Featured National News Punjab

ਹੋਮ ਗਾਰਡ ਦੇ ਜਵਾਨਾਂ ਨੂੰ ਪੰਜਾਬ ਪੁਲਿਸ ਦੇ ਸਿਪਾਹੀ ਦੇ ਬਰਾਬਰ ਤਨਖਾਹ ਅਤੇ ਬਾਕੀ ਸਹੂਲਤਾਂ ਦੇਣ ਦੀ ਟੀਮ ਇਨਸਾਫ ਨੇ ਕੀਤੀ ਮੰਗ

ਸੂਬੇ ਦੀ ਰਖਵਾਲੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਲਾਰੇ ਲਗਾਉਣ ਤੋਂ ਬਾਝ ਆਵੇ ਬਾਦਲ ਸਰਕਾਰ-ਬੈਂਸ
ਲੁਧਿਆਣਾ, 21 ਅਪ੍ਰੈੱਲ (ਸਤ ਪਾਲ ਸੋਨੀ) ਹੋਮ ਗਾਰਡ ਦੇ ਜਵਾਨਾਂ ਨੂੰ ਪੰਜਾਬ ਪੁਲਿਸ ਦੇ ਸਿਪਾਹੀ ਦੇ ਬਰਾਬਰ ਤਨਖਾਹ ਅਤੇ ਬਾਕੀ ਸਹੂਲਤਾਂ ਦੇਣ ਦੇ ਸਬੰਧ ਵਿੱਚ ਟੀਮ ਇਨਸਾਫ ਦੇ ਮੁੱਖੀ ਅਤੇ ਅਜਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਾਦਲ ਸਰਕਾਰ ਵਿਰੁੱਧ ਸੰਘਰਸ਼ ਛੇੜਨ ਦੀ ਚੇਤਾਵਨੀ ਦਿੰਦਿਆਂ ਮੰਗ ਕੀਤੀ ਹੈ ਕਿ ਹੋਮ ਗਾਰਡ ਦੇ ਜਵਾਨਾਂ ਨੂੰ ਪੰਜਾਬ ਪਿਲਸ ਵਾਂਗ ਤਰੱਕੀਆਂ ਦਿੱਤੀਆਂ ਜਾਣ ਅਤੇ ਰਿਟਾਇਰਮੈਂਟ ਮੌਕੇ ਪੈਨਸ਼ਨ ਵਰਗੀਆਂ ਜਰੂਰੀ ਸਹੂਲਤਾਂ ਵੀ ਦਿੱਤੀਆਂ ਜਾਣ।
ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਦੀ ਰਖਵਾਲੀ ਅਤੇ ਅਮਨ-ਸ਼ਾਂਤੀ ਲਈ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਵਾਲੇ ਹੋਮ ਗਾਰਡ ਦੇ ਜਵਾਨਾਂ ਦੀ ਤਨਖਾਹ 450 ਰੁਪਏ ਪ੍ਰਤੀ ਦਿਨ ਤੋਂ ਵਧਾ ਕੇ 24000 ਰੁਪਏ ਪ੍ਰਤੀ ਮਹੀਨਾ ਕੀਤੇ ਜਾਣ ਸਬੰਧੀ 4 ਮਹੀਨਿਆਂ ਪਹਿਲਾਂ ਕੇਂਦਰੀ ਹਰਸਿਮਰਤ ਕੌਰ ਬਾਦਲ ਦੁਆਰਾ ਦਿੱਤਾ ਗਿਆ ਬਿਆਨ ਮਹਿਜ ਇੱਕ ਲਾਰਾ ਅਤੇ ਭੱਦਾ ਮਜਾਕ ਬਣ ਕੇ ਰਹਿ ਗਿਆ ਹੈ। ਸ.ਬੈਂਸ ਨੇ ਕਿਹਾ ਕਿ ਹੋਮ ਗਾਰਡ ਦੇ ਜਵਾਨ ਪੰਜਾਬ ਪੁਲਿਸ ਦੇ ਸਿਪਾਹੀਆਂ ਦੇ ਬਰਾਬਰ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ ਜਿਵੇਂ ਕਿ ਜੇਲਾਂ ਅਤੇ ਬੈਂਕਾਂ ਵਿੱਚ ਅਸਲੇ ਸਮੇਤ ਗਾਰਦ,ਥਾਣਿਆਂ ਵਿੱਚ ਅਸਲਾ ਸੰਤਰੀ ਪਹਿਰਾ,ਰਾਤ ਸਮੇ ਅਸਲੇ ਸਮੇਤ ਗਸ਼ਤ ਅਤੇ ਡਿਊਟੀ ਕਰਦਿਆਂ ਕਈ ਵਾਰ ਇਹ ਜਵਾਨ ਸ਼ਹੀਦੀ ਵੀ ਪ੍ਰਾਪਤ ਕਰ ਚੁੱਕੇ ਹਨ ਜਿੰਨਾਂ ਵਿੱਚੋਂ ਇਹਨਾਂ ਜਵਾਨਾਂ ਦਾ ਬਹਾਦਰੀ ਨਾਲ ਦੀਨਾਨਗਰ ਵਿਖੇ ਹੋਏ ਅੱਤਵਾਦੀ ਹਮਲੇ ਦਾ ਸਾਹਮਣਾ ਕਰਦੇ ਜਾਨਾਂ ਕੁਰਬਾਨ ਕਰਨਾ ਇੱਕ ਤਾਜਾ ਮਿਸਾਲ ਹੈ। ਇਸ ਤੋਂ ਇਲਾਵਾ ਸ਼ਹੀਦ ਹੋਣ ਵਾਲੇ ਹੋਮ ਗਾਰਡ ਦੇ ਜਵਾਨ ਦੇ ਪਰਿਵਾਰ’ਚੋਂ ਕਿਸੇ ਨੂੰ ਕੋਈ ਨੋਕਰੀ ਜਾਂ ਪੈਨਸ਼ਨ ਨਹੀਂ ਦਿੱਤੀ ਜਾਂਦੀ ਜਿਸ ਕਰ ਕੇ ਉਸ ਦਾ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦਾ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਕੈਬਨਿਟ ਦੀ ਇੱਕ ਮੀਟਿੰਗ 17 ਦਸੰਬਰ,2011 ਨੂੰ ਹੋਈ ਸੀ ਜਿਸ ਵਿੱਚ ਪੰਜਾਬ ਹੋਮ ਗਾਰਡ ਦੇ ਮੁਲਾਜਮਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦੇਣ ਅਤੇ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਤਰਜੀਹ ਸੀ ਪਰ ਲਗਭਗ 5 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੁਆਰਾ ਇਸ ਲਈ ਬਣਦਾ ਕਦਮ ਨਹੀਂ ਚੁੱਕਿਆ ਗਿਆ। ਦੂਜੇ ਪਾਸੇ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਲੋਕਾਂ ਨੂੰ ਝਾਂਸੇ’ਚ ਰੱਖਣ ਦੀ ਕੋਸ਼ਿਸ਼ ਵਿੱਚ ਝੂਠੀ ਬਿਆਨਬਾਜੀ ਕਰਦੇ ਇਹ ਕਹਿੰਦੇ ਹਨ ਕਿ ਹੋਮ ਗਾਰਡ ਦੇ ਜਵਾਨਾਂ ਨੂੰ ਮੌਤ ਉਪਰੰਤ ਤਿੰਨ ਲੱਖ ਰੁਪਇਆ ਬੀਮਾ ਕੰਪਨੀ ਵੱਲੌਂ ਅਤੇ 55 ਹਜਾਰ ਰੁਪਇਆ ਵੈਲਫੇਅਰ ਵੱਜੌਂ ਦਿੱਤਾ ਜਾਂਦਾ ਹੈ ਜਦ ਕਿ ਇਹ ਪੈਸੇ ਜਵਾਨਾਂ ਦੇ ਆਪਣੇ ਹੀ ਹੁੰਦੇ ਹਨ ਕਿਉਂਕਿ ਹਰ ਜਵਾਨ ਬੀਮਾ ਕੰਪਨੀ ਨੂੰ ਆਪਣੀ ਤਨਖਾਹ’ਚੋਂ ਸਾਲਾਨਾ 3000 ਰੁਪÎਇਆ ਕਟੌਤੀ ਅਤੇ ਵੈਲਫੇਅਰ ਲਈ ਵੀ ਹਰ ਮਹੀਨੇ ਆਪਣੇ ਤਨਖਾਹ ‘ਚੋਂ ਫੰਡ ਦੀ ਕਟੌਤੀ ਕਰਵਾਉਂਦਾ ਹੈ। ਸ.ਬੈਂਸ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਸਿਪਾਹੀ ਦੇ ਬਰਾਬਰ ਸਹੂਲਤਾਂ ਪ੍ਰਾਪਤ ਕਰਨਾ ਹੋਮ ਗਾਰਡ ਦੇ ਜਵਾਨਾਂ ਦਾ ਹੱਕ ਹੈ ਅਤੇ ਸੂਬੇ ਨੂੰ ਲੁੱਟਣ ਵਾਲੀ ਬਾਦਲ ਸਰਕਾਰ ਜੇਕਰ ਹੋਮ ਗਾਰਡ ਦੇ ਜਵਾਨਾਂ ਨੂੰ ਲਾਰੇ ਲਗਾਉਣ ਤੋਂ ਬਾਝ ਨਾ ਆਈ ਤਾਂ ਉਹ ਸਰਕਾਰ ਖਿਲਾਫ ਵੱਡੀ ਮੁਹਿੰਮ ਛੇੜਣਗੇ।

