Featured Punjab

ਬੈਂਸ ਨੇ ਵਾਰਡ ਨੰ.73 ਵਿੱਚ ਸੁਣੀਆਂ ਜਨ-ਸਮੱਸਿਆਵਾਂ

ਸਬੰਧਿਤ ਕਰਮਚਾਰੀਆਂ ਦੀ ਲੱਗੀ ਕਲਾਸ ,ਸੈਨੇਟਰੀ ਇੰਸਪੈਕਟਰ ਨੂੰ ਮੌਕੇ’ਤੇ ਬੁਲਾ ਕੇ ਦਿਖਾਈ ਇਲਾਕੇ ਦੀ ਗੰਦਗੀ
ਲੁਧਿਆਣਾ 28 ਮਾਰਚ (ਸਤ ਪਾਲ ਸੋਨੀ)  ਗਿਆਸਪੁਰਾ ਫਲੈਟਾਂ ਦੇ ਨੇੜੇ ਪੈਂਦੇ ਇਲਾਕਾ ਗਿੱਲ ਕਲੋਨੀ ਜੋ ਕਿ ਵਾਰਡ ਨੰ.73 ਦੇ ਅਧੀਨ ਆਉਂਦਾ ਹੈ,ਉੱਥੇ ਦੇ ਵਸਨੀਕਾਂ ਦੀਆਂ ਪਰੇਸ਼ਾਨੀਆਂ ਨੂੰ ਸੁਨਣ ਲਈ ਟੀਮ ਇਨਸਾਫ ਦੇ ਮੁੱਖੀ ਅਤੇ ਅਜਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਾਸ ਤੌਰ ਤੇ ਪੁੱਜੇ। ਸ.ਬੈਂਸ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਸਬੰਧਿਤ ਕਰਮਚਾਰੀਆਂ ਦੀ ਕਲਾਸ ਲਗਾਈ ਅਤੇ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਲਈ ਕਿਹਾ।
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਬੈਂਸ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਲਾਕੇ ਵਿੱਚ ਪਈ ਸ਼ਾਮਲਾਟ ਦੀ ਕਈ ਏਕੜ ਜਮੀਨ ਵਿੱਚ ਗੈਰਕਾਨੂੰਨੀ ਰੂਪ ਨਾਲ ਕੂੜਾ ਸੁੱਟਣ ਵਾਲਿਆਂ ਨੇ ਕੂੜੇ ਦਾ ਡੰਪ ਬਣਾ ਲਿਆ ਹੈ ਜੋ ਕਿ ਪੂਰੇ ਇਲਾਕੇ ਲਈ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਕੂੜਾ ਭਰਿਆ ਹੋਣ ਕਰ ਕੇ ਸਾਰਾ ਦਿਨ ਜਾਨਵਰ ਘੁੰਮਦੇ ਰਹਿੰਦੇ ਹਨ ਅਤੇ ਬਿਮਾਰੀ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਸਬੰਧਿਤ ਕਈ ਵਾਰ ਇਲਾਕਾ ਕੌਂਸਲਰ ਅਤੇ ਮੇਅਰ ਨੂੰ ਜਾਣੂ  ਕਰਵਾਏ ਜਾਣ’ਤੇ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਸ.ਬੈਂਸ ਇਲਾਕਾ ਨਿਵਾਸੀਆਂ ਦੇ ਨਾਲ ਸਥਿਤੀ ਦਾ ਜਾਇਜਾ ਲੈਣ ਲਈ ਡੰਪ ਤੇ ਵੀ ਪੁੱਜੇ ਅਤੇ ਮੌਕੇ ਤੇ ਸੈਨੇਟਰੀ ਇੰਸਪੈਕਟਰ ਮਹਿਲ ਸਿੰਘ ਨੂੰ ਬੁਲਾ ਕੇ ਖਰੀਆਂ-ਖਰੀਆਂ ਸੁਣਾਉਂਦੇ ਹੋਏ ਅਫਸਰਾਂ ਦੀ ਖਾਤਿਰਦਾਰੀ ਛੱਡ ਕੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਬਾਰੇ ਕਿਹਾ। ਉਨਾਂ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਨਾਲ ਵੀ ਗੱਲ ਕੀਤੀ ਅਤੇ ਜਲਦ ਤੋਂ ਜਲਦ ਇਲਾਕੇ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਜਿਸ’ਤ ਐਡੀਸ਼ਨਲ ਕਮਿਸ਼ਨਰ ਨੇ ਭਰੋਸਾ ਦੁਆਇਆ ਕਿ ਜਲਦ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਹਰਦਿਆਲ ਸਿੰਘ ਢਿੱਲੌਂ ਮੈਂਬਰ ਅਨੁਸ਼ਾਸ਼ਨੀ ਕਮੇਟੀ,ਹਰਨੇਕ ਸਿੰਘ ਸੈਣੀ,ਬਲਵਿੰਦਰ ਕੁਮਾਰ (ਦੋਵੇਂ ਵਾਰਡ ਇੰਚਾਰਜ), ਪ੍ਰਦੀਪ ਕੁਮਾਰ ਲਾਲਾ,ਅਮਨਦੀਪ ਸਿੰਘ,ਸਾਹਿਲ ਕੁਮਾਰ,ਰੇਸ਼ਮ ਸਿੰਘ,ਗੁਰਦੀਪ ਕੌਰ,ਸ਼੍ਰੀਮਤੀ ਸ਼ਾਂਤੀ,ਬੀਬੀ ਹਰਵਿੰਦਰ ਕੌਰ ਭੋਲੀ,ਬੀਬੀ ਬਬਲੀ ਤੋਂ ਇਲਾਵਾ ਸੈਂਕੜੇ ਇਲਾਕਾ ਨਿਵਾਸੀ ਹਾਜਿਰ ਸਨ।

Related posts

ਡਾ. ਬੀ.ਆਰ. ਅੰਬੇਡਕਰ ਦੀ 125ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮਾਂ ‘ਚ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ ਸ਼ਿਰਕਤ

INP1012

ਹਿੰਮਤੇ ਮਰਦਾਂ ਮੱਦਦੇ ਖੁਦਾ ;ਅਧਿਆਪਕ ਜੀ.ਐੱਸ. ਗੁਰਦਿੱਤ

INP1012

ਠੇਕਾ ਮੁਲਾਜਮ ਸੰਘਰਸ਼ ਮੋਰਚਾ ਨੇ ਧਰਨਾ ਲਗਾ ਡੀ ਸੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

INP1012

Leave a Comment