Featured Social

ਮਾਨਵ ਸੇਵਾ ਮਿਸ਼ਨ ਵਲੋਂ ੩੦੦ ਪਰਿਵਾਰਾ ਦੀ ਕੀਤੀ ਮੁੱਫਤ ਰਾਸ਼ਨ ਵੰਡਣ ਦੀ ਸੇਵਾ

ਰਾਜਪੁਰਾ (ਧਰਮਵੀਰ ਨਾਗਪਾਲ) ਹਰ ਮਹੀਨੇ ਦੀ ਤਰਾਂ ਇਸ ਮਹੀਨੇ ਵੀ ਮਾਨਵ ਸੇਵਾ ਮਿਸ਼ਨ (ਰਜਿ.) ਰਾਜਪੁਰਾ ਵਲੋਂ  ਇਲਾਕੇ ਦੀਆਂ ਵਿਧਵਾਵਾਂ ਤੇ ਬੇਸਹਾਰਾ ਪਰਿਵਾਰਾ ਲਈ ਰਾਸ਼ਨ ਮੁਹਇਆ ਕਰਾਉਣ ਦੀ ਸੇਵਾ ਕੀਤੀ ਗਈ ਜਿਸ ਵਿੱਚ ੩੦੦ ਤੋਂ ਵੱਧ ਪਰਿਵਾਰਾ ਨੇ ਇਸ ਸੇਵਾ ਦਾ ਲਾਹਾ ਲਿਆ ਅਤੇ ਸਮੂਹ ਲੋਕਾ ਨੂੰ ਸਵੇਰ ਦਾ ਨਾਸ਼ਤਾ ਅਤੇ ਚਾਹ ਦੇ ਨਾਲ ਬਿਸਕੁਟ ਵੀ ਦਿੱਤੇ ਗਏ। ਮਾਨਵ ਸੇਵਾ ਮਿਸ਼ਨ ਦੇ ਪ੍ਰਧਾਨ ਸ੍ਰੀ ਹਰੀਸ਼ ਹੰਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਸ਼ਨ ਕੋਲ ਆਪਣੀ ਥਾਂ ਨਾ ਹੋਣ ਕਾਰਨ ਸਾਨੂੰ ਇਹ ਸੇਵਾ ਆਰਿਆ ਸਮਾਜ ਮੰਦਰ ਵਿੱਚ ਕਰਨੀ ਪੈ ਰਹੀ ਹੈ ਉਹਨਾਂ ਕਿਹਾ ਕਿ  ਜਦੋਂ ਵੀ ਆਪਣੀ ਥਾਂ ਮਿਲ ਗਈ ਤਾਂ ਰਾਸ਼ਨ ਦੀ ਸੇਵਾ ਲੈਣ ਵਾਲਿਆ ਵਿੱਚ ਹੋਰ ਵੀ ਵਾਧਾ ਕਰ ਦਿਤਾ ਜਾਵੇਗਾ।ਇੱਥੇ ਇਹ ਵੀ ਜਿਕਰਯੋਗ ਹੈ ਕਿ ਜਦੋਂ ਇਸ ਤਰਾਂ ਦੀ ਸੇਵਾ ਦੇ ਕੰਮ ਵੇਖੇ ਜਾਂਦੇ ਹਨ ਤਾਂ ਮੈਨੂੰ ਵੀ ਫਰਾਂਸ ਦੇਸ਼ ਦੀ ਉਸੇ ਤਰਾਂ ਦੀ  ਸੰਸ਼ਥਾਂ ਜੋ ਕਿ ੨੦ ਰੂਏ ਦੀ ਡਿਪਾਰਟਮੈਂਟ ਵਿੱਖੇ ਹੈ ਉਹ ਵੀ ਇਸੇ ਤਰਾਂ ਵਿਦੇਸ਼ੀ ਤੇ ਜਰੂਰਰਤ ਮੰਦਾ ਨੂੰ ਹਰ ਤਰਾਂ ਦੀ ਸੁਵਿਧਾਵਾਂ ਪ੍ਰਧਾਨ ਕਰਦੀ ਹੈ ਜਿਸ ਤਰਾਂ ਮਾਨਵ ਸੇਵਾ ਮਿਸ਼ਨ ਵਾਲੇ ਲਾਈਨ ਬਣਾ ਕੇ ਸੇਵਾ ਕਰ ਰਹੇ ਹੁੰਦੇ ਹਨ ਜੀਵੇਂ ਕੋਈ ਚੀਨੀ ਕੋਈ ਚਾਹ ਪਤੀ ਜਾ ਸਾਬਣ ਜਾ ਹੋਰ ਸਮਗਰੀ ਦੇ ਰਿਹਾ ਹੁੰਦਾ ਹੈ। ਇਸ ਤਰਾਂ ਦੀਆਂ ਸੇਵਾਵਾ ਕਰਨ ਵਾਲਿਆ ਦੇ ਜਲਦੀ ਭਾਗ ਜਾਗਦੇ ਹਨ ਤੇ ਆਤਮਿਕ ਤੇ ਮਾਨਸਿਕ ਬਲ ਮਿਲਦਾ ਹੈ ਤੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਮਾਨਵ ਸੇਵਾ ਮਿਸ਼ਨ ਨੂੰ ਹੋਰ ਵਧੇਰੇ ਸ਼ਕਤੀ ਪ੍ਰਦਾਨ ਕਰੇ ਤਾਂ ਕਿ ਸਮਾਜ ਵਿੱਚ ਇਹ ਬੇਸਹਾਰਿਆਂ ਨੂੰ ਸਹਾਰਾ ਦੇ ਕੇ ਇਸੇ ਤਰਾਂ ਖੁਸ਼ੀਆਂ ਪ੍ਰਾਪਤ ਕਰਦੀ ਰਹੇ। ਇਸ ਮੌਕੇ ਸਮੂਹ ਮਾਨਵ ਸੇਵਾ ਮਿਸ਼ਨ ਦੇ ਪਦ ਅਧਿਕਾਰੀ ਅਤੇ ਮੈਂਬਰ ਹਾਜਰ ਸਨ।ਇਸ ਹੋਰ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਮਾਨਵ ਸੇਵਾ ਮਿਸ਼ਨ ਦੇ ਸੀਨੀਅਰ ਮੈਂਬਰ ਜਗਦੀਸ਼ ਕੁਮਾਰ ਵਲੋਂ ਲਈ ਗਈ ਜਾਣਕਾਰੀ ਦੀ ਵੀਡੀa ਤੁਸੀ ਯੂਟਯੁਬ ਡਾਟ ਕਾਮ/ਸੀ/ਡੀਵੀਨਿਊਜ ਟੀਵੀ ਤੇ ਕਲਿਕ ਕਰਕੇ ਦੇਖ ਸਕਦੇ ਹੋ।

Related posts

ਗਗਨਦੀਪ ਸਿੰਘ ਭੁੱਲਰ ਨੇ ਡੀ.ਐਸ.ਪੀ (ਸਿਟੀ-੨) ਵਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਿਆ

INP1012

ਸ਼ਰਬਤ ਦੇ ਭਲੇ ਲਈ ਪਾਠ ਦੇ ਭੋਗ ਪਾਏ ਗਏ

INP1012

ਗੋਸ਼ਾ ਨੇ ਜਾਰੀ ਕੀਤੀ ਵਿਧਾਨਸਭਾ ਪੂਰਬੀ ਯੂਥ ਅਕਾਲੀ ਦਲ ਦੇ ਅੱਹੁਦੇਦਾਰਾਂ ਦੀ ਦੂਜੀ ਸੂਚੀ

INP1012

Leave a Comment