Featured National News Punjab

ਹਨੂੰਮਾਨ ਜਯੰਤੀ ਮੌਕੇ ਸ਼੍ਰੀ ਨਵਕਾਰ ਮੰਤਰ ਦਾ 12 ਘੰਟੇ ਦਾ ਅਖੰਡ ਜਾਪ ਕਰਵਾਇਆ

ਮਾਲੇਰਕੋਟਲਾ 25 ਅਪ੍ਰੈਲ (ਹਰਮਿੰਦਰ ਸਿੰਘ ਭੱਟ ) ਸ਼੍ਰੀ ਗਣੇਸ਼ ਉਤਸਵ ਕਮੇਟੀ ਨਰਿੰਦਰਾ ਕਾਲੋਨੀ ਵੱਲੋਂ ਆਦਰਸ਼ ਬੇਬੀ ਸਕੂਲ ਦੇ ਕੈਂਪਸ ਵਿੱਚ ਸ਼੍ਰੀ ਹਨੂੰਮਾਨ ਜਯੰਤੀ ਮੌਕੇ ਸ਼੍ਰੀ ਨਵਕਾਰ ਮੰਤਰ ਦਾ 12 ਘੰਟੇ ਦਾ ਅਖੰਡ ਜਾਪ ਕਰਨ ਉਪਰੰਤ ਦੇਰ ਸ਼ਾਮ ਸ਼੍ਰੀ ਬਾਲਾ ਜੀ ਦਾ ਸੰਕੀਰਤ ਕਰਵਾਇਆ ਗਿਆ। ਜਿਸ ਵਿੱਚ ਪਰਮ ਪੂਜਨੀਯ ਸ਼੍ਰੀ ਦਿਵਯਾਨੰਦ ਵਿਜੇ ਜੀ ਮਹਾਰਾਜ (ਨਿਰਾਲੇ ਬਾਬਾ) ਨੇ ਉੱਚੇਚੇ ਤੌਰ ‘ਤੇ ਪਹੁੰਚ ਕੇ ਸੰਕੀਰਤਨ ਦੀ ਸ਼ੁਰੂਆਤ ਓਮ ਓਕਾਂਰ ਮੰਤਰ ਤੋਂ ਸ਼ੁਰੂ ਕਰਦਿਆਂ ਹਾਜ਼ਰੀਨ ਸੰਗਤਾਂ ਨੂੰ ਆਪਣੇ ਪ੍ਰਵਚਣਾ ਨਾਲ ਨਿਹਾਲ ਕੀਤਾ। ਉਨਾਂ ਕਿਹਾ ਕਿ ਇਨਸਾਨ ਆਪਣੇ ਜੀਵਨ ਵਿੱਚ ਭਗਤੀ ਤਾਂ ਜ਼ਰੂਰ ਕਰਦਾ ਹੈ ਪਰ ਇਨਸਾਨ ਨੂੰ ਤਨ, ਮਨ ਨਾਲ ਭਗਤੀ ਕਰਨੀ ਚਾਹੀਦੀ ਹੈ ਜੇ ਇਨਸਾਨ ਸਮੂਹਿਕ ਭਗਤੀ ਵਿੱਚ ਲੀਨ ਹੋ ਜਾਵੇ ਤਾਂ ਉਸ ਨੂੰ ਜੋ ਆਨੰਦ ਮਿਲੇਗਾ ਉਸ ਨਾਲਉਸ ਦਾ ਜੀਵਨ ਸਫਲ ਹੋ ਸਕਦਾ ਹੈ। ਸ਼੍ਰੀ ਨਿਰਾਲੇ ਬਾਬਾ ਨੇ ਰਾਜਸਥਾਨੀ ਭਜਨ ‘ ਏ ਬਾਬਾ ਜੀ ਆਣਾ ਮਹਾਰੇ ਅੰਗਨਾਂ’ ਸੁਣਾ ਕੇ ਹਾਜ਼ਰੀਨ ਸੰਗਤਾਂ ਨੂੰ ਸਾਲਾਸਰ ਦੇ ਦਰਸ਼ਨ ਕਰਵਾ ਕੇ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਕ੍ਰਿਸ਼ਨ ਮਿੱਤਰ ਮੰਡਲੀ ਦੀ ਵੱਲੋਂ ਲਲੀਤਾ ਅਤੇ ਸ਼ਾਲੂ ਤੋਂ ਇਲਾਵਾ ਗੀਤਾ ਪ੍ਰਚਾਰ ਸੰਮਤੀ ਦੇ ਕ੍ਰਿਸ਼ਨ ਗੋਪਾਲ ਭੋਲਾ, ਸੁਰਿੰਦਰ ਗੁਪਤਾ ਅਤੇ ਉਨਾਂ ਦੀ ਮੰਡਲੀ ਨੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਰਜਨੀਸ਼ ਜੈਨ, ਸੁਮੰਤ ਤਲਵਾਨੀ, ਸੱਤਪਾਲ ਗੋਇਲ, ਆਤਮ ਪ੍ਰਕਾਸ਼ ਜੈਨ, ਸੋਨੂੰ, ਕੁਲਭੂਸ਼ਣ ਸਿੰਗਲਾ, ਵਿਨੈ ਜੈਨ, ਸ਼ਿੰਕੂ ਮਿੱਤਲ, ਅਭੈ ਜੈਨ, ਗਗਨ ਜੈਨ, ਅਨੂੰ ਤਲਵਾਨੀ, ਸ਼ਵੇਤਾ ਜੈਨ, ਅਨੀਤਾ, ਗੀਤਾ ਮਿੱਤਲ, ਚੰਦਨ ਜੈਨ, ਕਿਰਨ ਜੈਨ, ਸੁਹਾਨੀ ਤਲਵਾਨੀ, ਪ੍ਰਿਆ ਤਲਵਾਨੀ ਤੇ ਸਮੀਰ ਤਲਵਾਨੀ ਹਾਜ਼ਰ ਸਨ।

Related posts

ਰਾਏਕੋਟ ਰੋਡ ਤੇ ਸਥਿਤ ਚਾਂਦ ਕਲੋਨੀ ਵਿੱਚ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਾਰਨ

INP1012

ਦਲਿਤ ਸਮਾਜ ਦੇ ਮੁੱਦਿਆਂ ਨੂੰ ਚੋਣ ਮੈਨਿਫੈਸਟੋ ‘ਚ ਸ਼ਾਮਲ ਕਰੇਗੀ ਕਾਂਗਰਸ: ਹੰਸ

INP1012

ਲਾਲ ਝੰਡਾ ਪੇਂਡੂ ਚੌਕੀਦਾਰਾ ਯੀਨੀਅਨ ਨੇ ਸਾੜਿਆ ਮਾਲ ਮੰਤਰੀ ਦਾ ਪੁਤਲਾ

INP1012

Leave a Comment