Featured Punjab

ਬਾਲ ਅਵਸਥਾ ‘ਚ ਮਹਾਰਾਜਾ ਦਲੀਪ ਸਿੰਘ ਤੋਂ ਹਾਸਿਲ ਕੀਤਾ ਕੋਹਿਨੂਰ ਲੁੱਟ ਦੇ ਬਰਾਬਰ ਹੀ ਹੈ- ਮਹਾਰਾਜਾ ਦਲੀਪ ਸਿੰਘ ਟਰੱਸਟ

ਕੋਹਿਨੂਰ ਪ੍ਰਤੀ ਭਾਰਤ ਸਰਕਾਰ ਨੂੰ ਅਜਿਹੀਆਂ ਦਲੀਲਾਂ ਨਹੀਂ ਦੇਣੀਆਂ ਚਾਹੀਦੀਆਂ ਜਿਹੜੀਆਂ ਸਮਾਨ ਹਾਸਿਲ ਕਰਨ ਲਈ ਦਿੱਤੀਆਂ ਜਾਂਦੀਆਂ ਹੋਣ
*ਕੋਹਿਨੂਰ ਹੀਰਾ ਸਿੱਖਾਂ ਅਤੇ ਪੰਜਾਬੀਆਂ ਲਈ ਸਨਮਾਨ ਦਾ ਚਿੰਨ
ਰਾਏਕੋਟ (ਲੁਧਿਆਣਾ) (ਸਤ ਪਾਲ ਸੋਨੀ) ‘ਕੋਹਿਨੂਰ ਹੀਰਾ ਲੁੱਟਿਆ ਨਹੀਂ ਸਗੋਂ ਗਿਫਟ ਕੀਤਾ ਗਿਆ ਹੈ’ ਵਾਲੇ ਭਾਰਤ ਸਰਕਾਰ ਦੇ ਸੱਭਿਆਚਾਰਕ ਵਿਭਾਗ ਵੱਲੋਂ ਦਿੱਤੇ ਗਏ ਸੁਪਰੀਮ ਕੋਰਟ ‘ਚ ਬਿਆਨ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਕੋਠੀ ਬੱਸੀਆਂ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ, ਚੇਅਰਮੈਨ ਡਾ. ਗੁਰਭਜਨ ਸਿੰਘ ਗਿੱਲ ਅਤੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਇਸ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਸੱਭਿਆਚਾਰ ਵਿਭਾਗ ਦਾ ਦੇਸ਼ ਦੀ ਉੱਚ ਅਦਾਲਤ ‘ਚ ਦਿੱਤਾ ਬਿਆਨ ਗੈਰ-ਜੁੰਮੇਵਾਰਨਾ ਹੈ। ਉਹਨਾਂ ਕਿਹਾ ਕਿ ਕੋਹਿਨੂਰ ਹੀਰਾ ਪੰਜਾਬੀਆਂ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਪਿਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤੀ ਨਿਸ਼ਾਨੀ ਹੈ, ਜੋ ਕਿ ਅੱਗੇ ਤੋਹਫੇ ਵਜੋਂ ਨਹੀਂ ਦਿੱਤਾ ਗਿਆ ਸੀ, ਬਲਕਿ ਮਹਾਰਾਜਾ ਦਲੀਪ ਸਿੰਘ ਜੋ ਉਸ ਸਮੇਂ ਖੁਦ ਬਾਲ ਅਵਸਥਾ ਵਿੱਚ ਸਨ, ਨੂੰ ਅੰਗਰੇਜੀ ਸਾਮਰਾਜ ਵੱਲੋਂ ਵਰਗਲਾ ਕੇ ਉਹਨਾਂ ਤੋਂ ਹਾਸਿਲ ਕੀਤਾ ਗਿਆ, ਉਹਨਾਂ  ਕਿਹਾ ਕਿ ਕੋਹਿਨੂਰ ਹੀਰਾ ਸਿਰਫ ਕੀਮਤੀ ਹੀ ਨਹੀਂ ਸੀ ਸਗੋਂ ਪੰਜਾਬੀਆਂ ਦੀ ਵਿਰਾਸਤੀ ਦਸਤਾਰ ਦੀ ਸ਼ਾਨ ਵੀ ਸੀ ਅਤੇ ਜਿਸ ਨੂੰ ਵਾਪਿਸ ਲਿਆਉਣਾ ਸਾਡੀ ਸ਼ਰੀਰਿਕ ਜਾਂ ਆਰਥਿਕ ਲੋੜ ਨਹੀਂ, ਸਗੋਂ ਆਤਮਿਕ ਲੋੜ ਹੈ। ਟਰੱਸਟ ਦੇ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਜਿਹੀਆਂ ਦਲੀਲਾਂ ਨਹੀਂ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਕਿਸੇ ਸਮਾਨ ਹਾਸਿਲ ਕਰਨ ਲਈ ਦਿੱਤੀਆਂ ਜਾਂਦੀਆਂ ਹਨ, ਸਗੋਂ ਕੋਹਿਨੂਰ ਸਮਾਨ ਨਹੀਂ ਸਾਡਾ ‘ਸਨਮਾਨ’ ਹੈ। ਉਹਨਾਂ ਇਸ ਸਮੇਂ ਇਹ ਵੀ ਕਿਹਾ ਕਿ ਕੋਹਿਨੂਰ ਹੀਰਾ ਧੋਖੇ ਨਾਲ ਲਿਜਾਣ ਅਤੇ ਫਿਰ ਨਾਟਕੀ ਢੰਗ ਨਾਲ ਲਾਰਡ ਡਲਹੌਜੀ ਵੱਲੋਂ ਮਹਾਰਾਣੀ ਵਿਕਟੋਰੀਆ ਨੂੰ ਗਿਫਟ ਕਰਵਾਉਣ ਅਤੇ ਕੁਝ ਸਮੇਂ ਬਾਅਦ ਕੋਹਿਨੂਰ ਖੁੱਸਣ ਦੀਆਂ ਪੀੜਾਂ ਮਹਾਰਾਜਾ ਦਲੀਪ ਸਿੰਘ ਵੱਲੋਂ ਉਸ ਸਮੇਂ ਫਿਰੰਗੀਆਂ ਨੂੰ ਲਿਖੇ ਪੱਤਰਾਂ ‘ਚ ਜਿਉਂਦੇ ਜਾਗਦੇ ਸਬੂਤ ਹਨ, ਜਿਸ ਨੂੰ ਅਧਾਰ ਬਣਾਉਣ ਦੀ ਲੋੜ ਹੈ। ਇਸ ਸਮੇਂ ਉਹਨਾਂ ਕੈਨੇਡਾ ਸਰਕਾਰ ਵੱਲੋਂ ਪੰਜਾਬੀਆਂ ਦੇ ਸਨਮਾਨ ਦੀ ਉਦਹਾਰਨ ਦਿੰਦੇ ਹੋਏ ਕਿਹਾ ਕਿ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੇ ਆਪਣਾ ਦਬਾਅ ਪਾ ਕੇ ਕਾਮਾਗਾਟਾਮਾਰੂ ਵਰਗੀ ਦੁਖਾਂਤਿਕ ਘਟਨਾ ਲਈ ਮੁਆਫੀ ਮੰਗਵਾਉਣ ਲਈ ਮਜ਼ਬੂਰ ਕੀਤਾ ਹੈ, ਇਸ ਨਾਲ ਸਾਨੂੰ ਭਾਵੇਂ ਆਰਥਿਕ ਲਾਭ ਕੋਈ ਨਹੀਂ ਹੋਣਾ ਪਰ ਸੱਭਿਆਚਾਰਕ ਸ੍ਵੈ-ਮਾਣ ਦੀ ਪ੍ਰਾਪਤੀ ਜਰੂਰ ਹੋਈ ਹੈ।

Related posts

ਭਾਰਤੀ ਚੋਣ ਕਮਿਸ਼ਨ ਵੱਲੋਂ ਵੈੱਬ ਅਧਾਰਿਤ ਐਪਲੀਕੇਸ਼ਨ ““RoNET”” ਲਾਂਚ

INP1012

ਭਲਾਈ ਕਾਰਜਾਂ ਦੇ ਨਾਮ ਤੇ ਦਸਵੰਧ ਦੀ ਮੰਗ ਬਣ ਰਿਹਾ ਕਾਰੋਬਾਰ – ਚਿੰਤਾ ਦਾ ਵਿਸ਼ਾ–ਹਰਮਿੰਦਰ ਸਿੰਘ ਭੱਟ

INP1012

ਸੀ੍ ਆਲਮ ਨੇ ਮਾਰਕੀਟ ਕਮੇਟੀ ਸੰਦੌੜ ਵਿਖੇ ਨੀਂਹ ਪੱਥਰ ਰੱਖਿਆ।

INP1012

Leave a Comment