Artical Featured Punjab

ਦੁੱਖ ਤਾਂ ਇਸ ਗੱਲ ਦਾ ਹੈ ਕਿ ਅਜੋਕੀ ਕਲਮ ਦੀ ਦਿਸ਼ਾ ਸੱਚ ਦੇ ਰਾਹ ਤੋਂ ਭਟਕ ਕੇ ਝੂਠ ਦੇ ਕੁਰਾਹੇ ਰਾਹ ਪੈ ਗਈ ਹੈ– ਹਰਮਿੰਦਰ ਸਿੰਘ ਭੱਟ

ਅਜੋਕੀ ਕਲਮ ਵੀ ਕਾਲੇ ਅੱਖਰ ਲਿਖਦੀ ਲਿਖਦੀ ਕਾਲੇ ਕਾਰਜਾਂ ਵੱਲ ਤੁਰ ਪਈ ਲੱਗਦੀ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ!
ਕੁੱਝ ਅਣਸੁਲਝੇ ਸਵਾਲਾਂ ਵਿਚੋਂ ਇੱਕ ਸਵਾਲ ਨੇ ਤੰਗ ਕਰ ਰੱਖਿਆ ਹੈ ਕਿ…. ”ਕੀ ਹੈ ਅਜੋਕੀ ਪੱਤਰਕਾਰੀ ਤੇ ਲੇਖਕਾਂ ਦੀ ਕਲਮ ਦਾ ਮੁੱਖ ਮਕਸਦ”?…………..ਜ਼ਿਆਦਾਤਰ ਅਜੋਕੇ ਦੌਰ ਵਿਚ ਕਲਮ ਦੀ ਵਰਤੋ ਦਾ ਮੁੱਖ ਮਕਸਦ ਤਾਂ ਸ਼ਾਇਦ ਇੰਜ ਪ੍ਰਤੀਤ ਹੋ ਰਿਹਾ ਹੋਵੇ ਜਿਵੇਂ ਕਿ ਸਿਰਫ਼ ਕਿਸੇ ਲੀਡਰ ਦੇ ਦਿੱਤੇ ਝੂਠੇ ਨਾ ਪੂਰੇ ਹੋਣ ਵਾਲੇ ਵਾਅਦਿਆਂ ਭਾਸਣਾ ਨੂੰ ਛਪਵਾਉਣ ਤੇ ਉਨਾਂ ਤੋਂ ਆਪਣਾ ਲਾਹਾ ਲੈਣ ਤੱਕ, ਵੱਡੇ ਵੱਡੇ ਝੂਠੀਆਂ ਤਾਰੀਫ਼ਾਂ ਦੇ ਪੁਲ ਬਣ ਕੇ ਸਮਾਜ ਨੂੰ ਦਿਸ਼ਾਹੀਣ ਤੇ ਨੌਜਵਾਨੀ ਕੁਰਾਹੇ ਤੇ ਨਸ਼ਿਆਂ ਲੜ ਲਾਉਣ ਵਾਲੇ ਇੱਟ ਇੱਟ ਤੇ ਬੈਠੇ ਕਲਾਕਾਰਾਂ ਤੇ ਫ਼ਰੇਬੀ ਅਖੌਤੀ ਧਾਰਮਿਕ ਸ਼ਖ਼ਸੀਅਤਾਂ ਦੇ ਲੇਖ ਲਿਖਣਾ, ਕਿਸੇ ਸਕੂਲ ਕਾਲਜ ਜਾਂ ਹੋਰ ਸੰਸਥਾਵਾਂ ਦੇ ਸਮਾਗਮਾਂ ਦੀਆਂ ਖ਼ੂਬੀਆਂ ਦਿਨ ਦੂਣੀ ਵਧੀ ਆਮਦਨ ਨਾਲ ਇਹ ਅਦਾਰੇ ਹੋਰ ਬੁਲੰਦੀਆਂ ਨੂੰ ਛੂਹਣ ਤੇ ਇੰਨਾ ਹੀ ਸਕੂਲਾਂ ਵਿਚ ਵੰਡੀਆਂ ਗਈਆਂ ਵਸਤੂਆਂ ਨੂੰ ਛਪਵਾ ਕੇ ਆਪਣੀ ਤੇ ਹੋਰਾਂ ਦੀ ਵਾਹ ਵਾਹ ਕਰਵਾਉਣੀ, ਤਾਂ ਫਿਰ ਕਦੇ ਲੱਗੇ ਕਿਸੇ ਸ਼ਹਿਰਾਂ ਕਸਬੇ ਪਿੰਡਾਂ ਵਿਚ ਧਾਰਮਿਕ ਦੀਵਾਨਾ ਵਿਚ ਹਾਜ਼ਰ ਹੋਈਆਂ ਸੰਗਤਾਂ ਵਿਚੋਂ ਚੋਣਵੇਂ ਸੱਜਣਾਂ ਦੇ ਨਾਮ ਲਿਖਣਾ, ਜਾਂ ਕਿਸੇ ਦੁਰਘਟਨਾ ਵਿਚ ਹੋਈਆਂ ਮੌਤਾਂ ਜਾਂ ਨੁਕਸਾਨ ਬਾਰੇ ਲਿਖਣਾ, ਜਾਂ ਚੋਣਾਂ ਵੇਲੇ ਹੋਈ ਜਿੱਤ ਹਾਰ ਬਾਰੇ ਲਿਖਣਾ, ਕਿਸੇ ਦੀ ਮਾਂ, ਭੈਣ, ਧੀ, ਘਰਵਾਲੀ ਨਾਲ ਹੋਈ ਮੰਦਭਾਗੀ ਘਟਨਾ ਬਾਰੇ ਲਿਖਣਾ, ਜਾਂ ਦਹੇਜ ਨਹੀਂ ਦੇ ਪਾਉਣ ਤੇ ਅੱਗ ਨਾਲ ਮਚਾਈ ਧੀ ਜਾਂ ਉਸ ਮੰਦਭਾਗੀ ਦੀ ਆਪਣੀ ਜਿੰਦ ਜਾਨ ਨੂੰ ਕੀਤੇ ਖ਼ਤਮ ਬਾਰੇ ਲਿਖਣਾ, ਜਾਂ ਫਿਰ ਕਰਜ਼ੇ ਦੀ ਮਾਰ ਥੱਲੇ ਆਏ ਕਿਸਾਨਾਂ ਦੀ ਮੌਤ ਬਾਰੇ ਲਿਖਣਾ….. ਸਭ ਤੋਂ ਵੱਡੀ ਦੁੱਖ ਦੀ ਗੱਲ ਤਾਂ ਕਿਸੇ ਨੂੰ ਬਲੈਕਮੇਲ ਕਰ ਕੇ ਆਪਣੀਆਂ ਲੋੜਾਂ ਪੂਰੀਆਂ ਕਰਨਾ……ਜਾਂ ਜਾਂ ਜਾਂ ਜਾਂ ਜਾਂ……………….ਕੀ ਇਹ ਹੀ ਹੈ ਪੱਤਰਕਾਰੀ ਤੇ ਲੇਖਕ ਦੀ ਕਲਮ ਦੀ ਤਾਕਤ…….। ਚਲੋ ਮੰਨਦੇ ਹਾਂ ਕਿ ਇਨ•ਾਂ ਦੀ ਵੀ ਜ਼ਰੂਰਤ ਅਹਿਮ ਹੋਣੀ ਹੈ…….ਪਰ ਨਹੀਂ ਇਹ ਨਹੀਂ ਹੋ ਸਕਦੀ ਉਹ ਪੱਤਰਕਾਰੀ ਤੇ ਲੇਖਣੀ ਜਿਸ ਨਾਲ ਸਮਾਜ ਨੂੰ ਕੋਈ ਸੇਧ ਪ੍ਰਾਪਤ ਹੋ ਸਕਦਾ ਹੋਵੇ….. ਸੱਚ ਤਾਂ ਹੈ ਕਿ ਹੁਣ ਰਹੀ ਨਾ ਉਹ ਹਥਿਆਰਾਂ ਵਾਲੀ ਕਲਮ ਦੇ ਹਰਫ਼ਾਂ ਨਾਲ ਭਰੇ ਬਾਰੂਦ ਦੀ ਤਾਕਤ। ਕਲਮ ਵੀ ਕਾਲੇ ਅੱਖਰ ਲਿਖਦੀ ਲਿਖਦੀ ਕਲਮ ਦੇ ਰਾਖਿਆਂ ਵੱਲੋਂ ਕੀਤੇ ਜਾ ਰਹੇ ਕਾਲੇ ਕੰਮਾਂ ਵੱਲ ਤੁਰ ਪਈ ਲੱਗਦੀ ਹੈ…….
ਪੱਤਰਕਾਰਾਂ ਤੇ ਲੇਖਕਾਂ ਦੇ ਹੱਥ ਵਿਚ ਫੜੀ ਕਲਮ ਤਾਂ ਕਿਸੇ ਤੇ ਹੋ ਰਹੇ ਸਰਕਾਰੀ ਹੁਕਮਰਾਨਾਂ ਜਾਂ ਇਨਸਾਨੀਅਤ ਤੇ ਕੁਦਰਤ ਦੇ ਦੁਸ਼ਮਣਾਂ – ਸ਼ੈਤਾਨਾਂ ਦੁਆਰਾ ਕੀਤੇ ਜਾ ਰਹੇ ਜੁਰਮਾਂ ਨੂੰ ਰੋਕਣ ਲਈ ਅਣਭੋਲ ਜਨਤਾ ਵਿਚ ਆਤਮ ਵਿਸ਼ਵਾਸ ਦੀ ਮਸ਼ਾਲ ਜਗਾ ਕੇ  ਜ਼ੁਲਮੀ ਦੇ ਜ਼ੁਲਮ ਨੂੰ ਫੂਕਣ ਲਈ ਵਰਤੀ ਜਾਂਦੀ ਹੈ।
ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਕਲਮ ਦੀ ਵਰਤੋਂ ਅਜੋਕੇ ਦੌਰ ਵਿਚ ਕੁਦਰਤ ਦੀ ਰਾਖੀ ਲਈ ਅਤੇ ਪ੍ਰੇਮ ਪਿਆਰ ਦੀ ਭਾਵਨਾ ਨੂੰ ਖ਼ਤਮ ਕਰਨ ਲਈ ਕੀਤੀ ਜਾ ਰਹੀ ਹੈ। ਕਲਮ ਨੂੰ ਚਲਾਉਣ ਦੀ ਮੁਹਾਰਤ ਹਾਸਲ ਕਰ ਚੁੱਕੇ ਕਲਮ ਦੇ ਧਨੀਆਂ ਵੱਲੋਂ ਫੋਕੀ ਸ਼ੁਹਰਤ ਖੱਟ ਕੇ ਆਪਣੀ ਤੇ ਤਕੜਿਆਂ ਹਾਕਮਾਂ ਦੀ ਦੌਲਤ ਨੂੰ ਵਧਾਉਣ ਤੇ ਬਣਾਉਣ ਲਈ ਕੀਤੀ ਜਾ ਰਹੀ ਹੈ।