Related posts

ਅਕਾਲੀ ਦਲ ਬਣਿਆ ਗੈਂਗਸਟਰਾਂ ਦਾ ਟੋਲਾ, ਡੀ ਜੀ ਪੀ ਤਾਂ ਚੰਗਾ ਪਰ ਬੁਰੇ ਹੁਕਮਰਾਨਾਂ ਅੱਗੇ ਬੇਵੱਸ: ਕਰੀਮਪੁਰੀ

INP1012

ਮੰਡੀਆਂ ਵਿੱਚੋਂ ੭੬ ਫੀਸਦੀ ਕਣਕ ਦੀ ਚੁਕਾਈ ਮੁਕੰਮਲ

INP1012

ਜ਼ਿਲਾ ਪ੍ਰਸਾਸ਼ਨ ਵੱਲੋਂ ਵੋਟਰ ਜਾਗਰੂਕਤਾ ਸੰਬੰਧੀ 7 ਵੀਡੀਓਜ਼ ਰਿਲੀਜ਼,85 ਫੀਸਦੀ ਤੋਂ ਵਧੇਰੇ ਵੋਟਿੰਗ ਕਰਾਉਣ ਦਾ ਟੀਚਾ-ਜ਼ਿਲਾ ਚੋਣ ਅਫ਼ਸਰ

INP1012

Leave a Comment