਧਿਆਣਾ ਦਾ ਨਾਂ ਰੋਸ਼ਨ ਕੀਤਾ: ਦੀਵਾਨ

   ਕਾਂਗਰਸ ਪਾਰਟੀ ਨੇ ਔਲਖ ਨੂੰ ਕੀਤਾ ਸਨਮਾਨਿਤ

ਲੁਧਿਆਣਾ, 9 ਮਾਰਚ (ਸਤ ਪਾਲ ਸੋਨੀ) ਕਨੇਡਾ ਦੀ ਧਰਤੀ ‘ਤੇ ਪੰਜਾਬ, ਖਾਸ ਕਰਕੇ ਲੁਧਿਆਣਾ ਦਾ ਨਾਂ ਰੋਸ਼ਨ ਕਰਨ ਵਾਲੇ ਇੰਡੀਅਨ ਓਵਰਸੀਜ਼ ਕਾਂਗਰਸ ਕਨੇਡਾ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਔਲਖ ਦਾ ਸਰਾਭਾ ਨਗਰ ਵਿਖੇ ਕਾਂਗਰਸ ਪਾਰਟੀ ਵੱਲੋਂ ਸਨਮਾਨ ਕੀਤਾ ਗਿਆ। ਔਲਖ ਇਨਾਂ ਦਿਨੀਂ ਭਾਰਤ ਦੌਰੇ ‘ਤੇ ਹਨ। ਜਿਨਾਂ ਦਾ ਕਨੇਡਾ ਦੀ ਸਿਆਸਤ ਸਮੇਤ ਸਮਾਜ ਸੇਵਾ ਦੇ ਖੇਤਰ ‘ਚ ਵੀ ਵਿਸ਼ੇਸ਼ ਯੋਗਦਾਨ ਹੈ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ•ਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਕਿਹਾ ਕਿ ਔਲਖ ਨੇ ਕਨੇਡਾ ਦੀ ਧਰਤੀ ‘ਤੇ ਨਾ ਸਿਰਫ ਪੰਜਾਬ, ਬਲਕਿ ਖਾਸ ਕਰਕੇ ਲੁਧਿਆਣਾ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਜਿਹੜੇ ਨਾ ਸਿਰਫ ਉਥੇ ਆਉਣ ਵਾਲੇ ਪੰਜਾਬੀਆਂ ਦਾ ਸਤਿਕਾਰ ਕਰਦੇ ਹਨ ਅਤੇ ਬਲਕਿ ਆਪਣੇ ਪੱਧਰ ‘ਤੇ ਉਨਾਂ ਦੀ ਹਰ ਪੱਖੋਂ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ, ਕਨੇਡਾ ਦੀ ਸਿਆਸਤ ‘ਚ ਵੀ ਔਲਖ ਦਾ ਅਹਿਮ ਯੋਗਦਾਨ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਕਨੇਡਾ ਦੀ ਕਮਾਂਡ ਸੰਭਾਲਦਿਆਂ ਔਲਖ ਨੇ ਕਨੇਡਾ ‘ਚ ਪੰਜਾਬੀ ਸਮਾਜ ਦੀ ਮਜ਼ਬੂਤੀ ‘ਚ ਅਹਿਮ ਭੂਮਿਕਾ ਨਿਭਾਈ ਹੈ।
ਔਲਖ ਨੇ ਕਿਹਾ ਕਿ ਕਨੇਡਾ ਦੀ ਧਰਤੀ ‘ਚ ਰਹਿੰਦਿਆਂ ਪੰਜਾਬ ਦੀ ਮਿੱਟੀ ਦੀ ਉਨਾਂ ਨੂੰ ਹਮੇਸ਼ਾ ਯਾਦ ਆਉਂਦੀ ਹੈ। ਇਸੇ ਕਾਰਨ ਜਦੋਂ ਵੀ ਮੌਕਾ ਮਿੱਲਦਾ ਹੈ, ਉਹ ਪੰਜਾਬ ਆ ਜਾਂਦੇ ਹਨ। ਔਲਖ ਨੇ ਕਿਹਾ ਕਿ ਕਨੇਡਾ ਦੇ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ‘ਚ ਪੰਜਾਬੀ ਸਮਾਜ ਦਾ ਵਿਸ਼ੇਸ਼ ਯੋਗਦਾਨ ਹੈ। ਕਨੇਡਾ ਦੀ ਸਰਕਾਰ ਸਮੇਤ ਵੱਖ ਵੱਖ ਅਹੁਦਿਆਂ ‘ਤੇ ਪੰਜਾਬੀ ਸਮਾਜ ਰੋਲ ਅਦਾ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਕਨੇਡਾ ਦਾ ਐਨ.ਆਰ.ਆਈ ਸਮਾਜ ਕਾਂਗਰਸ ਪਾਰਟੀ ਦੇ ਹੱਕ ‘ਚ ਹੈ। ਐਨ.ਆਰ.ਆਈ ਦਾ ਮੰਨਣਾ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਹੀ ਸੁਧਾਰ ਸਕਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਜਵੱਦੀ, ਬਲਜਿੰਦਰ ਬੰਟੀ, ਵਿਨੋਦ ਬੱਠਲਾ, ਇੰਦਰਜੀਤ ਟੋਨੀ ਕਪੂਰ, ਨਵਨੀਸ਼ ਮਲਹੋਤਰਾ, ਰੋਹਿਤ ਪਾਹਵਾ, ਬਲਵਿੰਦਰ ਬੇਦੀ, ਡਾ. ਓਂਕਾਰ ਚੰਦ ਸ਼ਰਮਾ, ਦਿਨੇਸ਼ ਭਾਟੀਆ, ਬਲਜੀਤ ਆਹੂਜਾ, ਅਗਰ ਗੋਰਾ, ਹੰਸ ਰਾਜ ਮਿੱਤਲ, ਪੱਪਲ ਕਪੂਰ, ਲੱਕੀ ਕਪੂਰ, ਰਮੇਸ਼ ਕੌਸ਼ਲ, ਗੁਰਚਰਨ ਕੁਮਾਰ, ਰਾਜਵਿੰਦਰ ਸਿੰਘ ਜਵੱਦੀ ਵੀ ਮੌਜ਼ੂਦ ਰਹੇ।

Related posts

ਅਸੀਂ ਹਿੰਦੂ ਨਹੀਂ ਹਾਂ ਕੀ ਸੱਚ ਹੈ? —ਸਤਵਿੰਦਰ ਕੌਰ ਸੱਤੀ (ਕੈਲਗਰੀ)

INP1012

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਤਲੁਜ-ਯਮੁਨਾ ਿਲਕ ਨਹਿਰ ਲਈ ਪ੍ਰਾਪਤ ਕੀਤੀ ਸਮੁੱਚੀ ਜ਼ਮੀਨ ਨੂੰ ਡੀ-ਨੋਟੀਫਾਈ ਕਰਨ ਦਾ ਐਲਾਨ

INP1012

ਬਿੰਜੋਕੀ ਖੁਰਦ ਦੀ ਹੋਈ ਬਦਤਰ ਹਾਲਤ, ਵਸਨੀਕਾਂ ਐਸ.ਡੀ.ਐਮ ਕੋਲ ਲਾਈ ਗੁਹਾਰ

INP1012

Leave a Comment