Featured National News Punjab

ਫੀਡ ਫਾਊਂਡੇਸ਼ਨ ਅਤੇ ਸਟੂਡੈਂਟਸ ਡੈਮੋਕਰੇਟਿਕ ਫੈਡਰੇਸ਼ਨ ਵੱਲੋਂ ਗੌਰਮਿੰਟ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ ਦਾ ਕੀਤਾ ਇੰਤਜਾਮ

ਲੋਕ ਸਹਿਯੋਗ ਦੇਣ ਤਾਂ ਸਰਕਾਰੀ ਪੱਧਰ ਤੇ ਵਿਦਿਆ ਦਾ ਪਸਾਰਾ ਹੋਵੇਗਾ ਆਸਾਨ-ਜਸਪ੍ਰੀਤ ਸਿੰਘ ਹੌਬੀ
ਲੁਧਿਆਣਾ, (ਸਤ ਪਾਲ ਸੋਨੀ) ਫੀਡ ਫਾਊਂਡੇਸ਼ਨ ਅਤੇ ਸਟੂਡੈਂਟਸ ਡੈਮੋਕਰੇਟਿਕ ਫੈਡਰੇਸ਼ਨ ਵੱਲੋਂ ਸਰਕਾਰੀ ਪੱਧਰ ਤੇ ਸਿਖਿਆ ਦੇ ਪਸਾਰ ਨੂੰ ਲੈ ਕੇ ਸ਼ੁਰੂ ਕੀਤੀ ਸਾਂਝੀ ਮੁਹਿੰਮ ਦੀ ਤਹਿਤ ਜਦੋਂ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਤਾਂ ਉਹਨਾਂ ਨੇ ਸਭ ਤੋਂ ਸਥਾਨਕ ਫੀਲਡ ਗੰਜ ਕੂਚਾ ਨੰ: 16, ਦੇ ਨਜ਼ਦੀਕ ਲੁਧਿਆਣਾ ਦੇ ਸਭ ਤੋਂ ਪੁਰਾਣੇ ਪ੍ਰਾਇਮਰੀ ਸਕੂਲ਼ ਝੂਟਿਆਂ ਵਾਲਿਆਂ ਦੀ ਜ਼ਮੀਨੀ ਵਿਵਾਦ ਖਾਤਿਰ ਹੋ ਚੁੱਕੀ ਖਸਤਾ ਹਾਲਤ ਨੂੰ ਸੁਧਾਰਨ ਦਾ ਪ੍ਰਣ ਕੀਤਾ ਗਿਆ। ਇਸ ਦੀ ਤਹਿਤ ਉਹਨਾਂ ਇਕ ਐਜੂਕੇਸ਼ਨ ਕਮੇਟੀ ਗਠਿਤ ਕੀਤੀ ਗਈ ਜਿਸ ਨੇ ਪਹਿਲਕਦਮੀ ਕਰਦਿਆਂ ਇਸ ਸਕੂਲ ਵਿਚ ਪੀਣ ਵਾਲੇ ਪਾਣੀ ਦਾ ਇੰਤਜਾਮ ਕੀਤਾ ਅਤੇ  ਆਰ.ਓ.  ਸਿਸਟਮ ਨਾਲ ਵਧੀਆ ਕਿਸਮ ਦਾ ਟੈਂਕ ਅਤੇ ਸਾਰੀ ਫਿਟਿੰਗ ਨੂੰ ਅਮਲੀ ਜਾਮਾ ਪਹਿਨਾਇਆ।
ਇਸ ਮੌਕੇ ਤੇ ਜਸਪ੍ਰੀਤ ਸਿੰਘ ਹੌਬੀ ਪ੍ਰਧਾਨ ਨੇ ਕਿਹਾ ਕਿ ਜੇਕਰ ਸਭ ਲੋਕ ਮਿਲ ਕੇ ਅਜਿਹੇ ਉਪਰਾਲੇ ਕਰਨ ਤਾਂ ਸਰਕਾਰੀ ਸਕੂਲਾਂ ਦੀ ਦੁਰ-ਦਸ਼ਾ ਵਿਚ ਸੁਧਾਰ ਆਉਣਾ ਜਿੱਥੇ ਸੁਭਾਵਿਕ ਹੈ ਉਥੇ ਪ੍ਰਾਈਵੇਟ ਸਕੂਲਾਂ  ਵਾਲਿਆਂ ਦੀ ਮਨਮਰਜ਼ੀ ਨੂੰ  ਵੀ ਨੱਥ ਪੈ ਸਕਦੀ ਹੈ। ਐਜੂਕੇਸ਼ਨ ਐਕਸ਼ਨ ਕਮੇਟੀ ਦੇ ਸੱਕਤਰ ਕੰਵਲਜੀਤ ਸਿੰਘ ਬਸੰਤ ਨੇ ਕਿਹਾ ਕਿ ਉਹ ਆਪਣੀ ਸੰਸਥਾ ਦੇ ਪ੍ਰੌਗਰਾਮ ਨੂੰ ਜਿੱਥੇ ਸਰਕਾਰ ਨਾਲ ਮਿਲ ਕੇ ਸਾਂਝੇ ਤੌਰ ਤੇ ਅਮਲ ਵਿਚ ਲਿਆਉਣਾ ਚਾਹੁੰਦੇ ਹਨ ਉਥੇ ਉਹ ਇਸ ਵਿਚ ਆਮ ਜਨਤਾ ਦਾ ਸਹਿਯੋਗ ਵੀ ਚਾਹੁੰਦੇ ਹਨ ਕਿ ਇਲਾਕਾ ਪੱਧਰ ਤੇ ਸਾਡੀ ਐਨ.ਜੀ.