Featured Punjab

ਸੱਤਿਆਗ੍ਰਹਿ ਨੂੰ ਇੱਕ ਸਾਲ ਪੂਰਾ ਹੋਣ’ਤੇ ਬੈਂਸ ਭਰਾਵਾਂ ਨੂੰ ਮਿਲਿਆ ਲੋਕਾਂ ਦਾ ਭਰਵਾਂ ਸਮਰਥਨ

*ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਦੀ ਮੌਜੂਦਗੀ ‘ਚ ਹੋਇਆ ਯੂਥ ਟੀਮ ਇਨਸਾਫ ਦਾ ਗਠਨ
*ਪ੍ਰਦੀਪ ਗਰੇਵਾਲ ਬਣੇ ਸਰਪ੍ਰਸਤ,ਸਤਨਾਮ ਸਿੰਘ ਢਿੱਲੌਂ ਬਣੇ ਜਿਲਾ ਪ੍ਰਧਾਨ
ਲੁਧਿਆਣਾ, 17 ਅਪ੍ਰੈੱਲ  (ਸਤ ਪਾਲ ਸੋਨੀ)  ਪਿੰਡ ਚੂਹੜਵਾਲ ਵਿਖੇ ਰੇਤ ਮਾਫੀਆ ਖਿਲਾਫ ਸੱਤਿਆਗ੍ਰਹਿ ਆਰੰਭ ਕਰ ਕੇ ਸੰਗੀਨ ਧਾਰਾਵਾਂ ਹੇਠ ਜੇਲ ਜਾਣ ਵਾਲੇ ਅਜਾਦ ਵਿਧਾਇਕ ਬੈਂਸ ਭਰਾਵਾਂ ਨੇ ਟੀਮ ਇਨਸਾਫ ਵੱਲੌਂ ਕੀਤੇ ਗਏ ਪਹਿਲੇ ਸੱਤਿਆਗ੍ਰਹਿ ਨੂੰ ਇੱਕ ਸਾਲ ਪੂਰਾ ਹੋਣ ਦੇ ਮੌਕੇ’ਤੇ ਪਿੰਡ ਲੁਹਾਰਾ ਦੇ ਸਟੇਡੀਅਮ ਵਾਲੀ ਗਰਾਊਂਡ ਵਿੱਚ ਇੱਕ ਵਿਸ਼ਾਲ ਰੈਲੀ ਰੂਪੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਦੌਰਾਨ ਨੌਜਵਾਨਾਂ ਦੇ ਵੱਡੇ ਹਜੂਮ ਨੇ ਨਾਰਿਆਂ ਦੇ ਰੂਪ ਵਿੱਚ ਟੀਮ ਇਨਸਾਫ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਟੀਮ ਇਨਸਾਫ ਦੇ ਮੁੱਖੀ ਅਤੇ ਅਜਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਯੂਥ ਵਿੰਗ ਦੇ ਢਾਂਚੇ ਦਾ ਗਠਨ ਕਰਦਿਆਂ ਪ੍ਰਦੀਪ ਗਰੇਵਾਲ ਨੂੰ ਸਰਪ੍ਰਸਤ ਯੂਥ ਟੀਮ ਇਨਸਾਫ (ਪੰਜਾਬ) ਅਤੇ ਸਤਨਾਮ ਸਿੰਘ ਢਿੱਲੌਂ ਨੂੰ ਜਿਲਾ ਲੁਧਿਆਣਾ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਤੋਂ ਇਲਾਵਾ ਜਿਲੇ ਵਿੱਚ ਕੁਝ ਹੋਰ ਅਹੁਦੇਦਾਰ ਵੀ ਲਗਾਏ ਗਏ ਜਿੰਨਾਂ ਵਿੱਚ ਅਭਿਨਵ ਸ਼ਰਮਾ ਜਨਰਲ ਸੈਕਟਰੀ,ਰਾਜਵੀਰ ਜੁਗਨੀ ਉਪ ਪ੍ਰਧਾਨ ਅਤੇ ਵਿਸ਼ਾਲ ਮਾਂਗਟ ਸੈਕਟਰੀ ਸ਼ਾਮਿਲ ਸਨ। ਸ.ਬੈਂਸ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ   ਰਾਜਨੀਤੀ ਵਿੱਚ ਬਦਲਾਅ ਲਿਆਉਣ ਦੇ ਮਕਸਦ ਨੂੰ ਪੂਰਾ ਕਰਨ ਦਾ ਸੁਪਨਾ ਨੌਜਵਾਨਾਂ ਦੇ ਸਾਥ ਨਾਲ ਹੀ ਪੂਰਾ ਹੋ ਸਕਦਾ ਹੈ ਅਤੇ ਅੱਜ ਦੇ ਵਿਸ਼ਾਲ ਇਕੱਠ ਨੂੰ ਦੇਖ ਕੇ ਉਹ ਮਹਿਸੂਸ ਕਰਦੇ ਹਨ ਕਿ ਇਹ ਸੁਪਨਾ ਜਲਦ ਪੂਰਾ ਹਵੇਗਾ। ਉਨਾਂ ਮਾਫੀਆ ਰਾਜ ਖਿਲਾਫ ਵਿੱਢੀ ਗਈ ਜੰਗ ਵਿੱਚ ਸਹਿਯੋਗ ਦੇਣ ਵਾਲੇ ਟੀਮ ਇਨਸਾਫ ਦੇ ਮੈਂਬਰਾਂ ਸਮੇਤ ਸਮੁੱਚੇ ਪੰਜਾਬੀਆਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਲੋਕਾਂ ਦੇ ਭਰਵੇਂ ਸਮਰਥਨ ਅਤੇ ਪਿਆਰ ਨੇ ਹੀ  ਉਨਾਂ ਦੀ ਟੀਮ ਨੂੰ ਸੂਬਾ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਾਫੀਆ ਰਾਜ ਖਿਲਾਫ ਦਲੇਰੀ ਨਾਲ ਸੰਘਰਸ਼ ਕਰਨ ਦਾ ਹੌਂਸਲਾ ਬਖਸ਼ਿਆ ਹੈ ਅਤੇ ਦਲੇਰੀ ਨਾਲ ਕੀਤੇ ਗਏ ਇਸ ਸੱਤਿਆਗ੍ਰਹਿ ਸਦਕਾ ਅੱਜ ਰੇਤਾ ਬਜਰੀ ਦੇ ਰੇਟ 35 ਤੋਂ 40 ਹਜਾਰ ਰੁਪਏ ਪ੍ਰਤੀ ਟਿੱਪਰ ਤੋਂ ਡਿੱਗ ਕੇ ਇੱਕ ਸਾਲ ਦੇ ਅਰਸੇ ਵਿੱਚ 10 ਤੋਂ 12 ਹਜਾਰ ਰੁਪਏ ਪ੍ਰਤੀ ਟਿੱਪਰ’ਤੇ ਪਹੁੰਚੇ ਹਨ।
ਇਸ ਮੌਕੇ ਟੀਮ ਇਨਸਾਫ ਦੇ ਸਰਪ੍ਰਸਤ ਅਤੇ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਸਦਕਾ ਹੀ ਟੀਮ ਇਨਸਾਫ ਨੇ ਸਿਰਫ ਇੱਕ ਸਾਲ ਦੇ ਅਰਸੇ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਬੇਇਨਸਾਫੀ ਦਾ ਸਾਹਮਣਾ ਕਰਨ ਵਾਲੇ ਵੱਡੀ ਗਿਣਤੀ ਦੇ ਗਰੀਬ ਅਤੇ ਨੌਜਵਾਨਾਂ ਨੂੰ ਇਨਸਾਫ ਦਿਵਾਇਆ ਹੈ ਅਤੇ ਦਲਿਤ ਵਰਗ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ ਅਵਾਜ ਉਠਾਈ ਹੈ। ਉਨਾਂ ਕਿਹਾ ਕਿ ਉਹ ਪ੍ਰਣ ਕਰ ਚੁੱਕੇ ਹਨ ਕਿ ਉਨਾਂ ਦੀ ਇਹ ਜੰਗ ਪੰਜਾਬ ਨੂੰ ਮਾਫੀਆ ਮੁਕਤ ਬਣਾਉਣ ਤੱਕ ਜਾਰੀ ਰਹੇਗੀ। ਇਸ ਮੌਕੇ ਦਲਜੀਤ ਸਿੰਘ ਗਰੇਵਾਲ,ਗੁਰਪ੍ਰੀਤ ਸਿੰਘ ਖੁਰਾਣਾ,ਸਵਰਨਦੀਪ ਸਿੰਘ ਚਹਿਲ(ਤਿੰਨੇ ਕੌਂਸਲਰ),ਕੌਂਸਲਰ ਪਤੀ ਅਰਜਨ ਸਿੰਘ ਚੀਮਾ,ਸ਼੍ਰੀਮਤੀ ਸ਼ਸ਼ੀ ਮਲਹੋਤਰਾ,ਬਲਦੇਵ ਸਿੰਘ ਜਿਲਾ ਪ੍ਰਧਾਨ,ਹਰਦਿਆਲ ਸਿੰਘ ਢਿੱਲੌਂ,ਸੁਖਵੀਰ ਸਿੰਘ ਕਾਲਾ,ਮੌਹਣ ਸਿੰਘ ਲੰਬੜਦਾਰ,ਪਰਮਜੀਤ ਸਿੰਘ ਪ੍ਰਧਾਨ,ਗੁਰਨਾਮ ਸਿੰਘ ਨਿੱਕੂ,ਸਿਮਰਨ ਢਿੱਲੌਂ,ਜਸਵਿੰਦਰ ਸਿੰਘ ਡਾਬਾ,ਰਵਿੰਦਰ ਸਿੰਘ ਕਲਸੀ,ਪਵਨਦੀਪ ਸਿੰਘ ਮਦਾਨ,ਦੀਦਾਰਜੀਤ ਸਿੰਘ ਲੋਟੇ,ਮਨਰਾਜ ਸਿੰਘ ਠੁਕਰਾਲ,ਗੁਰਸ਼ਰਨ ਸਿੰਘ ਚੀਮਾ,ਰਮਨਦੀਪ ਸਿੰਘ ਰਾਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਿਰ ਸਨ।

Related posts

ਨਗਰ ਨਿਗਮ ਚੋਣਾਂ ਸੰਬੰਧੀ ਹਲਕਾ ਲੁਧਿਆਣਾ (ਦੱਖਣੀ) ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ

INP1012

ਅਕਾਲੀ ਦਲ ਨੇ ਸਿੱਖ ਮਰਿਆਦਾ ਨੂੰ ਢਾਹ ਲਾਈ – ਕਰੀਮਪੁਰੀ

INP1012

ਵਿਰਸੇ ਦੀ ਸੰਭਾਲ ਲਈ ਪਿੰਡ ਪੱਧਰ ‘ਤੇ ਗੱਤਕਾ ਮੁਕਾਬਲੇ ਕਰਵਾਏ ਜਾਣ : ਗਰੇਵਾਲ

INP1012

Leave a Comment