Non classé

ਹੈਬੋਵਾਲ ਤੋਂ ਪ੍ਰਾਪਤ ਲਵਾਰਿਸ ਬੱਚੀ ਦਾ ਅਗਲਾ ਘਰ ਹੋਵੇਗਾ ਤਲਵੰਡੀ ਧਾਮ

ਬੱਚੀ ਸਵਾਮੀ ਗੰਗਾਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਨੂੰ ਸਪੁਰਦ
ਲੁਧਿਆਣਾ, 9 ਮਾਰਚ (ਸਤ ਪਾਲ ਸੋਨੀ) ਲੰਘੀ ਰਾਤ ਨਿਊ ਵਿਜੇ ਨਗਰ, ਹੈਬੋਵਾਲ ਵਿਖੇ ਕਿਸੇ ਘਰ ਦੇ ਬਾਹਰ ਦਰਵਾਜੇ ਨਾਲ ਟੰਗੀ ਲਵਾਰਿਸ ਮਿਲੀ ਬੱਚੀ ਦਾ ਹੁਣ ਅਗਲਾ ਘਰ ਸਵਾਮੀ ਗੰਗਾਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਹੋਵੇਗਾ। ਸਿਵਲ ਹਸਪਤਾਲ ਲੁਧਿਆਣਾ ਦੇ ਸਟਾਫ਼ ਵੱਲੋਂ ਇਸ ਤਿੰਨ ਦਿਨਾਂ ਬੱਚੀ ਨੂੰ ਮੁੱਢਲੀ ਸਹਾਇਤਾ ਦੇ ਕੇ ਧਾਮ ਤਲਵੰਡੀ ਖੁਰਦ ਦੇ ਪ੍ਰਬੰਧਕਾਂ ਨੂੰ ਸਪੁਰਦ ਕਰ ਦਿੱਤਾ ਹੈ ਤਾਂ ਜੋ ਬੱਚੀ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਹੋ ਸਕੇ।
ਦੱਸਣਯੋਗ ਹੈ ਕਿ ਬੀਤੀ ਰਾਤ (ਮਹਾਂ ਸ਼ਿਵਰਾਤਰੀ) ਨੂੰ ਕੋਈ ਅਣਪਛਾਤਾ ਇਸ ਬੱਚੀ ਨੂੰ ਜਨਮ ਉਪਰੰਤ ਸਥਾਨਕ ਨਿਊ ਵਿਜੇ ਨਗਰ (ਹੈਬੋਵਾਲ) ਦੇ ਇੱਕ ਘਰ ਦੇ ਬਾਹਰ ਬਾਲਟੀ ਅਤੇ ਕੰਬਲ ਵਿੱਚ ਲਪੇਟ ਕੇ ਦਰਵਾਜੇ ਨਾਲ ਲਵਾਰਿਸ ਟੰਗ ਗਿਆ ਸੀ। ਪਤਾ ਲੱਗਣ ‘ਤੇ ਮਕਾਨ ਮਾਲਕਾਂ ਨੇ ਪੁਲਿਸ ਅਤੇ ਸੰਬੰਧਤ ਵਿਭਾਗਾਂ ਦੇ ਧਿਆਨ ਵਿੱਚ ਇਹ ਘਟਨਾ ਲਿਆ ਦਿੱਤੀ। ਬੱਚੀ ਨੂੰ ਮੁੱਢਲੀ ਮੈਡੀਕਲ ਸਹਾਇਤਾ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਹ ਬਿਲਕੁੱਲ ਤੰਦਰੁਸਤ ਸੀ, ਜਿਸ ਨੂੰ ਅੱਜ ਸਾਰੀ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਪ੍ਰਬੰਧਕਾਂ ਵੱਲੋਂ ਸਵਾਮੀ ਗੰਗਾਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ।
ਸੰਸਥਾ ਦੇ ਪ੍ਰਬੰਧਕ ਸ੍ਰ. ਕੁਲਦੀਪ ਸਿੰਘ ਅਤੇ ਬੀਬੀ ਜਸਵੀਰ ਕੌਰ ਨੇ ਦੱਸਿਆ ਕਿ ਉਹ ਇਸ ਬੱਚੀ ਨੂੰ ਸੰਸਥਾ ਦੇ ਬਾਲ ਘਰ ਵਿੱਚ ਰੱਖਣਗੇ ਅਤੇ ਇਸ ਬੱਚੀ ਨੂੰ ਅੱਗੇ ਇਛੁੱਕ ਮਾਪਿਆਂ ਨੂੰ ਗੋਦ ਦੇਣ ਲਈ ਕਾਨੂੰਨੀ ਪ੍ਰਕਿਰਿਆ ਅਪਨਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਚਿੱਤਰਾ ਕਾਲੀਆ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਸਿੰਘ, ਹੈਬੋਵਾਲ ਥਾਣਾ ਮੁੱਖੀ ਸ੍ਰ. ਜਰਨੈਲ ਸਿੰਘ, ਸ੍ਰ. ਚਰਨਜੀਤ ਸਿੰਘ ਅਤੇ ਹੋਰ ਵੀ ਹਾਜ਼ਿਰ ਸਨ।

Related posts

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)

INP1012

ਭਾਰਤ ਤੇ ਪਾਕਿਸਤਾਨ ਆਪਸੀ ਸਹਿਯੋਗ ਨਾਲ ਹੀ ਤਰੱਕੀ ਦੀਆਂ ਅਗਲੀਆਂ ਮੰਜ਼ਿਲਾਂ ਛੋਹ ਸਕਦੇ ਹਨ-ਪ੍ਰੋ. ਚੰਦੂਮਾਜਰਾ

INP1012

ਸੰਤ ਇਸਰ ਸਿੰਘ ਸੀਨੀਅਰ ਸੈਕਡੰਰੀ ਸਕੂਲ, ਵਿਖੇ ਕਾਨੂੰਨੀ ਸਾਖਰਤਾ ਬਾਰੇ ਸੈਮੀਨਾਰ ਦਾ ਕੀਤਾ ਗਿਆ ਆਯੋਜਨ

INP1012

Leave a Comment