ਅਜੋਕੀ ਕਲਮ ਨਾਲ ਰਚਿਆ ਸਾਹਿੱਤ ਜੋ ਹਰ ਰੋਜ਼ ਨਵੀਂ ਸਵੇਰ ਦੇ ਨਾਲ ਘੋਰ ਹਨੇਰੀ ਰਾਤ ਵੱਲ ਨੂੰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।……….ਪਰ ਇੰਨਾ ਤੋਂ ਇਲਾਵਾ ਕਲਮ ਦੀ ਸੁਚੱਜੇ ਢੰਗ ਨਾਲ ਵਰਤੋ ਕਰ ਕੇ ਸਮਾਜ ਦੀ ਸੇਵਾ ਵਿਚ ਸਮਰਪਿਤ ਹੋਈਆਂ ਮਹਾਨ ਸ਼ਖ਼ਸੀਅਤਾਂ ਜਾ ਇੰਜ ਕਹਿ ਦੇਈਏ ਕਿ ਰੱਬੀ ਰੂਹਾਂ ਲਈ ਤਾਂ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਪੱਤਰਕਾਰਾਂ ਤੇ ਲੇਖਕਾਂ ਦੀ ਕਲਮ ਦਾ ਗ਼ਲਤ ਦਿਸ਼ਾਵਾਂ ਵੱਲ ਜਾਣਾ ਹੋਲੀ ਹੋਲੀ ਇਨਸਾਨੀਅਤ ਤੇ ਕੁਦਰਤ ਦਾ ਖ਼ਤਮ ਹੋਣਾ ਹੈ ਕਾਰਨ ਅਸੀਂ ਭੁੱਲ ਗਏ ਕੇ ਕਲਮ ਦਾ ਕਾਰਜ ਲਿਖਣਾ ਜਾਂ ਜਾਣਕਾਰੀ ਹੀ ਦੇਣਾ ਨਹੀਂ  ਹੈ ਕਲਮ ਦਾ ਅਸਲ ਫ਼ਰਜ਼ ਤਾਂ ਲੁਕਾਈ ਨੂੰ ਕੁਦਰਤ ਅਤੇ  ਸਰਬੱਤ ਦੀ ਭਲਾਈ ਲਈ ਜਾਗਰੂਕ ਕਰ ਕੇ ਮੰਦ ਭਾਗੀਆਂ ਵੱਧ ਰਹੀਆਂ ਅਲਾਮਤਾਂ ਤੇ ਜਿੱਤ ਪ੍ਰਾਪਤ ਕਰਨ ਦਾ ਰਾਹ ਦਰਸਾਉਣਾ ਹੈ।
ਸ਼ਾਇਦ ਦਾਸ ਵੱਲੋਂ ਵਰਤੇ ਗਏ ਇਸ ਲੇਖ ਵਿਚ ਲਫ਼ਜ਼ਾਂ ਨਾਲ ਕਿਸੇ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਮਾਅਨਾ ਨਹੀਂ ਰੱਖਦਾ ਹੋਣਾ। ਅਜੋਕਾ ਨਿਘਾਰਤਾ ਵੱਲ ਜਾ ਰਿਹਾ ਪੰਜਾਬੀ ਸਭਿਆਚਾਰਕ ਸਾਹਿੱਤ ਅਤੇ ਦੇਸ਼ ਦੇ ਭਵਿੱਖ ਨੂੰ ਕਿਸੇ ਹਥਿਆਰਾਂ ਦਾ ਡਰ ਨਹੀਂ ਹੈ ਡਰ ਹੈ ਤਾਂ ਵਿਚਾਰਾਂ ਵਿਚ ਆ ਰਹੀ ਲਾਲਚ ਨਾਲ ਭਰੇ ਮਨ ਜੋ ਕਿ ਕਠੋਰ ਹੋ ਗਿਆ ਹੈ। ਇਸ ਕਠੋਰ ਹੋ ਰਹੇ ਮਨ ਨੂੰ ਮੋਮ ਵਰਗਾ ਕੋਮਲ ਬਣਾਉਣ ਲਈ ਸੁਚੱਜੇ ਸਾਹਿੱਤ ਦੀ ਰਚਨਾ ਕਰਨ ਵਾਲੀ ਕਲਮ ਦੇ ਮਾਲਕਾਂ ਵੱਲੋਂ ਸਖ਼ਤ ਮਿਹਨਤ ਦੀ  ਲੋੜ ਹੈ ਜੋ ਕਿ ਹੋਰਾਂ ਦੇ ਜੀਵਨ ਨੂੰ ਆਪਣੀਆਂ ਲਿਖਤਾਂ ਰਾਹੀ ਜਾਗਰੂਕ ਕਰ ਕੇ ਮਾਨਵਤਾ ਦੀ ਭਲਾਈ  ਲਈ ਪ੍ਰੇਰਿਤ ਕਰੇ।

