Featured National News Punjab

ਆਮ ਆਦਮੀ ਪਾਰਟੀ ਨੇ ਮਜ਼ਦੂਰ ਦਿਵਸ ਤੇ ਕੱਢੀ ਵੱਡੀ ਸਕੂਟਰ/ਮੋ. ਸਾਈਕਲ ਰੈਲੀ

ਮੁਫਤ ਡਾਕਟਰੀ ਜਾਂਚ ਕੈਂਪ ਦਾ ਵੀ ਕੀਤਾ ਆਯੋਜ਼ਨ
ਲੁਧਿਆਣਾ,  (ਸਤ ਪਾਲ ਸੋਨੀ) ਆਮ  ਆਦਮੀ ਪਾਰਟੀ ਵਲੋਂ  ਉਨਾਂ ਦੇ ਹੱਕਾਂ ਤੋਂ ਜਾਗਰੂਕ ਕਰਨ ਲਈ ਹਲਕਾ ਲੁਧਿਆਣਾ ਪੂਰਬੀ ਵਿਚ ਇਕ ਵਿਸ਼ਾਲ ਸਕੂਟਰ/ਮੋਟਰ ਸਾਈਕਲ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ 800 ਤੋਂ ਵਧੇਰੇ ਆਪ ਦੇ ਵਲੰਟੀਅਰ ਹੱਥਾਂ ਵਿਚ ਮਜਦੂਰ ਦਿਵਸ ਨਾਲ ਸਬੰਧਤ ਨਾਹਰਿਆਂ ਵਾਲੀਆਂ ਤਖਤੀਆਂ ਫੜ ਕੇ ਰੈਲੀ ਵਿਚ ਸ਼ਾਮਿਲ ਹੋਏ। ਜਲੰਧਰ ਬਾਈਪਾਸ ਲਾਗੇ ਅਨਾਜ ਮੰਡੀ ਤੋਂ ਲੁਧਿਆਣਾ ਦੇ ਕੇਂਦਰੀ ਜ਼ੋਨ ਅਬਜਰਵਰ ਅੰਬਰੀਸ਼ ਤ੍ਰਿਖਾ ਅਤੇ ਜ਼ੋਨ ਕੋਆਰਡੀਨੇਟਰ ਕਰਨਲ ਸੀ ਐਮ ਲਖਨਪਾਲ ਨੇ ਰੈਲੀ ਨੂੰ  ਰਵਾਨਾ ਕੀਤਾ ਅਤੇ ਇਸ  ਮੌਕੇ ਤੇ ਆਪ ਦੇ ਵਲੰਟੀਅਰਾਂ ਵਲੋਂ ਆਯੋਜ਼ਤ ਇਕ ਮੁਫਤ ਮੈਡੀਕਲ ਜਾਂਚ ਕੈਪ ਦਾ ਵੀ ਉਦਘਾਟਨ ਕੀਤਾ। ਇਸ ਮੈਡੀਕਲ ਕੈਂਪ ਵਿਚ 300 ਤੋਂ ਵਧੇਰੇ ਲੋਕਾਂ ਦੇ ਕਾਲਾ ਪੀਲੀਆ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬੀਮਾਰੀਆਂ ਸਬੰਧੀ  ਮੁਫਤ ਟੈਸਟ ਕੀਤੇ ਗਏ।
ਰੈਲੀ ਨੂੰ ਰਵਾਨਾਂ ਕਰਨ ਤੋਂ ਪਹਿਲਾਂ ਸੰਬੋਧਨ ਕਰਦੇ ਕਰਨਲ ਲਖਨਪਾਲ ਨੇ ਕਿਹਾ ਕਿ ਮਝਦੂਰ ਸਾਡੇ ਸਮਾਜ ਦੀ ਰੀੜ ਦੀ ਹੱਡੀ ਹਨ ਅਤੇ ਦੇਸ਼ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਵਿਚ  ਇਨਾਂ ਦੇ ਯੋਗਦਾਨ ਤੋਨ ਬਗੈਰ ਸੰਭਵ ਨਹੀਂ ਹੈ। ਉਨਾਂ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਵਲੋਂ ਮਜਦੂਰਾਂ  ਦੇ ਵਿਕਾਸ ਨੂੰ ਪੂਰੀ ਤਰਾਂ ਅਣਗੌਲਿਆਂ ਕਰਨ ਦੀ ਸਖਤ ਨਿੰਦਾ ਕਰਦੇ ਕਿਹਾ ਕਿ ਸਰਕਾਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਕਾਰਨ ਅੱਜ ਮਜਦੂਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਇਨਾਂ ਦੇ ਬੱਚਿਆਂ ਦੀ ਸਿਖਿਆ ਅਤੇ ਸਿਹਤ ਵਲ ਉਕਾ ਹੀ ਧਿਆਨ ਸਰਕਾਰ ਵਲੋਂ ਨਹੀਂ ਦਿਤਾ ਜਾ ਰਿਹਾ। ਕਰਨਲ ਲਖਨਪਾਲ ਨੇ ਅੱਗੇ ਕਿਹਾ ਕਿ ਹੁਣ ਮਜਦੂਰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਰਾਜਨੀਤਕ ਤਬਦੀਲੀ ਦੇ ਰੌਂਅ ਵਿਚ ਹਨ। ਉਨਾਂ ਕਿਹਾ ਕਿ ਆਉਂਦੀਆਂ ਚੋਣਾਂ ਪਿਛੋਂ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੇ ਗਰੀਬ ਵਰਗਾਂ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਜਾਣਗੀਆਂ ਅਤੇ ਸਰਕਾਰੀ ਪ੍ਰਬੰਧ ਵਿਚੋਂ ਭਿਸ਼ਟਾਚਾਰ ਦਾ ਮੁਕੰਮਲ ਸਫਾਇਆ ਕੀਤਾ ਜਾਵੇਗਾ। ਸਕੂਟਰ ਰੈਲੀ ਵੱਖ ਵੱਖ ਇਲਾਕਿਆ ਵਿਚੋਂ ਹੁੰਦੀ ਹੋਈ ਚੰਡੀਗੜ ਰੋਡ ਤੇ ਜਮਾਲਪੁਰ ਗੋਲ ਮਾਰਕੀਟ ਵਿਖੇ ਸਮਾਪਤ ਹੋਈ।
ਰੈਲੀ ਅਤੇ ਮੁਫਤ ਡਾਕਟਰੀ ਜਾਂਚ ਕੈਂਪ ਵਿਚ ਹੋਰਨਾਂ ਤੋਂ ਇਲਾਵਾ ਅਲਫਾ ਸੈਕਟਰ ਕੋਆਰਡੀਨੇਟਰ ਸੁਖਦੇਵ ਬਾਵਾ, ਬਰੇਵੋ ਸੈਕਟਰ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ, ਜ਼ੋਨ ਮੀਡੀਆ ਕੋਆਰਡੀਨੇਟਰ ਦਰਸ਼ਨ ਸਿੰਘ ਸ਼ੰਕਰ, ਅਰੁਣ ਦੱਤਾ, ਸੋਸ਼ਲ ਮੀਡੀਆ ਕੋਆਰਡੀਨੇਟਰ ਪੁਨੀਤ ਸ਼ਾਹਨੀ, ਵੋਮੈਨ ਵਿੰਗ ਦੀ ਸੂਬਾ ਮੀਤ ਪ੍ਰਧਾਨ ਰਾਜਵੰਤ ਕੌਰ, ਸੁਭਾਸ਼ ਚੰਦਰ, ਜੋਨ ਲੇਬਰ ਵਿੰਗ ਕੋਆਰਡੀਨੇਟਰ ਰਾਜਿੰਦਰਪਾਲ ਕੌਰ, ਨੀਤੂ ਵੋਹਰਾ, ਸੁਦੇਸ਼ ਗੁਪਤਾ, ਸਰਬਜੀਤ ਕੌਰ, ਕਰਨਲ ਇਕਬਾਲ ਸਿੰਘ, ਲੇਬਰ ਵਿੰਗ ਸਰਕਲ ਕੋਆਰਡੀਨੇਟਰ ਬਾਲ ਕ੍ਰਿਸ਼ਨ ਪੱਪੀ, ਰਵਿਂਦਰਪਾਲ ਸਿੰਘ, ਮਾਸਟਰ ਹਰੀ ਸਿੰਘ, ਸਮਿੰਦਰ ਸੂਦ, ਸੰਦੀਪ ਮਿਸ਼ਰਾ, ਬਲਬੀਰ ਚੌਧਰੀ, ਰਮੇਸ਼ ਜੋਸ਼ੀ, ਪੰਕਜ਼ ਕੁਮਾਰ,ਰਾਕੇਸ਼,  ਡਾ. ਵਿਕਾਸ ਕਰੀਰ, ਡਾ. ਐਚ ਐਸ ਪੰਨੂ, ਵੀ ਸ਼ਾਮਿਲ ਹੋਏ।

Related posts

ਜਾਮਾ ਮਸਜਿਦ ਵੱਲੋਂ ਨਿਗਮ ਮੇਅਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ

INP1012

ਮਲੇਰੀਆ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

INP1012

ਨਿੱਜੀ ਆਮਦਨ ਨੂੰ ਵਧਾਉਣ ਲਈ ਦੇਸ਼ ਦੇ ਭਵਿੱਖ ਨਾਲ ਕਰ ਰਹੇ ਨੇ ਕੋਝਾ ਮਜ਼ਾਕ– ਹਰਮਿੰਦਰ ਸਿੰਘ ”ਭੱਟ”

INP1012

Leave a Comment