Featured Punjab

ਪਿੰਡ ਮਹਿਮਾ ਦੇ ਕਿਸਾਨ ਵਲੋਂ ਕਰਜੇ ਹੇਠ ਦੱਬ ਕੀਤੀ ਗਈ ਖੁਦਕੁਸ਼ੀ

ਰਾਜਪੁਰਾ ੨੫ ਅਪ੍ਰੈਲ (ਨਾਗਪਾਲ) ਸ਼ਹਿਰ ਰਾਜਪੁਰਾ ਦੇ ਨੇੜਲੇ ਪਿੰਡ ਮਹਿਮਾ ਦੇ ਇੱਕ ਕਿਸਾਨ ਨੇ ਕਰਜੇ ਹੇਠ ਦਬਕੇ ਅਤੇ ਆਰਥਿਕ ਤੰਗੀ ਕਾਰਨ ਪਰੇਸ਼ਾਨ ਹੋ ਕੇ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮਿਤ੍ਰਕ ਕਿਸਾਨ ਦੀ ਪਹਿਚਾਣ ਦਿਲਬਾਗ ਸਿੰਘ (੫੦ ਸਾਲ) ਵਜੋਂ ਹੋਈ ਜਿਸ ਦੇ ਕੋਲ ਸਿਰਫ ਸਵਾ ਬਿਘੇ ਜਮੀਨ ਸੀ ਜੋ ਕਿ ਬੀਤੇ ਕੁਝ ਮਹੀਨਿਆਂ ਤੋਂ ਉਹ ਆਪਣੇ ਭਤੀਜੇ ਦੇ ਵਿਆਹ ਲਈ ਲਏ ਹੋਏ ਕਰਜੇ ਨੂੰ ਮੋੜਨ ਵਿੱਚ ਆਪਣੇ ਆਪ ਨੂੰ ਅਸਮਰਥ ਸਮਝ ਰਿਹਾ ਸੀ ਜਿਸ ਕਾਰਨ ਉਸਨੇ ਕੋਈ ਜਹਿਰੀਲੀ ਵਸਤੂ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਦਿਲਬਾਗ ਸਿੰਘ ਦੇ ਚਾਚੇ ਅਤੇ ਪਿੰਡ ਦੇ ਸਾਬਕਾ ਸਰਪੰਚ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਦਿਲਬਾਗ ਹੀ ਉਹਨਾਂ ਦੇ ਪਰਿਵਾਰ ਦਾ ਮੁੱਖੀ ਸੀ ਤੇ ਉਹ ਘਰ ਵਿੱਚ ਇੱਕਲਾ ਹੀ ਕਮਾਉਣ ਵਾਲਾ ਸੀ ਤੇ ਉਹ ਬੀਤੇ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨ ਚੱਲ ਰਿਹਾ ਸੀ। ਬਾਰ ਬਾਰ ਉਸਤੋਂ ਪੁੱਛਣ ਤੇ ਵੀ ਉਹ ਕਰਜੇ ਦੀ ਗੱਲ ਆਖ ਕੇ ਪਰੇਸ਼ਾਨ ਹੋ ਜਾਂਦਾ ਸੀ ਜਿਸ ਕਾਰਨ ਕਰਜੇ ਨੇ ਉਸਦੀ ਜਾਨ ਲੈ ਲਈ।

Related posts

ਭ੍ਰਿਸ਼ਟਾਚਾਰ, ਲੋਕਪਾਲ ਅਤੇ ਰਾਜਨੇਤਾ—ਗੁਰਮੀਤ ਸਿੰਘ ਪਲਾਹੀ

INP1012

ਮੰਨੀਆਂ ਮੰਗਾਂ ਲਾਗੂ ਨਾ ਕਰਨ ਤੇ ਡੀਸੀ ਦਫਤਰ ਕਰਮਚਾਰੀ ਦੋ ਰੋਜ਼ਾ ਕਲਮ ਛੋੜ ਹੜਤਾਲ ਤੇ

INP1012

ਕੁਠਾਲਾ ਵਿਖੇ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਵੰਡੇ

INP1012

Leave a Comment