ਓ. ਨਾਲ ਮਿਲ ਕੇ ਸਰਕਾਰੀ ਸਕੂਲਾਂ ਨੂੰ ਮੁੱਢਲੀਆਂ ਲੋੜਾਂ ਪ੍ਰਦਾਨ ਕੀਤੀਆਂ ਜਾ ਸਕਣ। ਉਹਨਾਂ ਨੇ ਇਹ ਵੀ ਦਸਿਆ ਕਿ ਸਾਡੀ ਐਜੁਕੇਸ਼ਨ ਕਮੇਟੀ ਵੱਲੋਂ ਸ਼ਹਿਰ ਦੇ ਬਹੁਤ ਸਾਰੇ ਸਰਕਾਰੀ ਸਕੂਲ ਅਜਿਹੇ ਦੇਖੇਗਏ  ਹਨ ਜਿੰਨਾਂ ਕੋਲ ਜਗਾ ਤਾਂ ਹਜ਼ਾਰਾਂ ਗੱਜ ਹੈ ਪਰ ਇਮਾਰਤਾਂ ਕਿਸੇ ਢੰਗ ਦੀਆਂ ਨਹੀਂ ਬਣੀਆਂ । ਉਹਨਾਂ ਕਿਹਾ ਕਿ ਸਰਕਾਰ ਅਤੇ ਜਨਤਾ ਦੇ ਸਹਿਯੋਗ ਨਾਲ ਇਹਨਾਂ ਇਮਾਰਤਾਂ ਦਾ ਨਵੀਨੀਕਰਨ ਕਰਕੇ ਇਹਨਾਂ ਵਿਚ ਪੜਾਉਣ ਵਾਲੇ ਉੱਚ ਸਿਖਿਆ ਦੇ ਮਾਹਿਰ ਅਧਿਆਪਕ ਵੀ ਛੇਤੀ ਹੀ ਮੁਹੱਈਆ ਕਰਵਾਏ ਜਾਣਗੇ। ਪ੍ਰਾਈਵੇਟ ਸਕੂਲਾਂ ਨੂੰ ਹਜ਼ਾਰਾਂ ਰੁਪਏ ਡੁਨੇਸ਼ਨ ਦੇ ਰੂਪ ਵਿਚ ਦਿੱਤੀ ਜਾਂਦੀ ਹੈ ਅਗਰ ਉਹੀ ਰਕਮ ਸਰਕਾਰੀ ਇਮਾਰਤਾਂ ਦਾ ਨਵੀਨੀਕਰਨ ਕਰ ਤੇ ਖਰਚੀ ਜਾਵੇ ਤਾਂ ਕੋਈ ਵੀ ਬੱਚਾ ਅਨਪੜ ਨਹੀਂ ਰਹੇਗਾ। ਇਸ ਮੌਕੇ ਤੇ ਮਾਨਵਜੋਤ ਸਿੰਘ, ਰਜਿੰਦਰ ਸਿੰਘ ਐਨ.ਕੇ.ਐੱਚ. ਯਾਦਵਿੰਦਰ ਸਿੰਘ ਗੋਲਡੀ, ਨਵਦੀਪ ਸਿੰਘ ਬਿਰਦੀ, ਗੁਰਜੀਤ ਸਿੰਘ ਸੇਠੀ, ਗੁਰਨਿੰਦਰ ਸਿੰਘ ਗੋਜੀ, ਕਰਨ ਭਾਰਦਵਾਜ, ਜਸਵਿੰਦਰ ਸਿੱਬਲ, ਅਤੇ  ਸ਼ੈਰੀ  ਤੋਂ ਇਲਾਵਾ ਹੋਰ ਬਹੁਤ ਸਾਰੇ ਮੈਂਬਰ ਸਾਹਿਬਾਨਾਂ ਨੇ ਪਹੁੰਚ ਕੇ ਬੱਚਿਆਂ ਨੂੰ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰ ਕੇ ਵਿਦਿਅਕ ਸੇਵਾ ਦਾ ਆਨੰਦ ਮਾਣਿਆ।
ਸ੍ਰ: ਹੌਬੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੜਾਈ ਨੂੰ ਦਿਲ ਲਗਾ ਕੇ ਕਰਨ ਵਧੀਆ ਦਰਜੇ ਦੀ ਪੜਾਈ ਕਰਨ ਵਾਲਿਆਂ ਨੂੰ ਜਿੰਦਗੀ ਵਿਚ ਕੁੱਝ ਬਨਣ ਦੇ ਉਪਰਾਲਿਆਂ ਨੂੰ ਸਫਲ ਕਰਨ ਵਿਚ ਉਹਨਾਂ ਦੀ ਸੰਸਥਾ ਹਰ ਉਪਰਾਲਾ ਕਰਦਿਆਂ ਉਹਨਾਂ ਦਾ ਸਾਥ ਵਿਸ਼ੇਸ਼ ਰੂਪ ਵਿਚ ਦੇਵੇਗੀ।

Related posts

ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਤੇ ਯੂਨੀਪੋਲਾਂ ਦੀ ਦੁਰਵਰਤੋਂ ਦੇ ਲਗਾਏ ਦੋਸ਼

INP1012

ਅਕਾਲੀਆਂ ਨੇ ਪੰਜਾਬ ਨੂੰ ਲੁੱਟ ਕੇ ਖਾਹ ਲਿਆ – ਬੀਬੀ ਰਾਜਿੰਦਰ ਕੌਰ ਭੱਠਲ

INP1012

ਕਾਰਵਾਈ ਨੂੰ ਲੈ ਕੇ ਬਸਪਾ ਆਗੂਆਂ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸਿਕਾਇਤ

INP1012

Leave a Comment