Featured National News Punjab

ਟ੍ਰੈ੍ਰਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਗਏ ਚਲਾਨ

ਸੰਦੌੜ 05 ਮਈ (ਹਰਮਿੰਦਰ ਸਿੰਘ ਭੱਟ)
ਕਸਬੇ ਸੰਦੌੜ ਵਿਖੇ ਥਾਣਾ ਸੰਦੌੜ ਦੇ ਮੁਖੀ ਮਨਧੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਨਾਕਾਬੰਦੀ ਕਰ ਕੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਚਲਾਨ ਕੱਟੇ ਗਏ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਥਾਣਾ ਇੰਚਾਰਜ ਮਨਧੀਰ ਸਿੰਘ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ 13 ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਜਿਨਾਂ ਦੇ ਕਾਨੂੰਨ ਤਹਿਤ ਚਲਾਨ ਕੱਟੇ ਗਏ ਹਨ ਅਤੇ 31 ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨਾਂ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਕੁਤਾਹੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਏ ਐੱਸ ਆਈ ਗੁਰਮੇਜ ਸਿੰਘ, ਏ ਐੱਸ ਆਈ ਖਲੀਲ ਖਾਂ, ਹੌਲਦਾਰ ਰਾਜਵਿੰਦਰ ਸਿੰਘ, ਹੌਲਦਾਰ ਦਿਲਬਰ ਖ਼ਾਨ, ਜਗਦੇਵ ਸਿੰਘ, ਕੇਸਰ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।

Related posts

ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ‘ਚ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ

INP1012

ਸਿੱਖ ਫਾਰ ਜਸਟਿਸ ਵਲੋ ਸ਼ੁਰੂ ਕੀਤੀ ਗਈ ਪਟੀਸ਼ਨ ਸਾਈਨ ਕਰਵਾਉਣ ਲਈ ਬੈਲਜੀਅਮ ਦੇ ਨੌਜੁਆਨਾ ਵਲੋ ਬਹੁਤ ਉਤਸ਼ਾਹ

INP1012

  ਬੀਮਾਰੀ ਜੋ ਕਰੋਨਾ ਦੀ – ਮਲਕੀਅਤ “ਸੁਹਲ”

INP1012

Leave a Comment