Featured Punjab

ਜਿਲ੍ਹਾ ਪ੍ਰਧਾਨ ਬੀਬੀ ਚੀਮਾ ਵਲੋ ਪਟਿਆਲਾ ‘ਚ ਮੀਟਿੰਗ ਭਲਕੇ

ਰਾਜਪੁਰਾ,੭ ਮਾਰਚ (ਧਰਮਵੀਰ ਨਾਗਪਾਲ) ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਜਿਲ੍ਹਾ ਪਟਿਆਲਾ ਦੀ ਪ੍ਰਧਾਨ ਬੀਬੀ ਬਲਵਿੰਦਰ ਕੋਰ ਚੀਮਾ ਨੇ ਅੱਜ ਸਥਾਨਕ ਡਾਲੀਮਾ ਵਿਹਾਰ ਦੇ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗਲ ਕਰਦੇ ਦੱਸਿਆ ਕਿ ੧੧ ਵਜੇ ਦਿਨ ਸ਼ਨੀਵਾਰ ੯ ਮਾਰਚ ਨੂੰ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਦੇ ਹਾਲ ਵਿਚ ਸਮੂਹ ਜਿਲ੍ਹੇ ਦੇ ਸ਼ਹਿਰਾਂ ਤੇ ਪਿੰਡਾਂ ਦੀਆਂ ਇਸਤਰੀ ਵਿੰਗ ਦੇ ਆਹੁਦੇਦਾਰਾਂ ਦੀ ਮੀਟਿੰਗ ਰਖੀ ਗਈ ਹੈ।ਬੀਬੀ ਚੀਮਾ ਨੇ ਕਿਹਾ ਕਿ ਵੱਖ-ਵੱਖ ਸ਼ਹਿਰਾਂ ਤੋਂ ਇਸਤਰੀ ਵਿੰਗ ਪ੍ਰਧਾਨ,  ਸਕੱਤਰ, ਅਤੇ ਮੀਤ ਪ੍ਰਧਾਨ ਦੇ ਅਹੁਦੇਦਾਰਾ ਬੀਬੀਆਂ ਨੂੰ ਬੇਨਤੀ ਹੈ ਕਿ ਅਪਣੇ ਜਥੇ ਸਮੇਤ ਪਹੁੰਚਣ ਤਾਂ ਜੋ ਆਉਣ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਮੀਟਿੰਗ ਕਰ ਕਿ ਡਿਉਟੀ ਦਿਤੀ ਜਾਣਗੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹਾਸਲ ਕਰ ਕੇ ਤੀਜੀ ਵਾਰ ਵੀ ਅਕਾਲੀ-ਬਾਜਪਾ ਦੀ ਸਰਕਾਰ  ਬਨਾਉਣ ਲਈ ਮੇਹਨਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਸ ਕਰ ਸ੍ਰੋਮਣੀ ਅਕਾਲੀ ਦਲ ਵਿੱਚ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਇਸ ਮੋਕੇ ਰਾਜਪੁਰਾ ਖੇਤਰ ਤੋ ਪਹੁੰਚੀਆਂ ਪ੍ਰਧਾਨ ਬੀਬੀ ਅਮਰਜੀਤ ਕੋਰ ਅਬਰਾਵਾ, ਇਚਾਰਜ ਰਾਜਪੁਰਾ ਗੁਰਬਚਨ ਕੋਰ ਡੇਜ਼ੀ,ਅਮਨ ਕੋਰ ਕੈਸ਼ੀਅਰ,ਮਨਜੀਤ ਕੋਰ ਅਬਰਾਵਾ, ਪਰਮਜੀਤ ਕੋਰ ਖਰਾਜਪੁਰ, ਸਤਿਨਾਮ ਕੋਰ,ਸੀਨ.ਪ੍ਰਧਾਨ ਮਨਜੀਤ ਕੋਰ ਮਾਣਕਪੁਰ, ਅਤੇ ਹੋਰ ਹਾਜਰ ਸਨ।

Related posts

ਕਾਂਗਰਸ ਸਰਕਾਰ ਆਉਂਦੀ ਹੈ ਤਾਂ ਕੈਪਟਨ ਹੀ ਹੋਣਗੇ ਸੀ.ਐਮ.- ਬੀਬੀ ਭੱਠਲ

INP1012

ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਵਾਅਦਾ ਖਿਲਾਫੀ ਮੁਹਿੰਮ ਅਰੰਭ ਕਰਨ ਦਾ ਐਲਾਨ

INP1012

ਰਾਜਪੁਰਾ ਪੁਲਿਸ ਵਲੋਂ ਭਾਰੀ ਮਾਤਰਾ ਵਿੱਚ ਅਫੀਮ ਬਰਾਮਦ

INP1012

Leave a Comment