Featured Punjab

‘ਪਹਿਲ’ ਵੱਲੋਂ ਲੋਕਾਂ ਦੀ ਸਹੂਲਤ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ 50 ਬੈਂਚ ਸਥਾਪਤ

ਡਿਪਟੀ ਕਮਿਸ਼ਨਰ ਰਵੀ ਭਗਤ ਵੱਲੋਂ ਬੈਂਚ ਸਹੂਲਤ ਦਾ ਉਦਘਾਟਨ

ਲੁਧਿਆਣਾ, 8 ਮਾਰਚ (ਸਤ ਪਾਲ ਸੋਨੀ) ਗੈਰ ਸਰਕਾਰੀ ਸੰਸਥਾ ‘ਪਹਿਲ-ਦ ਬਿਗਨਿੰਗ’ ਨੇ ਲੋਕ ਹਿੱਤ ਪਹਿਲ ਕਰਦਿਆਂ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕਾਂ ਦੇ ਬੈਠਣ ਲਈ 50 ਬੈਂਚ ਸਥਾਪਤ ਕੀਤੇ। ਇਹ ਬੈਂਚ ਉਨਾਂ ਸਥਾਨਾਂ (ਡਿਪਟੀ ਕਮਿਸ਼ਨਰ ਦਫ਼ਤਰ, ਪੁਲਿਸ ਕਮਿਸ਼ਨਰ ਦਫ਼ਤਰ, ਕਚਿਹਰੀਆਂ, ਜ਼ਿਲਾ ਖਜ਼ਾਨਾ ਦਫ਼ਤਰ, ਪੈਨਸ਼ਨਰਜ਼ ਭਵਨ, ਜ਼ਿਲਾ ਟਰਾਂਸਪੋਰਟ ਦਫ਼ਤਰ, ਸੁਵਿਧਾ ਕੇਂਦਰ ਅਤੇ ਹੋਰ) ‘ਤੇ ਸਥਾਪਤ ਕੀਤੇ ਗਏ ਹਨ, ਜਿੱਥੇ ਆਮ ਲੋਕਾਂ ਦੀ ਜਿਆਦਾ ਆਵਾਜਾਈ ਅਤੇ ਠਹਿਰਾਅ ਹੁੰਦਾ ਹੈ। ਸੰਸਥਾ ਵੱਲੋਂ ਜਲਦ ਹੀ ਹੋਰ ਅਜਿਹੇ ਬੈਂਚ ਸਥਾਪਤ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਇਨਾਂ ਬੈਂਚਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਜ਼ਾਨਾ ਕੰਮ ਕਰਾਉਣ ਆਉਂਦੇ ਲੋਕਾਂ ਲਈ ਇਹ ਬੈਂਚ ਬਹੁਤ ਹੀ ਸਹੂਲਤਦਾਇਕ ਸਿੱਧ ਹੋਣਗੇ। ਕੰਪਲੈਕਸ ਵਿੱਚ ਲੋਕਾਂ ਦੇ ਬੈਠਣ ਲਈ ਬੈਂਚਾਂ ਦੀ ਕਮੀ ਸੀ, ਜੋ ਕਿ ਹੁਣ ਪੂਰੀ ਹੋ ਜਾਵੇਗੀ। ਉਨਾਂ ਕਿਹਾ ਕਿ ਉਨਾਂ ਨੇ ਇਸ ਲੋੜ ਸੰਬੰਧੀ ਸੰਸਥਾਵਾਂ ਵਿਚਾਰਾਂ ਕੀਤੀਆਂ ਸਨ ਤਾਂ ‘ਪਹਿਲ’ ਸੰਸਥਾ ਨੇ ਅੱਗੇ ਆਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਕਿ ਅੱਜ ਪੂਰਾ ਕਰ ਦਿੱਤਾ ਗਿਆ ਹੈ।
ਸੰਸਥਾ ਦੇ ਸੰਸਥਾਪਕ ਸ੍ਰ. ਤਨਵੀਰ ਸਿੰਘ ਧਾਲੀਵਾਲ ਕੌਂਸਲਰ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ ਬੈਂਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬਿਲਕੁਲ ਮੁਫ਼ਤ ਸਥਾਪਤ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਕੰਪਲੈਕਸ ਵਿੱਚ 50 ਹੋਰ ਬੈਂਚ ਜਲਦ ਹੀ ਸਥਾਪਤ ਕੀਤੇ ਜਾਣਗੇ। ਉਨਾਂ ਇਨਾਂ ਬੈਂਚਾਂ ਲਈ ਆਰਥਿਕ ਸਹਾਇਤਾ ਦੇਣ ਵਾਲੇ ਨਾਈਟਇੰਗੇਲ ਕਾਲਜ ਆਫ਼ ਨਰਸਿੰਗ ਐਂਡ ਐਜੂਕੇਸ਼ਨ, ਨਾਰੰਗਵਾਲ ਦੇ ਸ੍ਰ. ਸਰਬਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਜੇ ਸੂਦ, ਪ੍ਰੋਫੈਸਰ ਨਰਿੰਦਰ ਸਿੰਘ, ਸ੍ਰ. ਸਤਪਾਲ ਸਿੰਘ, ਸ੍ਰ. ਤਰਨਜੀਤ ਸਿੰਘ, ਸ੍ਰੀ ਵਿਪਨ ਸਾਗਰ, ਸ੍ਰੀ ਲਕਸ਼ੇ ਅਰੋੜਾ, ਸ੍ਰੀ ਰਵੀ ਅਰੋੜਾ, ਸ੍ਰ. ਕੰਵਲਜੀਤ ਸਿੰਘ, ਸ੍ਰ. ਗੁਰਮਨਦੀਪ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

Related posts

ਮੋਹੀ ਵਾਸੀਆਂ ਨੇ ਵਿਧਾਇਕ ਫੂਲਕਾ ਦਾ ਕੀਤਾ ਵਿਸੇਸ ਸਨਮਾਨ

INP1012

ਮਨੁੱਖਤਾ ਦੀ ਸੇਵਾ ਹੀ ਅਸਲ ਵਿਚ ਪ੍ਰਮਾਤਮਾਂ ਦੀ ਸੱਚੀ ਸੇਵਾ-ਬਿਰਦੀ

INP1012

ਅੰਤੋਦਿਆ ਪ੍ਰਾਥਮਿਕ ਸਿੱਖਿਆ ਕੇਂਦਰ ਸਕੂਲ ਵਿਖੇ ਦੀਵਾਲੀ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ

INP1012

Leave a Comment