Featured National News Punjab

’ਇਸਲਾਹੇ ਮੁਆਸ਼ਰਾ’ ਦੇ ਵਿਸ਼ੇ ਤੇ ਤਿੰਨ ਰੋਜ਼ਾ ਇਜਲਾਸ-ਏ-ਆਮ ਕਰਵਾਇਆ ਗਿਆ

ਮਾਲੇਰਕੋਟਲਾ, 25 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਸਥਾਨਕ ਮਿਲਖ ਰੋਡ ਤੇ ਸਥਿਤ ਅਬੂ ਬਕਰ ਕਾਲੋਨੀ ‘ਚ ਸੋਤ ਅਲ ਕੁਰਆਨ ਐਂਡ ਮੁਸਲਿਮ ਵੈਲ਼ਫੇਅਰ ਸੁਸਾਇਟੀ ਵੱਲੋਂ ‘ਇਸਲਾਹੇ ਮੁਆਸ਼ਰਾ’ ਦੇ ਵਿਸ਼ੇ ਤੇ ਤਿੰਨ ਰੋਜ਼ਾ ਇਜਲਾਸ ਏ ਆਮ ਕਰਵਾਇਆ ਗਿਆ। ਇਜਲਾਸ ਦਾ ਆਗਾਜ਼ ਸੰਸਥਾ ਦੇ ਮੁੱਖ ਪ੍ਰਬੰਧਕ ਮੋਇਨ ਨਾਸਰ ਨੇ ਕੁਰਆਨ-ਏ-ਪਾਕ ਦੀ ਤਿਲਾਵਤ ਨਾਲ ਕੀਤਾ। ਇਜਲਾਸ ਦੇ ਪਹਿਲੇ ਦਿਨ ਸੰਸਥਾ ਦੇ ਸਰਪ੍ਰਸਤ ਮੁਫਤੀ ਗਿਆਸੂਦੀਨ ਤੇ ਮੁਫਤੀ ਇਰਤਕਾ-ਉਲ-ਹੁਸਨ ਕਾਂਧਲਵੀ (ਮੁਫਤੀ-ਏ-ਆਜ਼ਮ, ਪੰਜਾਬ) ਨੇ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਨੂੰ ਸਮਾਜ ‘ਚ ਆ ਰਹੀ ਗਿਰਾਵਟ ਬਾਰੇ ਦੱਸਦੇ ਹੋਏ ਇਸਲਾਮ ਦੇ ਬੁਨਿਆਦੀ ਸਿਧਾਂਤਾ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਸਲਾਮ ਇੱਕ ਅਜਿਹਾ ਧਰਮ ਹੈ ਜਿਸ ਮਨੁੱਖੀ ਜ਼ਿੰਦਗੀ ਦੇ ਹਰ ਸਵਾਲ ਦਾ ਜਵਾਬ ਮੌਜ਼ੂਦ ਹੈ ਜੋ ਕਿ ਆਲਿਮਾਂ ਦੀ ਸਹਾਇਤਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਲਾਸ ਦੇ ਦੂਜੇ ਦਿਨ ਹਜ਼ਰਤ ਮੌਲਾਨਾ ਮੁਫਤੀ ਅਬਦੁਲ ਗੱਫੂਰ ਸਾਹਿਬ ਸ਼ੇਖ ਉਲ ਹਦੀਸ ਜਾਮਾ ਮਸਜਿਦ ਅਮਰੋਹਾ (ਯੂ.ਪੀ) ਤੇ ਹਜ਼ਰਤ ਮੌਲਾਨਾ ਮੁਫਤੀ ਰਿਫਾਕਤ ਹੁਸੈਨ ਸਾਹਿਬ (ਯੂ.