Featured National News Punjab

ਸ਼ਾਬਕਾ ਫੋਜੀਆਂ ਨਾਲ ਭਿਖਾਰੀਆਂ ਵਾਲਾ ਸਲੂਕ ਕਰ ਰਹੀ ਹੈ ਮੋਦੀ ਸਰਕਾਰ –ਚੇਅਰਮੈਨ ਪੰਨੂ

ਪਟਿਆਲਾ ਤੋਂ ਜਾਗੋ ਸਾਬਕਾ ਫੋਜੀ ਵੀਰੌ ਮਿਸ਼ਨ ਸੁਰੂ ਕਰਨ ਦਾ ਐਲਾਨ
ਰਾਜਪੁਰਾ- (ਧਰਮਵੀਰ ਨਾਗਪਾਲ) ਆਲ ਇੰਡੀਆ ਐਕਸ ਸਰਵਿਸਮੈਨ ਦੇ ਚੇਅਰਮੈਨ ਪਿਆਰਾ ਸਿੰਘ ਪੰਨੂੰ ਦੀ ਅਗਵਾਈ ਵਿੱਚ ਇਕ ਮਟਿੰਗ ਹੋਈ ਜਿਸ ਵਿੱਚ ਕਾਫੀ ਸੰਖਿਆ ਵਿੱਚ ਸਾਬਕਾ ਫੋਜੀਆ ਨੇ ਸਿਰਕਤ ਕੀਤੀ ।ਇਸ ਮੋਕੇ ਮੀਟਿੰਗ ਤੋਂ ਬਾਅਦ ਪਿਆਰਾ ਸਿੰਘ ਪੰਨੂ ਨੇ ਕਿਹਾਕਿ ਕੇਂਦਰ ਸਰਕਾਰ ਨੇ ਸਾਬਕਾ ਫੋਜੀ ਵੀਰਾਂ ਦੀ ਵਰ ਰੈਂਕ ਵਨ ਪੈਂਨਸਨ ਨੂੰ ਪੂਰਨ ਤੋਂ ‘ਤੇ ਲਾਗੂ ਨਾ ਕਰਕੇ ਸਾਬਕਾ ਫੋਜੀਆਂ ਨਾਲ ਇਕ ਬਹੁਤ ਵੱਡਾ ਕੋਝਾ ਮਜਾਕ ਕੀਤਾ ਹੈ ।ਉਨ੍ਹਾਂ ਕਿਹਾਕਿ ਜੋ ਡਰਾਫਟ ਵਨ ਰੈਕ ਵਨ ਪੈਂਨਸ਼ਨ ਦਾ ਮਨਜੂਰ ਕੀਤਾ ਗਿਆ ਸੀ ਉਸਨੂੰ ਤੋੜ ਮਰੋੜ ਕੇ ਲਾਗੂ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ।ਉਨ੍ਹਾਂ ਕਿਹਾਕਿ ਕੇਂਦਰ ਦੀ ਮੋਦੀ ਸਰਕਾਰ ਸਾਬਕਾ ਫੋਜੀਆਂ ਨਾਲ ਭਿਖਾਰੀਆਂ ਵਾਲ ਸਲੂਕ ਕਰ ਰਹੀ ਹੈ ।ਉਨ੍ਹਾਂ ਕਿਹਾਕਿ ਵਨ ਰੈਂਕ ਵਨ ਪੈਨਸਨ ਦੇ ਮੁੱਦੇ ‘ਤੇ ਸਾਬਕਾ ਫੋਜੀਆਂ ਨੂੰ ਇਕ ਮੰਚ ‘ਤੇ ਇੱਕਠਾ ਹੋ ਕੇ ਮੰਗ ਪੂਰੀ ਹੋਣ ਤੱਕ ਕੇਂਦਰ ਸਰਕਾਰ ਖਿਲਾਫ ਸੰਘਰਸ ਕਰਨਾ ਚਾਹੀਦਾ ਹੈ ।ਸ.ਪੰਨੂ ਨੇ ਕਿਹਾਕਿ ਬਹੁਤ ਜਲਦ ਜਾਗੋ ਸਾਬਕਾ ਫੋਜੀ ਵੀਰੋ ਮਿਸ਼ਨ ਪਟਿਆਲਾ ਤੋਂ ਸੁਰੂ ਕੀਤਾ ਜਾਵੇਗਾ ਜੋ ਕਿ ਸੂਬੇ ਭਰ ਵਿੱਚ ਸਾਬਕਾ ਫੋਜੀਆਂ ਨਾਲ ਰਾਬਤਾ ਕਾਇਮ ਕਰਕੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਪਾਉਣ ਦਾ ਵਿਚਾਰ ਕਰਾਂਗੇ ।

Related posts

ਪਾਵਰ ਹਾਊਸ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਚੜਿਆਂ ਇੱਕ ਨੌਜਵਾਨ

INP1012

ਕੇਸਾਂ ਦੀ ਮਹੱਤਤਾ– ਹਰਮਿੰਦਰ ਸਿੰਘ ਭੱਟ

INP1012

ਫਰਾਂਸ ਦੇ ਨੀਸ਼ ਸਹਿਰ ਵਿੱਚ ਹੋਈ ਘਟਨਾ ਦੀ ਨਿਖੇਧੀ

INP1012

Leave a Comment