Featured Punjab

ਸ਼ਹੀਦ ਭਾਈ ਪਿਆਰਾ ਸਿੰਘ ਭੁੰਗਰਨੀ ਦੇ ਜੱਦੀ ਪਿੰਡ ਵਿਖੇ ਧਰਮ ਪ੍ਰਚਾਰ ਲਹਿਰ ਦਾ ਸਮਾਗਮ ਕੀਤਾ ਗਿਆ: ਜਥੇ:ਬਲਦੇਵ ਸਿੰਘ

ਯਾਦਗਾਰੀ ਗੇਟ ਦਾ ਵੀ ਉਦਘਾਟਨ ਕੀਤਾ ਗਿਆ

ਅੰਮ੍ਰਿਤਸਰ (9 ਮਾਰਚ 2016) ਗੁਰੂ ਗੰਰਥ ਸਾਹਿਬ ਦੇ ਅਦਬ ਅਤੇ ਸਤਿਕਾਰ ਲਈ ਵੈਸਾਖੀ 1978 ਨੂੰ ਸ਼ਹੀਦ 13 ਸਿੰਘਾ ਦੀ ਪਵਿੱਤਰ ਯਾਦ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਦਾ 203 ਵੇਂ ਗ੍ਰੇੜ ਦਾ ਸਮਾਗਮ ਸ਼ਹੀਦ ਭਾਈ ਪਿਆਰਾ ਸਿੰਘ ਭੁੰਗਰਨੀ ਦੇ ਜੱਦੀ ਪਿੰਡ ਭੁੰਗਰਨੀ ਜ਼ਿਲਾ ਹੁਸ਼ਿਆਰਪੁਰ ਵਿਖੇ ਪੂਰੇ ਪੰਥਕ ਜਾਹੋ ਜਲਾਲ ਨਾਲ ਔਯਜਿਤ ਕੀਤਾ ਗਿਆ |ਅਖੰਡ ਕੀਰਤਨੀ ਜੱਥਾ ਇੰਟਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਹੈਡ ਕੁਵਾਟਰ ਸ਼ਹੀਦ ਗੰਜ ਗੁਰਮਤਿ ਸੰਗੀਤ ਕਾਲਜ ਰੇਲਵੇ ਕਲਾਨੀ ਬੀ, ਬਲਾਕ ਅੰਮ੍ਰਿਤਸਰ ਤੋ ਬਿਆਨ ਜਾਰੀ ਕਰਦਿਆ ਜਥੇਦਾਰ ਬਲਦੇਵ ਸਿੰਘ ਮੁਖੀ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਨੇ ਸਮਾਗਮ ਦਾ ਵੇਰਵਾ ਜਾਰੀ ਕਰਦਿਆ ਕਿਹਾ ਕਿ 5 ਮਾਰਚ 2016 ਦਾ ਸ਼ਾਮ ਦਾ ਗੁਰਮਤਿ ਸਮਾਗਮ  ਗੁਰੂ ਹਰਿ ਰਾਇ ਸਾਹਿਬ ਦੀ ਚਰਨ ਛਹੌ ਪ੍ਰਾਪਤ ਧਰਤੀ ਗੁਰਦੁਆਰਾ ਪਿੰਡ ਭੁੰਗਰਨੀ ਵਿਖੇ ਹੌਇਆ ਅਤੇ ਸਮਾਪਤੀ ਉਪਰੰਤ ਧਾਰਮਿਕ ਫਿਲਮ ਦਿਖਾਈ | 6 ਮਾਰਚ 2016 ਨੂੰ ਸਮਾਗਮ ਦੀ ਅਰੰਭਤਾ ਪ੍ਰਭਾਤ ਫੇਰੀ ਨਾਲ ਹੌਈ ਜਿਸ ਵਿੱਚ ਸਮੂੰਹ ਨਗਰ ਦੀਆਂ ਸੰਗਤਾਂ ਨੇ ਭਰਪੂਰ ਸ਼ਮੂਲੀਅਤ ਕੀਤੀ | ਹਰ ਗਲੀ, ਹਰ ਘਰ ਤਕ ਪੁਹੰਚ ਅਪਣਾਉਦਿਆ, ਸਿੱਖ  ਨੋਜਵਾਨਾਂ ਨੂੰ ਕੇਸ ਰੱਖਣ ਲਈ ਪ੍ਰੇਰਿਆ ਗਿਆ | ਧਰਮ ਪ੍ਰਚਾਰ ਲਹਿਰ ਦੇ ਮਿਸ਼ਨਾ ਦੀ ਸਾਂਝ ਸੰਗਤਾਂ ਨਾਲ ਕੀਤੀ ਗਈ | ਪਿਛਲੇ 10 ਸਾਲਾਂ ਤੋ ਉੱਪਰ 3850 ਪਿੰਡਾਂ ਤਕ ਪਹੁੰਚ ਆਪਣਾ ਚੁੱਕੀ ਧਰਮ ਪ੍ਰਚਾਰ ਲਹਿਰ ਸਿੱਖ ਪੁੱਤਾਂ ਦੇ ਕੇਸ ਰਖਵਾਉਣ, ਨਸ਼ੇ ਛਡਾਉਣ, ਧੀ ਨੂੰ ਕੁੱਖ ਚ ਮਰਨੇਂ ਬਚਾਉਣਾ ਅਤੇ ਗੁਰੂ ਗ੍ਰੰਥ ਅਤੇ ਪੰਥ ਨਾਲ ਜੜਨ ਲਈ ਸੁਹਿਰਦ ਯਤਨ ਕਰ ਰਹੀ ਹੈ|ਧਰਮ ਪ੍ਰਚਾਰ ਲਹਿਰ ਦੇ ਇਸ ਸਮਾਗਮ ਵਿੱਚ 57 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਜਿੰਨਾਂ ਨੂੰ ਕਕਾਰ ਭੇਟਾ ਰਹਿਤ ਦਿੱਤੇ ਗਏ ਅਤੇ 107  ਨੇਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ ਜਿੰਨਾ ਨੂੰ ਸਿਰਪਾਠ ਦੇ ਕੇ ਸਨਮਾਨਿਤ ਕੀਤਾ ਗਿਆ| ਇੰਨਾ ਸਮੁੱਚੇ ਸਮਾਗਮਾਂ ਨੂੰ ਸ਼ਹੀਦ ਭਾਈ ਪਿਆਰਾ ਸਿੰਘ ਭੁੰਗਰਨੀ ਦੇ ਭਰਾਤਾ ਭਾਈ ਅਵਤਾਰ ਸਿੰਘ ਅਤੇ ਭਾਈ ਦਲਬੀਰ ਸਿੰਘ ਨੇ ਹਿੱਸਾ ਪਾਉਦਿਆ ਸਮਾਗਮ ਦਾ ਪ੍ਰਬੰਧ ਬੜੀ ਯੁਕਤ ਨਾਲ ਨਿਭਾਇਆ | ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਖਚੈਨ ਸਿੰਘ ਅਤੇ ਪ੍ਰਧਾਨ ਭਾਈ ਸੁਰਜੀਤ ਸਿੰਘ ਨੇ ਧਰਮ ਪ੍ਰਚਾਰ ਲਹਿਰ ਦੇ ਇਸ ਸਮਾਗਮ ਚ ਭਰਪੂਰ ਸ਼ਮੂਲੀਅਤ ਕੀਤੀ |
ਧਰਮ ਪ੍ਰਚਾਰ ਲਹਿਰ ਦੇ ਸਮਾਗਮ ਚ ਸ਼ਹੀਦ ਗੰਜ ਗੁਰਮਤਿ ਸੰਗੀਤ ਕਾਲਜ ਦੇ ਪ੍ਰਿਸੀਪਲ ਡਾ: ਗੁਰਮੀਤ ਕੋ ਰ ਖਾਲਸਾ ਅਤੇ ਸਮੂੰਹ ਵਿਦਿਆਰਥੀਆਂ ਨੇ ਸਮਾਗਮ ਚ ਸਟੇਜ ਦੀ ਸੇਵਾ ਨਿਭਾਈ, ਭਾਈ ਸਰਬਜੀਤ ਸਿੰਘ  ਨੇ ਕਵਿਤਾ ਰਾਹੀ ਧਰਮ ਪ੍ਰਚਾਰ ਲਹਿਰ ਦੇ ਮਿਸ਼ਨਾਂ ਦੀ ਸਾਂਝ ਕੀਤੀ |ਇਲਾਕੇ ਦੀਆਂ ਸੰਗਤਾਂ ਦੁਆਰਾ ਧਰਮ ਪ੍ਰਚਾਰ ਦੇ ਸਮੂੰਹ ਸਟਾਫ ਤੇ ਸ਼ਹੀਦ ਦੇ ਪ੍ਰੀਵਾਰਿਕ ਮੈਬਰਾਂ ਨੂੰ ਸਿਰਪਾਉ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ|

Related posts

Handicap Manjeet Singh arrested from Khadur Sahib accused in a false case of referendum 2020

INP1012

ਕੀ ਲੋਕਾਂ ਨੂੰ ਸ਼ਰਾਬ ਪੱਲਾ ਕੇ ਹੀ ਖ਼ੁਸ਼ ਕੀਤਾ ਜਾ ਸਕਦਾ ਹੈ? ਮਨ ਜਿੱਤੇ ਜੱਗ ਜੀਤ

INP1012

ਮੁੱਖ ਮੰਤਰੀ ਤੀਰਥ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਉਤਰੀ ਅਤੇ ਪੂਰਬੀ ਤੋਂ ਰੇਲ ਗੱਡੀ ਰਾਹੀਂ ਰਵਾਨਾ ਹੋਇਆ 1 ਹਜ਼ਾਰ ਤੀਰਥ ਯਾਤਰੀਆਂ ਦਾ ਜੱਥਾ

INP1012

Leave a Comment