Related posts

ਬਾਲ ਅਵਸਥਾ ‘ਚ ਮਹਾਰਾਜਾ ਦਲੀਪ ਸਿੰਘ ਤੋਂ ਹਾਸਿਲ ਕੀਤਾ ਕੋਹਿਨੂਰ ਲੁੱਟ ਦੇ ਬਰਾਬਰ ਹੀ ਹੈ- ਮਹਾਰਾਜਾ ਦਲੀਪ ਸਿੰਘ ਟਰੱਸਟ

INP1012

ਰਾਸ਼ਟਰੀ ਬਾਲ ਕਿਰਤ ਪ੍ਰੋਜੈਕਟ ਨਾਲ ਸੰੰਬੰਧਤ 400 ਵਿਦਿਆਰਥੀਆਂ ਨੂੰ ਮੁਫ਼ਤ ਸਟੇਸ਼ਨਰੀ ਅਤੇ ਕਿਤਾਬਾਂ ਦੀ ਵੰਡ

INP1012

ਮਸਲਾ ਹੱਲ ਨਾ ਹੋਣ ਤੇ 23 ਨੂੰ ਸਿਹਤ ਡਾਇਰੈਕਟਰ ਦੇ ਪੁਤਲੇ ਫੂਕਣਗੇ ਪੰਜਾਬ ਭਰ ਦੇ ਹੈਲਥ ਵਰਕਰ-ਢਿੱਲਵਾਂ

INP1012

Leave a Comment