Featured Punjab

ਬੱਸ ਅੱਡਿਆਂ ‘ਚ ਬੱਸਾਂ ਨਾ ਲੈ ਕੇ ਜਾਣ ਵਾਲੇ ਬੱਸ ਅਪਰੇਟਰਾਂ ਖ਼ਿਲਾਫ ਹੋਵੇਗੀ ਸਖਤ ਕਾਰਵਾਈ

ਪਟਿਆਲਾ, ੧੨ ਅਪਰੈਲ (ਧਰਮਵੀਰ ਨਾਗਪਾਲ) ਕੁੱਝ ਸਰਕਾਰੀ ਤੇ ਨਿੱਜੀ ਬੱਸ ਅਪਰੇਟਰਾਂ ਵੱਲੋਂ ਬੱਸਾਂ ਨੂੰ ਬੱਸ ਅੱਡਿਆਂ ਦੇ ਅੰਦਰ ਨਾ ਲੈ ਕੇ ਜਾਣ ਦੀਆਂ ਮਿਲੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ, ਸ: ਗੁਰਮੀਤ ਸਿੰਘ ਨੇ ਅਜਿਹੇ ਸਰਕਾਰੀ ਅਤੇ ਨਿੱਜੀ ਬੱਸ ਅਪਰੇਟਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਪਰਮਿਟ ਦੀਆਂ ਸ਼ਰਤਾਂ ਨੂੰ ਮੁੱਖ ਰੱਖਦੇ ਹੋਏ ਯਾਤਰੀਆਂ ਨੂੰ ਬੱਸ ਅੱਡਿਆਂ ਦੇ ਅੰਦਰ ਹੀ ਉਤਾਰਿਆ ਅਤੇ ਚੜ੍ਹਾਏ ਜਾਣਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਇਹਨਾਂ ਸ਼ਰਤਾਂ ਤੇ ਹਦਾਇਤਾਂ ਦੀ ਉ¦ਘਣਾ ਕਰਨ ਵਾਲੇ ਬੱਸ ਅਪਰੇਟਰਾਂ ਵਿਰੁੱਧ ਨਿਯਮਾਂ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Related posts

ENVIRONMENT DAY AT LUCKY PUBLIC SCHOOL PATIALA

INP1012

ਸਿੱਖ ਜੱਥੇਬੰਦੀਆਂ ਸਿੱਖ ਪ੍ਰਚਾਰਕਾਂ ਦੀ ਮੀਟਿੰਗ ਅੱਜ ਜਲੰਧਰ ਵਿਖੇ:- ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

INP1012

ਰਮਜ਼ਾਨ-ਉਲ-ਮੁਬਾਰਕ ਮਹੀਨੇ ਦਾ ਪਹਿਲਾ ਰੋਜ਼ਾ ਅੱਜ

INP1012

Leave a Comment