Featured National News Poetry Punjab

ਮਜਦੂਰ ਦਿਵਸ — ਮਲਕੀਅਤ “ਸੁਹਲ”

ਇਕ ਮਈ ਨੂੰ  ਸ਼ਹਿਰ  ਸ਼ਕਗੋ, ਜਾਗ ਪਏ ਮਜਦੂਰ।
ਕਿਰਤੀ -ਕਾਮੇਂ  ਦੁਨੀਆਂ ਉਤੇ, ਹੋ ਗਏ ਨੇ ਮਸ਼ਹੂਰ।

ਝੰਡਾ ਚੁੱਕਿਆ  ਹੱਕਾਂ ਖਾਤਰ , ਬੋਲਿਆ  ਨਿਕਲਾਬ
ਖ਼ੂਨ ਆਪਣਾ  ਡ੍ਹੋਲਣ ਦੇ ਲਈ,ਹੋ ਗਏ  ਸੀ ਮਜ਼ਬੁਰ।

ਸ਼ਹੀਦ ਹੋਏ  ਵਿਚ ਅਮਰੀਕਾ, ਸੱਚੇ ਕਾਮੇਂ- ਕਿਰਤੀ
ਇਕ ਦੂਜੇ ਨੂੰ  ਵੇਖ-ਵੇਖ ਕੇ, ਚੜ੍ਹਿਆ  ਨਵਾਂ ਸਰੂਰ।

ਹੱਡ ਤੋੜ ਕੇ  ਮਿਹਨਤ ਕਰਕੇ,ਹੱਕ ਨਾ ਮਿਲਦਾ ਪੂਰਾ
ਜ਼ੁਲਮ ਦੀਆਂ ਉਹ ਮਾਰਾਂ ਖਾ ਕੇ,ਹੋਏ ਸੀ  ਚੂਰੋ-ਚੂਰ।

ਸਰਮਾਏਦਾਰਾਂ ਦੀਆਂ ਸਰਕਾਰਾਂ,ਬੜਾ ਤਸ਼ਦੱਦ ਕੀਤਾ
ਸਰਕਾਰ ਦਾ ਠੇਕੇਦਾਰ ਉਥੇ,ਹਰ-ਦਮ ਰਿਹਾ ਸੀ ਘੂਰ।

ਹੱਦ ਜ਼ੁਲਮ ਦੀ ਹੋ ਗਈ ਓਥੇ,ਸੁਣੇ ਨਾ ਕਏ ਅਰਜੋਈ,
ਕਿਰਤੀ ਦੇ  ਸੰਘਰਸ਼ ਨੂੰ ਵੇਖੋ, ਪੈਦਾਂ ਹੱਕ ਗਿਆ ਬੂਰ।

“ਸੁਹਲ”ਕਿਰਤੀ ਸਾਰੇ ਜੱਗ ਤੇ,ਖੁਸ਼ੀਆਂ ਅੱਜ ਮਨਾਵੇ
ਤਾਂਹੀਉਂ ਕਿਰਤੀ ਦੇ ਮੱਥੇ ‘ਤੇ, ਚਮਕ ਰਿਹਾ ਹੈ ਨੂਰ।

Related posts

ਅਕਾਲੀਆਂ ਨੇ ਪੰਜਾਬ ਨੂੰ ਲੁੱਟ ਕੇ ਖਾਹ ਲਿਆ – ਬੀਬੀ ਰਾਜਿੰਦਰ ਕੌਰ ਭੱਠਲ

INP1012

ਗੁਰਦੁਆਰਾ ਅਕਾਲ ਗੜ ਟਰੱਸਟ ਨੇ ਦੁਕਾਨਦਾਰਾਂ ਤੋਂ ਇੱਕਤਰ ਕੀਤੇ ਕਰੋੜਾਂ ਰੁਪਏ ਦਾ ਹਿਸਾਬ 10 ਦਿਨਾਂ ਵਿੱਚ ਸਾਰਵਜਨਿਕ ਨਾਂ ਕੀਤਾ ਤਾਂ ਦੁਕਾਨਦਾਰ ਖੜਕਾਉਣਗੇ ਹਾਈਕੋਰਟ ਦਾ ਦਰਵਾਜਾ

INP1012

ਗੁਰੂ ਨਾਨਕ ਸਾਹਿਬ ਨੇ ਨੀਚਾਂ ਨੂੰ ਊਚ ਕਿਵੇਂ ਕੀਤਾ?—ਅਵਤਾਰ ਸਿੰਘ ਮਿਸ਼ਨਰੀ

INP1012

Leave a Comment