Featured Punjab

ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਲੋਕ ਸੰਪਰਕ ਮੰਤਰੀ ਵੱਲੋਂ ਸੱਤਿਆਨੰਦ ਮੁੰਜਾਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾ, 14 ਅਪ੍ਰੈਲ: (ਸਤ ਪਾਲ ਸੋਨੀ) ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਹੀਰੋ ਸਾਇਕਲ ਸਮੂਹ ਦੇ ਸ੍ਰੀ ਸੱਤਿਆਨੰਦ ਮੁੰਜਾਲ (99 ਸਾਲ) ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਨੇ ਕਿ ਅੱਜ ਸਵੇਰੇ ਮਾਡਲ ਟਾਊਨ ਗ੍ਰਹਿ ਵਿਖੇ ਅੰਤਿਮ ਸਾਹ ਲਿਆ।
ਆਪਣੇ ਸ਼ੋਕ ਸੁਨੇਹੇ ਵਿਚ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਲੋਕ ਸੰਪਰਕ ਮੰਤਰੀ ਨੇ ਸ੍ਰੀ ਸੱਤਿਆਨੰਦ ਮੁੰਜਾਲ ਦੇ ਦਿਹਾਂਤ ‘ਤੇ ਗਹਿਰਾ ਦੁੱਖ ਵਿਅਕਤ ਕੀਤਾ। ਸ੍ਰੀ ਮੰਜਾਲ ਨੂੰ ‘ਮਹਾਤਮਾ’ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ ਅਤੇ ਦੇਸ਼ ਦੇ ਵਪਾਰਕ ਤੇ ਸਮਾਜਕ ਹਲਕਿਆਂ ਵਿਚ ਉਨਾਂ ਦਾ ਬਹੁਤ ਜ਼ਿਆਦਾ ਆਦਰ-ਮਾਣ ਸੀ। ਸ੍ਰੀ ਮੁੰਜਾਲ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨਾਂ ਰੱਬ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਥਾਨ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਆਰਿਆ ਸਮਾਜ ਦੇ ਪੈਰੋਕਾਰ, ਸ੍ਰੀ ਸੱਤਿਆਨੰਦ ਮੁੰਜਾਲ, ਮੁੰਜਾਲ ਭਰਾਵਾਂ ਵਿਚ ਸਭ ਤੋਂ ਵੱਡੇ ਸਨ ਅਤੇ ਹੀਰੋ ਗਰੁੱਪ ਨੂੰ ਦੇਖਦੇ ਸਨ ਜੋ ਕਿ ਇਸ ਵੇਲੇ ਭਾਰਤ ਦੇ ਸਭ ਤੋਂ ਵੱਡੇ ਵਪਾਰਕ ਸਮੂਹਾਂ ਵਿਚ ਸ਼ੁਮਾਰ ਹੈ। ਸ੍ਰੀ ਮੁੰਜਾਲ ਆਪਣੇ ਪਿੱਛੇ ਛੇ ਬੱਚੇ ਜਿਨਾਂ ਵਿਚ ਪੰਜ ਪੁੱਤਰ ਅਤੇ ਇਕ ਧੀ ਸ਼ਾਮਲ ਹੈ, ਛੱਡ ਗਏ ਹਨ।

Related posts

ਰਾਸ਼ਟਰੀ ਸਦਭਾਵਨਾ ਅਤੇ ਕੌਮੀ ਏਕਤਾ ਪ੍ਰਫੁੱਲਤ ਕਰਨ ਲਈ ਅੰਤਰ-ਰਾਜ਼ੀ ਟੂਰ ਪ੍ਰੋਗਰਾਮ ਤਹਿਤ ਪੰਜਾਬ ਦੇ ਨੌਜਵਾਨ ਯੁਵਕ/ਯੁਵਤੀਆਂ ਨੂੰ ਭਾਰਤ ਦੇ ਦੂਜੇ ਸੂਬਿਆਂ ਵਿੱਚ ਲਿਜਾਇਆ ਗਿਆ- ਲੋਟੇ

INP1012

ਡੰਗ ਅਤੇ ਚੋਭਾਂ—-ਗੁਰਮੀਤ ਸਿੰਘ ਪਲਾਹੀ

INP1012

ਪੰਜਾਬ ਸਰਕਾਰ ਸਥਾਈ ਹੱਲ ਲਈ ਕਰੇਗੀ ਪਹਿਲ: ਨਵਜੋਤ ਸਿੰਘ ਸਿੱਧੂ

INP1012

Leave a Comment