Featured National News Punjab

ਜਗਦੀਸ਼ ਜੱਗਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਰਾਜਪੁਰਾ ਦੇ ਸਮਾਜ ਸੇਵਾ ਵਿੱਚ ਵੱਧਦੇ ਕਦਮ

ਰਾਜਪੁਰਾ (ਨਾਗਪਾਲ) ਜਗਦੀਸ਼ ਕੁਮਾਰ ਜੱਗਾ ਕੌਂਸਲਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀਦਲ (ਬਾਦਲ) ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਕਈ ਕੌਂਸਲਰ ਅਤੇ ਸਮਾਜਸੇਵੀਆਂ ਦੀ ਮੇਹਨਤ ਦੇ ਕਾਰਨ ਸਲਾਨਾ ਸਕੂਲ ਦੀਆਂ ਕਿਤਾਬਾ ਦੀ ਖਰੀਦ ਕਰਨ ਸਮੇਂ ਲੱਖਾ ਰੁਪਏ ਦੇ ਘਪਲਿਆਂ ਤੋਂ ਲੋਕਾ ਨੂੰ ਨਿਜਾਤ ਮਿਲੀ ਹੈ ਜੋ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਤੇ ਈਵੇਂ ਮਹਿਸੂਸ ਕੀਤਾ ਜਾ ਰਿਹਾ ਹੈ ਜੀਵੇਂ ਸਾਨੂੰ ਕਈ ਸਾਲਾ ਦੀ ਸਜਾ ਤੋਂ ਬਾਅਦ ਆਜਾਦੀ ਹੁਣੇ ਹੀ ਮਿਲੀ ਹੋਵੇ। ਉਹਨਾਂ ਕਿਹਾ ਕਿ ਈਵੇਂ ਹੀ ਏ ਪੀ ਜੈਨ ਹਸਪਤਾਲ ਦੇ ਕੁਝ ਡਾਕਟਰਾ ਦੀ ਕੁਝ ਦਵਾਈਆਂ ਵਾਲੇ ਦੁਕਾਨਦਾਰਾਂ ਦੀ ਮਿਲੀ ਭੁਗਤ ਹੋਣ ਕਾਰਣ ਦਵਾਈ ਬਹੁਤ ਹੀ ਮਹਿੰਗੇ ਰੇਟ ਤੇ ਵਿੱਕ ਰਹੀਆਂ ਹਨ ਤੇ ਗਰੀਬ ਅਤੇ ਪਰੇਸ਼ਾਨ ਮਰੀਜਾ ਦੀ ਜੇਬਾ ਮਨਮਰਜੀ ਨਾਲ ਦਵਾਈਆਂ ਦੇ ਪੈਸੇ ਲੈ ਕੇ ਕਟੀਆਂ ਜਾ ਰਹੀਆਂ ਹਨ ਤੇ ਹੁਣ ਸਾਡਾ ਅਗਲਾ ਕਦਮ ਉਹਨਾਂ ਡਾਕਟਰਾ ਤੇ ਮਹਿੰਗੇ ਰੇਟ ਤੇ ਦਵਾਈਆਂ ਵੇਚਣ ਵਾਲਿਆਂ ਦੇ ਖਿਲਾਫ ਹੋਵੇਗਾ ਤੇ ਹਸਪਤਾਲ ਦੇ ਅੰਦਰ ਦੁਕਾਨ ਖੁਲਵਾ ਕੇ ਜਿਹੜੀ ਦਵਾਈ ਬਾਹਰੋਂ ੫੦੦ ਰੁਪਏ ਦੀ ਮਿਲਦੀ ਹੈ ਉੇਹ ਸਿਰਫ ੫੦ ਰੁਪਏ ਵਿੱਚ ਮਿਲੇਗੀ ਜਿਸ ਸਬੰਧੀ ਜਲਦੀ ਹੀ ਆਵਾਜ ਉਠਾਈ ਜਾ ਰਹੀ ਹੈ। ਸ੍ਰੀ ਜਗਾ ਜੀ ਨੇ ਰਾਜਪੁਰਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਵੀ ਕੀਤਾ ਹੈ ਜਿਹਨਾਂ ਨੇ ਕਿਤਾਬਾ ਦੀਆਂ ਲਿਸਟਾ aਪਨ ਕਰਾਉਣ ਲਈ ਉਹਨਾਂ ਦਾ ਸਾਥ ਦਿੱਤਾ ਹੈ ਤੇ ਉਹਨਾਂ ਕਿਹਾ ਹੈ ਕਿ ਅਸੀ ਸਮਾਜ ਵਿੱਚ  ਸੁਧਾਰ ਕਰਨ ਦੀ ਬਜਾਏ ਦੇਸ਼ ਜਾ ਸਮਾਜ ਨੂੰ ਬੁਰਾ ਬਲਾ ਕਹਿੰਦੇ ਹਾਂ ਜੋ ਸਰਾਸਰ ਗਲਤ ਹੈ ਤੇ ਸਾਨੂੰ ਅੱਗੇ ਆ ਕੇ ਸਮਾਜ ਦੇ ਇਹਨਾਂ ਗਲਤ ਵਿਅਕਤੀਆਂ ਖਿਲਾਫ ਜੋਰਦਾਰ ਆਵਾਜ ਉਠਾਣੀ ਚਾਹੀਦੀ ਹੈ ਤੇ ਬੁਰੇ ਲੋਕਾ ਦਾ ਸਾਹਮਣਾ ਕਰਨ ਲਈ ਸਾਨੂੰ ਹਮੇਸ਼ਾ ਅਗੇ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਿਸ ਤਰਾਂ ਕਿਤਾਬਾ ਦੀ ਓਪਨ ਲਿਸ਼ਟ ਕਰਾਉਣ ਸਮੇਂ ਸਾਡਾ ਸਾਥ ਦਿਤਾ ਹੈ ਇਸੇ ਤਰਾਂ ਸਰਕਾਰੀ ਹਸਪਤਾਲ ਦੇ ਕੁਝ ਡਾਕਟਰ ਆੇ ਕੁਝ ਦਵਾਈਆਂ ਵੇਚਣ ਵਾਲਿਆ ਦੁਆਰਾ ਚਲਾਈ ਜਾ ਰਹੀ ਲੁੱਟ ਨੂੰ ਬੰਦ ਕਰਾਉਣ ਲਈ ਸਾਡਾ ਜਰੂਰ ਸਾਥ ਦੇਣਗੇ ਤਾਂ ਕਿ ਗਰੀਬ,ਮਜਬੂਰ ਤੇ ਲਾਚਾਰ ਮਰੀਜ ਦਾ  ਘੱਟ ਤੋਂ ਘੱਟ ਪੈਸੇ ਨਾਲ ਇਲਾਜ ਹੋ ਸਕੇ।

Related posts

ਵਿੱਤੀ ਵਰ੍ਹੇ ੨੦੧੭-੧੮ ਦੀ ਜ਼ਿਲ੍ਹਾ ਕਰਜਾਂ ਯੋਜਨਾਂ ਜਾਰੀ

INP1012

ਸੀਵਰੇਜ਼ ਉਪਰੰਤ ਪੱਖੋਵਾਲ ਸੜਕ ਦਾ ਮੁਰੰਮਤ ਕਾਰਜ ਇੱਕ ਮਹੀਨੇ ਵਿੱਚ ਹੋਵੇਗਾ ਸ਼ੁਰੂ-ਦਰਸ਼ਨ ਸਿੰਘ ਸ਼ਿਵਾਲਿਕ

INP1012

ਜ਼ਿਲਾ ਮੈਜਿਸਟ੍ਰੇਟ ਵੱਲੋਂ ਰਾਤ ਸਮੇਂ ਕੰਬਾਇਨਾਂ ਨਾਲ ਕਣਕ ਦੀ ਕਟਾਈ ‘ਤੇ ਪਾਬੰਦੀ

INP1012

Leave a Comment