Featured National News Punjab Punjabi

ਪਟਿਆਲਾ ਪੁਲਿਸ ਵੱਲੋਂ ਹਥਿਆਰ ਅਤੇ ਨਗਦੀ ਦੀ ਚੋਰੀ ਦਾ ਪਰਦਾਫਾਸ਼ ੨ ਦੋਸ਼ੀ ਕਾਬੂ – ਚੋਰੀ ਦੇ ਹਥਿਆਰ ਅਤੇ ਨਗਦੀ ਬਰਾਮਦ

ਪਟਿਆਲਾ, ੧੧ ਮਾਰਚ: ਪਟਿਆਲਾ ਪੁਲਿਸ ਵੱਲੋਂ ਹਥਿਆਰ ਅਤੇ ਨਗਦੀ ਦੀ ਇਕ ਵੱਡੀ ਚੋਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. (ਇੰਨਵੈਸਟੀਗੇਸ਼ਨ) ਸ਼੍ਰੀ ਪਰਮਜੀਤ ਸਿੰਘ ਗੌਰਾਇਆਂ ਨੇ ਪੱਤਰਕਾਰ  ਸੰਮੇਲਨ ਦੌਰਾਨ ਦੱਸਿਆ ਕਿ ਐਸ.ਪੀ. ਸਿਟੀ ਸ਼੍ਰੀ ਦਲਜੀਤ ਸਿੰਘ ਰਾਣਾ, ਡੀ.ਐਸ.ਪੀ. ਸਿਟੀ-੨ ਸ਼੍ਰੀ ਵਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ੯ ਜਨਵਰੀ ੨੦੧੬ ਨੂੰ ਧਾਰਾ ੪੫੭,੩੮੦ ਅਤੇ ੨੫/੫੪/੫੯ ਅਸਲਾ ਐਕਟ ਤਹਿਤ ਦਰਜ ਹੋਏ ਮੁਕੱਦਮੇ ਨੰਬਰ ੧੪ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿੱਚ ਆਜ਼ਾਦ ਨਗਰ ਪਟਿਆਲਾ ਦੀ ਵਸਨੀਕ ਸੋਨੀਆ ਵਧਵਾ ਪਤਨੀ ਹਰੀਸ਼ ਵਧਵਾ ਨੇ ਕੁਝ ਨਾ ਮਾਲੂਮ ਵਿਅਕਤੀਆਂ ਖਿਲਾਫ ਕੇਸ ਦਰਜ ਕਰਾਇਆ ਸੀ ਕਿ ਉਸਦੀ ਗੈਰ ਮੌਜੂਦਗੀ ਵਿੱਚ ਉਸਦੇ ਘਰੋਂ ਇਕ ੩੨ ਬੋਰ ਪਿਸਤੋਲ, ਇਕ ੩੨ ਬੋਰ ਰਿਵਾਲਵਰ ਸਮੇਤ ਕਾਰਤੂਸ ਤੇ ਕੁਝ ਨਗਦੀ ਚੋਰੀ ਹੋ ਗਈ ਹੈ।
ਐਸ.ਪੀ. ਨੇ ਦੱਸਿਆ ਕਿ ਥਾਣਾ ਤ੍ਰਿਪੜੀ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਮਿਤੀ ੧੦-੩-੨੦੧੬ ਨੂੰ ਰਾਜਵੀਰ ਸਿੰਘ ਉਰਫ ਗੁਲਾਬ ਸਿੰਘ ਪੁੱਤਰ ਰੂਪ ਸਿੰਘ ਵਾਸੀ ਮਕਾਨ ਨੰਬਰ ੧੧੨ ਜੈ ਜਵਾਨ ਕਲੌਨੀ ਪਟਿਆਲਾ ਅਤੇ ਸੰਦੀਪ ਸਿੰਘ ਉਰਫ ਦੀਪ ਸਿੰਘ ਪੁੱਤਰ ਬਚਨਾ ਸਿੰਘ ਵਾਸੀ ਪਿੰਡ ਬਲਮਗੜ ਥਾਣਾ ਸਨੌਰ ਜ਼ਿਲਾ ਪਟਿਆਲਾ ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਪਾਸੋਂ ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜਵੀਰ ਸਿੰਘ ਜੋ ਕਿ ਸੋਨੀਆ ਵਧਵਾ ਦੇ ਘਰ ਪ੍ਰਾਈਵੇਟ ਤੌਰ ‘ਤੇ ਡਰਾਈਵਰੀ ਕਰਦਾ ਸੀ ਜਿਸਨੇ ਆਪਣੇ ਸਾਥੀ ਸੰਦੀਪ ਸਿੰਘ ਨਾਲ ਮਿਲਕੇ ਸੋਨੀਆ ਵਧਵਾ ਦੇ ਘਰੇ ਇਕ ੩੨ ਬੋਰ ਪਿਸਤੋਲ, ਇਕ ੩੨ ਬੋਰ ਰਿਵਾਲਵਰ ਸਮੇਤ ੫ ਕਾਰਤੂਸ ਅਤੇ ੩ ਲੱਖ ਰੁਪਏ ਦੀ ਨਗਦੀ ਚੋਰੀ ਕੀਤੀ ਸੀ। ਉਹਨਾਂ ਦੱਸਿਆ ਕਿ ਦੋਨਾਂ ਦੋਸ਼ੀਆਂ ਤੋਂ ਹਥਿਆਰ ਤੇ ਨਗਦੀ ਬਰਾਮਦ ਕਰ ਲਈ ਗਈ ਹੈ। ਪੁਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਾਜਵੀਰ ਚੋਰੀਆਂ ਕਰਨ ਦਾ ਆਦੀ ਹੈ ਇਸਦੇ ਖਿਲਾਫ ਪਹਿਲਾਂ ਵੀ ਕੈਂਥਲ, ਸਦਰ ਸਮਾਣਾ, ਸਿਟੀ ਸਮਾਣਾ, ਬਖਸ਼ੀਵਾਲ ਅਤੇ ਪਸਿਆਣਾ ਵਿਖੇ ਕਰੀਬ ੮ ਮੁਕੱਦਮੇ ਦਰਜ਼ ਹਨ। ਅੱਜ ਦੇ ਪੱਤਰਕਾਰ ਸੰਮੇਲਨ ਮੌਕੇ ਉਪ ਪੁਲਿਸ ਕਪਤਾਨ ਘਨੌਰ ਸ਼੍ਰੀ ਪ੍ਰਿਤਪਾਲ ਸਿੰਘ, ਡੀ.ਐਸ.ਪੀ. (ਡੀ), ਸ਼੍ਰੀ ਰਮਨਦੀਪ ਸਿੰਘ ਡੀ.ਐਸ.ਪੀ. ਸਿਟੀ-੨, ਸ਼੍ਰੀ ਵਰਿੰਦਰਜੀਤ ਸਿੰਘ ਐਸ.ਐਚ.ਓ. ਸੰਭੂ ਇੰਸਪੈਕਟਰ ਪਰਮਿੰਦਰ ਸਿੰਘ ਬਾਠ ਅਤੇ ਥਾਣਾ ਤ੍ਰਿਪੜੀ ਦੇ ਐਸ.ਐਚ.ਓ  ਇੰਸਪੈਕਟਰ ਸ਼ਮਿੰਦਰ ਸਿੰਘ ਵੀ ਹਾਜਰ ਸਨ।

Related posts

ਪਰਵਾਸੀ ਭਾਰਤੀਆਂ ਦੇ ਯੋਗਦਾਨ, ਚਾਹਤਾਂ ਤੇ ਮੰਗਾਂ ਦੇ ਸਨਮੁੱਖ

INP1012

ਬੀਰਦਵਿੰਦਰ ਸਿੰਘ ਬਰਾੜ ਅਤੇ ਜਗਮੀਤ ਸਿੰਘ ਬਰਾੜ ਨੂੰ ਬੰਸੀ ਧਵਨ ਦੀ ਕਲਮ ਤੋਂ ਖੁੱਲਾ ਪੱਤਰ

INP1012

ਮਾਨਵ ਸੇਵਾ ਮਿਸ਼ਨ ਵਲੋਂ ੩੦੦ ਪਰਿਵਾਰਾ ਦੀ ਕੀਤੀ ਮੁੱਫਤ ਰਾਸ਼ਨ ਵੰਡਣ ਦੀ ਸੇਵਾ

INP1012

Leave a Comment