Featured Punjab

ਵੱਡੇ ਸੰਕਟ ਵੱਲ ਵਧ ਰਿਹਾ ਪੰਜਾਬ, ਨਾਸਾ ਨੇ ਦਿੱਤੀ ਚੇਤਾਵਨੀ

ਸੰਦੌੜ 12 ਅਪ੍ਰੈਲ (ਹਰਮਿੰਦਰ ਸਿੰਘ ਭੱਟ)
ਪਿਛਲੇ 10 ਸਾਲਾਂ ਵਿੱਚ ਉੱਤਰੀ ਭਾਰਤ ਦੇ ਜ਼ਮੀਨੀ ਪਾਣੀ ਦਾ ਪੱਧਰ 88 ਲੱਖ ਏਕੜ-ਫੁੱਟ ਦੇ ਹੇਠ ਡਿੱਗ ਚੁੱਕਾ ਹੈ। ਹਾਲ ਹੀ ਵਿੱਚ N1S1 ਦੇ 7R135 (7ravity Recovery and 3limate 5xperiment) ਦੀ ਮਦਦ ਨਾਲ ਉਪਗ੍ਰਹਿ ਵਿਗਿਆਨੀਆਂ ਨੇ ਗ੍ਰਹਿ ਦੀ ਗਰੈਵਿਟੀ ਮੈਦਾਨ ਦੀ ਹਲਚਲ ਤੋਂ ਭਾਰਤ ਵਿੱਚ ਜ਼ਮੀਨੀ ਜਲ ਦੇ ਬਦਲਾਅ ਦਰ ਨੂੰ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ।ਉੱਪਰ ਦਿੱਤੀ ਗਈ ਤਸਵੀਰ ਵਿੱਚ ਨਾਸਾ ਨੇ ਇਸ ਮਸਲੇ ਨੂੰ ਸਪਸ਼ਟ ਕੀਤਾ ਹੈ। ਤਸਵੀਰਾਂ ਵਿੱਚ ਦਿਖਾਇਆ ਗਿਆ ਹੈ ਕਿ ਜਿਨਾਂ ਖੇਤਰਾਂ ਨੂੰ ਲਾਲ ਦਰਸਾਇਆ ਕੀਤਾ ਗਿਆ ਹੈ, ਉਸ ਵਿੱਚ ਜ਼ਮੀਨੀ ਪਾਣੀ ਦੀ ਕਮੀ ਕਾਰਨ ਉਪਗ੍ਰਹਿ ‘ਤੇ ਕਮਜ਼ੋਰ ਗੁਰਤਾ ਆਕਰਸ਼ਨ (7ravity) ਸ਼ਕਤੀ ਪ੍ਰਦਰਸ਼ਤ ਕੀਤੀ ਹੈ। ਇੱਥੇ ਵੱਡੇ ਪੈਮਾਨੇ ‘ਤੇ ਪਾਣੀ ਘੱਟ ਹੈ ਤੇ ਜਿੰਨਾ ਖੇਤਰਾਂ ਵਿੱਚ ਨੀਲਾ ਰੰਗ ਦਰਸਾਇਆ ਗਿਆ ਹੈ, ਉਸ ਵਿੱਚ ਸ਼ੁੱਧ ਲਾਭ ਕਾਰਨ ਜ਼ਿਆਦਾ ਤੋਂ ਜ਼ਿਆਦਾ ਇੱਕ ਮਜ਼ਬੂਤ ਗਰੈਵਿਟੀ ਖਿੱਚ ਹੈ।ਮੈਟ ਰੋਡੇਲ ਤੇ ਉਸ ਦੀ ਟੀਮ ਮੁਤਾਬਕ ਇਨਾਂ ਸੂਬਿਆਂ ਵਿੱਚ ਪਾਣੀ ਨੂੰ ਬਹੁਤ ਸਾਰੇ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ ਪਰ ਸਭ ਤੋਂ ਜ਼ਿਆਦਾ ਪਾਣੀ ਖੇਤਾਂ ਦੀ ਸਿੰਜਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ। ਜ਼ਮੀਨੀ ਬਾਰਸ਼ ਹੋਣ ਤੇ ਧਰਤੀ ਦੀ ਮਿੱਟੀ ਤੇ ਚਟਾਨ ਦੇ ਮਾਧਿਅਮ ਤੋਂ ਹੇਠ ਤੇ ਦੂਜੇ ਸਤਾ ਦੇ ਪਾਣੀ ਦੇ ਕੁਦਰਤੀ ਟਪਕਣ ਤੋਂ ਪੈਦਾ ਹੁੰਦਾ ਹੈ। ਇਹ ਝੀਲਾਂ ਜਾਂ ਨਦੀਆਂ ਦੀ ਤਰਾਂ ਮੌਸਮ ਵਿੱਚ ਪਰਿਵਰਤਨ ਤੋਂ ਨਹੀਂ ਚੱਲਦਾ। ਜਦ ਜ਼ਮੀਨੀ ਜਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਸ ਨੂੰ ਵਾਪਸ ਮੂਲ ਪੱਧਰ ਉੱਤੇ ਆਉਣ ਲਈ ਤਕਰੀਬਨ ਮਹੀਨੇ ਜਾਂ ਸਾਲ ਲੱਗ ਜਾਂਦੇ ਹਨ। ਰੋਡੇਲ ਦੀ ਟੀਮ ਨੇ ਪਤਾ ਲਾਇਆ ਹੈ ਕਿ ਇਨਾਂ ਸੂਬਿਆਂ ਵਿੱਚ ਪਾਣੀ ਇੱਕ ਸਾਲ ਵਿੱਚ 1 ਫੁੱਟ ਤੇ 3 ਸਾਲਾਂ ਵਿੱਚ 1 ਮੀਟਰ ਤੱਕ ਹੇਠਾਂ ਜਾ ਰਿਹਾ ਹੈ। ਇਸ ਮੁੱਦੇ ਉੱਤੇ ਚਰਚਾ ਕਰਦੇ ਹੋਏ ਰੋਡੇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਉੱਤਰੀ ਭਾਰਤੀ ਜਲ ਪੱਧਰ ਵਿੱਚ ਪਾਣੀ ਦੀ ਪੂਰਨ ਮਾਤਰਾ ਦਾ ਪਤਾ ਨਹੀਂ ਪਰ ਇਸ ਗੱਲ ਦਾ ਠੋਸ ਸਬੂਤ ਹੈ ਕਿ ਪਾਣੀ ਦੇ ਨਿਕਾਸ ਦੀ ਵਰਤਮਾਨ ਦਰ ਸਥਾਈ ਨਹੀਂ ਹੈ। ਖੇਤਰ ਖੇਤੀਬਾੜੀ ਉਤਪਾਦਕਤਾ ‘ਤੇ ਨਿਰਭਰ ਹੋ ਗਿਆ ਹੈ। ਇਸ ਲਈ ਅਸੀਂ ਇੱਥੇ ਪਾਣੀ ਦੀ ਕਮੀ ਤੋਂ ਵੱਧ ਕੇ ਮੁਸੀਬਤਾਂ ਆਉਣ ਬਾਰੇ ਵਿੱਚ ਅੰਦਾਜ਼ਾ ਲੱਗਾ ਸਕਦੇ ਹਨ।
ਫੋਟੋ 01

Related posts

ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ’ ਫ਼ਿਲਮ ਨੂੰ ‘ਏ’ ਸਰਟੀਫਿਕੇਟ ਮਿਲਣ ‘ਤੇ ਰੋਸ ਦੀ ਲਹਿਰ

INP1012

ਸ਼ੱਕ ਅਤੇ ਚੁਗ਼ਲੀ ਵਿਵਾਹਿਕ ਜੀਵਨ ਵਿਚ ਪਾਉਂਦੀ ਖ਼ਾਰ–ਹਰਮਿੰਦਰ ਸਿੰਘ ”ਭੱਟ”

INP1012

ਪੰਜਾਬੀ ਫਿਲਮ “ਨਸ਼ਿਆਂ ਦਾ ਦਲਦਲ” ਦੀ ਸ਼ੁਟਿੰਗ ਪਿੰਡ ਗੁਰਮਾਂ ਵਿਖੇ

INP1012

Leave a Comment