Featured International News National News Punjab

ਕੈਨੇਡਾ ਸਰਕਾਰ ਤੋਂ ਸਬਕ ਲੈਂਦਿਆਂ,ਹਿੰਦ ਹਕੂਮਤ ਨੂੰ ਵੀ ਦਰਬਾਰ ਸਾਹਿਬ ਤੇ ਹਮਲੇ ਅਤੇ ਨਵੰਬਰ 84 ਕਤਲੇਆਮ ਲਈ ਸਿੱਖ ਪੰਥ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ, ਭਾਈ ਸੁਰਿੰਦਰ ਸਿੰਘ ਠੀਕਰੀਵਾਲ

ਸੰਦੌੜ 21 ਅਪ੍ਰੈਲ (ਹਰਮਿੰਦਰ ਸਿੰਘ ਭੱਟ)
ਹਿੰਦ ਦੇ ਤਖ਼ਤ ਤੇ ਬੈਠੇ ਲੋਕਾਂ ਨੂੰ ਕਦੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਹਿੰਦ ਦੀ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖ ਕੌਮ ਨੇ ਕੀਤੀਆਂ ਹਨ,ਪਿਛਲੇ ਤਿੰਨ ਦਹਾਕਿਆਂ ਵਿਚ ਹਿੰਦ ਹਕੂਮਤ ਨੇ ਸਿਖਾ ਦੀਆਂ ਕੁਰਬਾਨੀਆਂ ਵਿਸਾਰ ਕੇ ਗੁਰੂ ਪੰਥ ਤੇ ਗੁਰੂ ਗ੍ਰੰਥ ਤੇ ਕਈ ਤਰਾਂ ਦੇ ਹਮਲੇ ਕੀਤੇ ਗਏ, ਹਿੰਦ ਹਕੂਮਤ ਨੂੰ ਕੀਤੇ ਜਬਰ ਜ਼ੁਲਮ ਲਈ ਸਿੱਖ ਜਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਖ਼ਾਲਸਾ ਦੇ ਕੇਸ ਵਿਚ ਬਰਨਾਲਾ ਜੇਲ ਵਿਚ ਕੈਦ ਗੁਰਮਤਿ ਪ੍ਰਚਾਰ ਸੇਵਾ ਲਹਿਰ (ਜਥਾ ਠੀਕਰੀਵਾਲ) ਦੇ ਮੁਖੀ ਸੁਰਿੰਦਰ ਸਿੰਘ  ਠੀਕਰੀਵਾਲ ਨੇ ਜੇਲ ਵਿਚੋਂ ਜਥਾ ਠੀਕਰੀਵਾਲ ਦੇ ਆਗੂ ਪ੍ਰਿਤਪਾਲ ਸਿੰਘ ਮਹਿਮਾ ਰਾਹੀ ਭੇਜੇ ਲਿਖਤੀ ਪੈੱਰਸ  ਨੋਟ ਵਿਚ ਕੀਤਾ.
ਭਾਈ ਠੀਕਰੀਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਕੈਨੇਡਾ ਦੀ ਪਾਰਲੀਮੈਂਟ ਵਿਚ ਵਿਸਾਖੀ ਦਾ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਗਿਆ,ਭੋਗ ਦੇ ਉਪਰੰਤ ਕੈਨੇਡਾ ਦੇ ਪ੍ਰਧਾਨ ਮੰਤਰੀ ਮੰਤਰੀ ਮਾਰਟਿਨ ਟਰਾਡੋ ਨੇ ਕਾਮਾਗਾਟਾਮਾਰੂ ਜਹਾਜ਼ ਨੂੰ ਸ਼ਰਨ ਦੇਣ ਦੀ ਗ਼ਲਤੀ ਤੇ ਕੈਨੇਡਾ ਸਰਕਾਰ ਨੇ ਮੁਆਫ਼ੀ ਮੰਗ ਕੇ ਸਮੁੱਚੇ ਸਿੱਖ ਜਗਤ ਦਾ ਦਿਲ ਜਿੱਤਿਆ ਹੈ ਪ੍ਰਧਾਨ ਮੰਤਰੀ ਨੇ ਤੋਂ ਸਬਕ ਲੈਂਦਿਆਂ ਹਿੰਦ ਸਰਕਾਰ ਨੂੰ ਵੀ ਜੂਨ 1984 ਦਰਬਾਰ ਸਾਹਿਬ ਸੱਤੇ ਹਮਲਾ ਅਤੇ ਨਵੰਬਰ 1984 ਵਿਚ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਸਰਕਾਰੀ ਤੰਤਰ ਦੀ ਸਹਿਤ ਤੇ ਹੋਏ ਸਿੱਖ ਕਤਲੇਆਮ ਲਈ ਜਨਤਕ ਤੌਰ ਤੇ ਮੁਆਫ਼ੀ ਮੰਗਣਾ ਹਿੰਦ ਹਕੂਮਤ ਦੇ ਮੂੰਹ ਤੇ ਕਰਾਰੀ ਚਪੇੜ ਹੈ.
ਭਾਈ ਠੀਕਰੀਵਾਲ ਨੇ ਬਜਬਜ ਘਾਟ ਤੇ ਕਾਮਾਗਾਟਾਮਾਰੂ ਦੇ ਆਗੂ ਬਾਬਾ ਗੁਰਦਿੱਤ ਸਿੰਘ ਸਮੂਹ ਸਿੰਘਾ ਦੀ ਯਾਦਗਾਰ ਉਸਾਰਨੀ ਚਾਹੀਦੀ ਹੈ। ਹਿੰਦ ਹਕੂਮਤ ਦੀ ਸਿੱਖ ਪੰਥ ਪ੍ਰਤੀ ਹਮੇਸ਼ਾ ਬੁਰੀ ਨੀਤੀ ਰਹੀ ਹੈ, ਸਿੱਖ ਕਤਲੇਆਮ ਦੀ ਮਾਫ਼ੀ ਮੰਗ ਕੇ ਗ਼ਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈ ਇਸ ਮੌਕੇ ਬਾਪੂ ਜਸਵੰਤ ਸਿੰਘ ਠੀਕਰੀਵਾਲ , ਕੁਲਵਿੰਦਰ ਸਿੰਘ ਭੁਰੇ ,ਭੋਲਾ ਸਿੰਘ ਭੁਰੇ ,ਸਤਨਾਮ ਸਿੰਘ ਰਾਈਆਂ ,ਸਿਮਰਨ ਸਿੰਘ ਰਾਜਪੁਰਾ , ਜਗਤਾਰ ਸਿੰਘ ਵਜੀਦਕੇ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।

Related posts

ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਦੋਸ਼ੀ ਕਾਂਗਰਸੀਆਂ-ਬਾਦਲਕਿਆਂ ਅਤੇ ਭਾਜਪਾਈਆਂ ਦਾ ਹੋਵੇ ਨਾਰਕੋਟੈਸਟ :ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

INP1012

ਡੰਗ ਅਤੇ ਚੋਭਾਂ / ਗੁਰਮੀਤ ਪਲਾਹੀ

INP1012

੧੦੦ ਤੋਂ ਜਿਆਦਾ ਜੋੜਿਆ ਨੂੰ ਸੰਤਾਨ ਦਾ ਸੁੱਖ ਦੇ ਚੁੱਕਾ ਹੈ ਨੀਲਮ ਹਸਪਤਾਲ

INP1012

Leave a Comment