Featured National News Punjab

ਪਟਿਆਲਾ ਜ਼ਿਲੇ ‘ਚ ਕਣਕ ਦੀ ੯੫ ਫੀਸਦੀ ਚੁਕਾਈ ਮੁਕੰਮਲ

ਪਟਿਆਲਾ, ੪ ਮਈ (ਧਰਮਵੀਰ ਨਾਗਪਾਲ) ਪਟਿਆਲਾ ਜਿਲੇ ਵਿੱਚ ਕਣਕ ਦੀ ਜਿੱਥੇ ੯੬੫.੩ ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਉੱਥੇ ਮੰਡੀਆਂ ਵਿੱਚੋਂ ੯੫ ਫੀਸਦੀ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ  ਕਿਸਾਨਾਂ ਨੂੰ ਉਹਨਾਂ ਦੀ ਫ਼ਸਲ ਦਾ ਭੁਗਤਾਨ ਤੇਜੀ ਨਾਲ ਕੀਤਾ ਜਾ ਰਿਹਾ ਹੈ ਅਤੇ ਮੰਡੀਆਂ ਵਿੱਚੋਂ ਫ਼ਸਲ ਵੀ ਤੇਜੀ ਨਾਲ ਚੁਕਾਈ ਜਾ ਰਹੀ ਹੈ। ਜ਼ਿਲੇ ਦੀਆਂ ਕੁੱਲ ੧੦੫ ਮੰਡੀਆਂ ਵਿੱਚ ਹੁਣ ਤੱਕ ਕੁੱਲ ੭ ਲੱਖ ੩੫ ਹਜ਼ਾਰ ੬੪੭ ਟਨ ਕਣਕ ਦੀ ਆਮਦ ਹੋਈ ਹੈ। ਇਸ ਵਿੱਚੋਂ ੯੫ ਫੀਸਦੀ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ।ਪਿਛਲੇ ੨੪ ਘੰਟੇ ਵਿੱਚੋਂ ਜਿੱਥੇ ਲਗਭੱਗ ੬੬੫ ਟਨ ਕਣਕ ਦੀ ਆਮਦ ਹੋਈ ਹੈ ਉੱਥੇ ੧੨ ਹਜ਼ਾਰ ੬੭੪ ਟਨ ਦੀ ਚੁਕਾਈ ਵੀ ਕੀਤੀ ਜਾ ਚੁੱਕੀ ਹੈ।

Related posts

ਐਨਐਸਯੂਆਈ ਵਿਦਿਆਰਥੀ ਵਿੰਗ ਰਾਜਪੁਰਾ ਵੱਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ

INP1012

ਗਗਨ ਵਿਹਾਰ ੨ ਦੇ ਵਸਨੀਕ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ

INP1012

ਅਸੀਂ ਦੂਜੇ ਦਾ ਆਸਰਾ ਤੱਕਣੋਂ ਕਦੋਂ ਹਟਾਂਗੇ? — ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

INP1012

Leave a Comment