ਰਾਜਪੁਰਾ, ੧੧ ਅਪ੍ਰੈਲ) ਧਰਮਵੀਰ ਨਾਗਪਾਲ) ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਗੁਲਾਬ ਨਗਰ ਅਤੇ ਨਿਉ ਭਗਤ ਸਿੰਘ ਕਲੋਨੀ ਰਾਜਪੁਰਾ ਵਲੋ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਸ਼੍ਰੀ ਗੁਰੁ ਗੰ੍ਰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ । ਇਸ ਮੋਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੇਵਕ ਸਿੰਘ ਨੇ ਦਸਿਆ ਕਿ ਸਵੇਰੇ ੧੦ ਵਜੇ ਮਹਾਨ ਨਗਰ ਕੀਰਤਨ ਅਰੰਭ ਹੋ ਕੇ ਨਿਉ ਭਗਤ ਸਿੰਘ ਕਲੋਨੀ, ਗੁਰਦੁਆਰਾ ਜਾਪ ਸਹਿਬ, ਗੁਰੁ ਨਾਨਕ ਦੇਵ ਕਲੋਨੀ, ਗੁਰਦੁਆਰਾ ਮਹਿੰਦਰ ਗੰਜ, ਗੁਰਦੁਆਰਾ ਨਵੀਨ ਸਿੰਘ ਸਭਾ, ਗੁਰਦੁਆਰਾ ਸੁਖਮਨੀ ਸਾਹਿਬ, ਆਈ ਟੀ ਆਈ ਚੌਂਕ ਤੋ ਹੁੰਦਾ ਹੋਇਆ ਗੁਰਦੁਆਰਾ ਦਸ਼ਮੇਸ ਦਰਬਾਰ ਪਚਰੰਗਾ ਚੌਂਕ ਰਾਲੀ ਵਾਲਾ ਚੌਂਕ, ਗੁਰਦੁਆਰਾ ਨੀਲ ਪੁਰ, ਕੇਂਦਰੀ ਗੁਰਦੁਆਰਾ ਸਾਹਿਬ ਤੋ ਹੁੰਦਾ ਹੋਇਆ ਵਾਪਸ ਗੁਲਾਬ ਨਗਰ ਵਿਚ ਪਹੁੰਚਿਆ।ਨਗਰ ਕੀਰਤਨ ਵਿਚ ਗਤਕਾ ਪਾਰਟੀ, ਬੈਂਡ ਵਾਜੇ, ਕੀਰਤਨੀ ਜਥੇ ਅਤੇ ਬੀਬੀਆਂ ਦੇ ਜਥਿਆਂ ਨੇ ਕੀਰਤਨ ਕੀਤਾ । ਨਗਰ ਕੀਰਤਨ ਵਿਚ ਸਮੂਹ ਸੰਗਤਾਂ ਦੇ ਲਈ ਵੱਖ-ਵੱਖ ਥਾਵਾਂ ਤੇ ਚਾਹ ਬਰੈਡ, ਫੱਲ ਫਰੂਟ ਦੇ ਲੰਗਰ ਲਗਾਏ ਹੋਏ ਸਨ । ਇਸ ਮੋਕੇ ਹੈਡ ਰਾਗੀ ਲੱਖਵਿੰਦਰ ਸਿੰਘ ਗੁਰਦੁਆਰਾ ਗੁਲਾਬ ਨਗਰ, ਰਜਿੰਦਰ ਸਿੰਘ ਭੋਲਾ, ਰੁਬਲ ਸਾਹਨੀ, ਭੁਪਿਦਰ ਸਿੰਘ ਗੋਲੂ, ਹੈੱਡ ਗ੍ਰੰਥੀ ਭਾਈ ਜੀਤ ਸਿੰਘ, ਸਮੇਤ ਹੋਰਨਾਂ ਸੰਗਤਾਂ ਨੇ ਹਾਜਰੀ ਭਰ ਕੇ ਗੁਰੁ ਘਰ ਦੀਆਂ ਖੁਸ਼ਿਆਂ ਪ੍ਰਾਪਤ ਕੀਤੀਆਂ।
Related posts
Click to comment