Featured Punjab

ਕਣਕ ਦਾ ਅਜਿਹਾ ਬੀਜ ਲੱਭਿਆ, ਜਿਸ ਨੂੰ ਨਹੀਂ ਲੱਗਦਾ ਕੋਈ ਰੋਗ

ਸੰਦੌੜ 12 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਦੇਸ਼ ਦੇ 37 ਸਾਲਾ ਖੇਤੀ ਵਿਗਿਆਨੀ ਨੇ ਸੱਤ ਸਾਲ ਦੀ ਕਰੜੀ ਮਿਹਨਤ ਤੋਂ ਬਾਅਦ ਕਣਕ ਦੀ ਅਜਿਹੀ ਕਿਸਮ ਤਿਆਰ ਕੀਤੀ ਹੈ ਜਿਸ ਨੂੰ ਰੋਗ ਨਹੀਂ ਲੱਗਦਾ। ਇੰਨਾ ਹੀ ਨਹੀਂ ਸੋਕੇ ਦੀ ਹਾਲਤ ਹੋਣ ‘ਤੇ ਵੀ ਭਰਪੂਰ ਪੈਦਾਵਾਰ ਮਿਲੇਗੀ। ਇਸ ਖੋਜ ਉੱਤੇ ਕਰੀਬ ਛੇ ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਕਿਸਮ ਨੂੰ ਫਿਲਹਾਲ ਕੋਈ ਨਾਮ ਨਹੀਂ ਦਿੱਤਾ ਗਿਆ।
ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੇ ਜੁਆਇੰਟ ਡਾਇਰੈਕਟਰ ਡਾ. ਕੇਵੀ ਪ੍ਰਭੂ ਨੇ ਖੇਤੀ ਖੋਜ ਕੇਂਦਰ (ਇੰਦੋਰ) ਦੇ ਸਥਾਪਨਾ ਦਿਵਸ ਉੱਤੇ ਆਪਣੀ ਰਿਸਰਚ ਬਾਰੇ ਦੱਸਿਆ।
ਇੰਝ ਕੀਤੀ ਰਿਸਰਚ:
-ਡਾ. ਪ੍ਰਭੂ ਮੁਤਾਬਕ ਬਿੱਲ ਗੇਟਸ ਫਾਊਂਡੇਸ਼ਨ ਨੇ ਇਸ ਰਿਸਰਚ ਲਈ ਮਦਦ ਕੀਤੀ ਸੀ। ਸੋਕਾਗ੍ਰਸਤ ਇਲਾਕਿਆਂ ਵਿੱਚ ਅਨਾਜ ਦੀ ਕਿੱਲਤ ਦੂਰ ਕਰਨ ਲਈ ਸਾਨੂੰ ਇਹ ਜੀਨਸ ਤਿਆਰ ਕਰਨ ਦੀ ਜਿੰਮੇਵਾਰੀ ਮਿਲੀ ਸੀ ਜਿਹੜੀ ਬਿਨਾ ਪਾਣੀ ਦੇ ਫਸਲ ਦੇ ਸਕੇ।
-ਇਸ ਰਿਸਰਚ ਲਈ ਕਈ ਦੇਸ਼ਾਂ ਦੀ ਯਾਤਰਾ ਕੀਤੀ ਗਈ। ਉੱਥੋਂ ਦੇ ਭਿਆਨਕ ਗਰਮੀ ਵਾਲੇ ਇਲਾਕਿਆਂ ‘ਚੋਂ ਵੀ ਚੁਣੇ ਗਏ 13 ਜੀਨਸ ਇੱਕਠੇ ਕੀਤੇ ਗਏ। ਜ਼ਰੂਰਤ ਪੈਣ ਤੇ ਇੰਨਾ ਦੀ ਗ੍ਰਾਫਟਿੰਗ ਵੀ ਕੀਤੀ ਗ। ਜਿਸ ਤੋਂ ਨਵੀਂਆਂ ਕਿਸਮਾਂ ਤਿਆਰ ਹੋ ਸਕਣ।
-ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲੇ ਦੇ ਗਰਾਮ ਪਵਾਰ ਖੇੜਾ ਵਿਖੇ ਇਸ ਦਾ ਪ੍ਰਯੋਗ ਕੀਤੀ ਗਿਆ। ਇੱਥੇ ਬਾਰਸ਼ ਬਹੁਤ ਘੱਟ ਹੰਦੀ ਹੈ।

 

Related posts

ਦੂਜੇ ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ

INP1012

ਕਾਂਗਰਸ ਪਾਰਟੀ ਦੇ ਹੱਕ ਵਿਚ ਸਮਰਥਨ ਦੇਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ – ਧੀਮਾਨ

INP1012

ਸ੍ਰੋਮਣੀ ਕਮੇਟੀ ਨੇ ਆਪਣੇ ਮੁਲਾਜਮਾਂ ਨੂੰ ਸੇਵਾ ਭਾਵਨਾ ਦੇ ਨਾਲ ਸਮਾਜ ਵਿਚ ਆ ਰਹੀਆਂ ਤਬਦੀਲੀਆਂ ਦੇ ਯੋਗ ਬਣਾਉਣ ਲਈ ਸੁਰੂ ਕੀਤਾ ਕੋਰਸ ਸਲਾਘਾਯੋਗ ਉੇਪਰਾਲਾ – ਝੱਬਰ

INP1012

Leave a Comment