National News Punjab

ਮਹਿਲਾ ਸ਼ਕਤੀ ਦੇ ਯੋਗਦਾਨ ਦੇ ਬਿਨਾਂ ਕਿਸੇ ਵੀ ਹਲਕੇ ਵਿੱਚ ਤਰੱਕੀ ਸੰਭਵ ਨਹੀਂ : ਗੁਰਦੀਪ ਗੋਸ਼ਾ

ਲੁਧਿਆਣਾ, 9 ਮਾਰਚ (ਸਤ ਪਾਲ ਸੋਨੀ) ਗਿਰਜਾ ਘਰ ਆਫ ਸਾਲ ਵਿਜਨ ( ਖਜੂਰ ਚੌਂਕ ) ਅਸ਼ੋਕ ਨਗਰ ਵਿੱਖੇ ਪਾਸਟਰ ਯੂਨਿਸ ਮਸੀਹ ਦੀ ਪ੍ਰਧਾਨਗੀ ਹੇਟ ਮਹਿਲਾਂ ਦਿਵਸ ਦਾ ਆਯੋਜਨ ਕਰਕੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਉਪਲਬਧੀਆਂ ਹਾਸਲ ਕਰਣ ਵਾਲੀ ਔਰਤਾਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ । ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ-2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਬਤੋਰ ਮੁੱਖ ਮਹਿਮਾਨ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਪ੍ਰਤਿਭਾਸ਼ਾਲੀ  ਮਹਿਲਾਵਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਮਹਿਲਾ ਦਿਵਸ ਦੀ ਵਧਾਈ ਦਿੱਤੀ ।  ਗੋਸ਼ਾ ਨੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਨਾਰੀ ਸ਼ਕਤੀ  ਦੇ ਯੋਗਦਾਨ ਤੇ ਚਰਚਾ ਕਰਦੇ ਹੋਏ ਕਿਹਾ ਕਿ ਔਰਤਾਂ  ਦੇ ਯੋਗਦਾਨ  ਦੇ ਬਿਨਾਂ ਕਿਸੇ ਵੀ ਖੇਤਰ ਵਿੱਚ ਤਰੱਕੀ ਸੰਭਵ ਨਹੀਂ । ਚਾਹੇ ਰਾਜਨਿਤੀਕ ਖੇਤਰ ਹੋਵੇ, ਧਾਰਮਿਕ ਹੋਵੇ ,  ਵਪਾਰਕ ਖੇਤਰ ਜਾਂ ਫਿਰ ਕੋਈ ਅਤੇ ਖੇਤਰ ਹਰ ਖੇਤਰ ਵਿੱਚ ਨਾਰੀ ਸ਼ਕਤੀ ਦੀ ਅਹਿਮ ਭੂਮਿਕਾ ਹੈ।ਸ਼੍ਰੀਮਤੀ ਢੀਂਗੜਾ, ਡਾ. ਸ਼ੀਲਾ ਲਾਲ ਜੀ  ਨੇ ਦੇਸ਼ ਵਿੱਚ ਔਰਤਾਂ ਤੇ ਵਧਦੇ ਅਤਿਆਚਾਰਾਂ ਅਤੇ ਸ਼ੋਸ਼ਣ ਤੇ ਚਰਚਾ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿੱਚ ਨਾਰੀ ਜਾਤੀ ਨੂੰ ਮਿਲੇ ਅਧਿਕਾਰਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤੇ ਬਿਨਾਂ ਨਾਰੀ ਦੀ ਅਜਾਦੀ  ਦੇ ਕੋਈ ਮਾਅਨੇ ਨਹੀਂ ਹਨ ।  ਇਸ ਮੌਕੇ ਤੇ ਪਾਸਟਰ ਯੂਨਿਸ ਮਸੀਹ ਨੇ ਔਰਤਾਂ ਨੂੰ ਬਰਾਬਰਤਾ  ਦੇ ਅਧਿਕਾਰਾਂ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਔਰਤਾਂ ਨੂੰ ਬਰਾਬਰਤਾ  ਦੇ ਅਧਿਕਾਰ ਦੇਣਾ ਸਮੇਂ ਦੀ ਲੋੜ ਹੈ । ਇਸ ਮੌਕੇ ਤੇ ਪਾਸਟਰ ਰਣਜੀਤ, ਪਾਸਟਰ ਵਿਸ਼ਨੂੰ, ਪਾਸਟਰ ਜੋਨ, ਪਾਸਟਰ ਮਹਿੰਦਰ ਲਾਲ, ਪਾਸਟਰ ਜਗੀਰ, ਸ਼੍ਰੀਮਤੀ ਢੀਂਗੜਾ, ਡਾ. ਸ਼ੀਲਾ ਲਾਲ ਜੀ, ਬੰਸਤ ਮਸੀਹ, ਰਾਜ ਕੁਮਾਰ, ਰਵਿੰਦਰ ਸਿੰਘ, ਸੋਮ ਨਾਥ, ਹਰਦੇਵ ਸਿੰਘ, ਲੱਕੀ, ਵਿਜੈ ਮਸੀਹ ਤੇ ਹੋਰ ਵੀ ਹਾਜਿਰ ਸਨ।

Related posts

ਜ਼ਿਲਾ ਲੁਧਿਆਣਾ ਵਿੱਚ ਰੇਤ ਦੀ ਨਜਾਇਜ਼ ਨਿਕਾਸੀ ਕਿਸੇ ਵੀ ਕੀਮਤ ‘ਤੇ ਨਹੀਂ ਚੱਲਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ

INP1012

ਗਊਧੰਨ ਨੂੰ ਅਵਾਰਾ ਛੱਡਣ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ-ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ

INP1012

ਦਰਸ਼ਨ ਸਿੰਘ ਸ਼ੰਕਰ ਨੂੰ ਕੀਤਾ ‘ਆਪ’ ਦੀ ਸਟੇਟ ਮੀਡੀਆ ਟੀਮ ਵਿਚ ਸ਼ਾਮਿਲ

INP1012

Leave a Comment