ਪੀ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਿਰਫ ਆਪਣੀਆਂ ਇਬਾਦਤਗਾਹਾਂ ‘ਚ ਜਾ ਕੇ ਪੂਰੀ ਸ਼ਰਧਾ ਨਾਲ ਇਬਾਦਤ ਕਰਕੇ ਹੀ ਕੋਈ ਪੱਕਾ ਸੱਚਾ ਮੁਸਲਮਾਨ ਨਹੀਂ ਬਣ ਸਕਦਾ ਬਲਿਕ ਸੱਚਾ ਮੁਸਲਮਾਨ ਉਹ ਹੈ ਜੋ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਰੱਬੀ ਕਿਤਾਬ ਕੁਰਆਨ ‘ਚ ਅੱਲਾ ਪਾਕ ਦੇ ਹੁਕਮਾਂ ਤੇ ਅੱਲਾ ਦੇ ਰਸੂਲ ਮੁਹੰਮਦ (ਸਲ.) ਦੇ ਦੱਸੇ ਤਰੀਕੇ ਮੁਤਾਬਿਕ ਗੁਜ਼ਾਰਦਾ ਹੈ। ਉਨਾਂ ਕਿਹਾ ਕਿ ਸਾਨੂੰ ਸਿਰਫ ਨਮਾਜ਼, ਰੋਜ਼ਾ, ਜੁਕਾਤ, ਹੱਜ ਕਰਨ ਨਾਲ ਹੀ ਕਾਮਯਾਬੀ ਨਹੀਂ ਮਿਲ ਸਕਦੀ ਉਸ ਲਈ ਸਾਨੂੰ ਆਪਣੀ ਜ਼ਿੰਦਗੀ ਦੀ ਹਰ ਗਤੀਵਿਧੀ ਵਿਆਹ ਸ਼ਾਦੀ, ਕੰਮ, ਕਾਰੋਬਾਰ, ਮੁਲਾਜ਼ਮਤ, ਵਪਾਰ, ਖੇਤੀਬਾੜੀ, ਦੁਕਾਨਦਾਰੀ, ਰਹਿਣ-ਸਹਿਣ, ਅਖਲਾਕ, ਆਂਢ-ਗੁਆਂਢ ਨਾਲ ਮੇਲ ਮਿਲਾਪ, ਵਿਰਾਸਤ ਵਿੱਚੋਂ ਭੈਣਾਂ ਅਤੇ ਮਾਂ ਨੂੰ ਹਿੱਸਾ ਦੇਣਾ, ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨੂੰ ਪਿਆਰ ਆਦਿ ਅੱਲਾ ਦੇ ਰਸੂਲ (ਸਲ.) ਦੇ ਦੱਸੇ ਤਰੀਕੇ ਮੁਤਾਬਿਕ ਕਰਨਾ ਹੋਵੇਗਾ। ਇਜਾਲਸ ਦੇ ਤੀਜੇ ਤੇ ਅੰਤਿਮ ਦਿਨ ਦਿਨ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ, ਦੁਨੀਆਂ ਦੇ ਆਪਣੀ ਪਿਆਰ ਅਤੇ ਅਮਨ ਸ਼ਾਂਤੀ ਲਈ ਵਿਸ਼ੇਸ ਦੁਆਵਾਂ ਕੀਤੀਆਂ ਗਈਆਂ। ਇਜਲਾਸ ਦੀ ਕਾਮਯਾਬੀ ਲਈ ਮੁਹੰਮਦ ਨਦੀਮ, ਇਮਰਾਨ ਅਲੀ, ਮੁਹੰਮਦ ਨਿਸਾਰ, ਮੁਹੰਮਦ ਅਲੀ, ਮੁਹੰਮਦ ਅਯੂਬ, ਮੁਹੰਮਦ ਜਮੀਲ ਨੇ ਵਿਸ਼ੇਸ਼ ਸੇਵਾ ਨਿਭਾਈ।

Related posts

ENVIRONMENT DAY AT LUCKY PUBLIC SCHOOL PATIALA

INP1012

ਡੰਗ ਅਤੇ ਚੋਭਾਂ… ੨੨੭–ਗੁਰਮੀਤ ਸਿੰਘ ਪਲਾਹੀ

INP1012

ਪੁਲਿਸ ਨੇ ਕੀਤੀ ਲਾਟਰੀ ਕਾਊਂਟਰਾਂ ਤੇ ਛਾਪੇਮਾਰੀ

INP1012

Leave a Comment