Featured National News Punjab

ਜਿਸ ਕੇ ਲਬੋਂ ਪੇ ਕਭੀ ਬਦ ਦੁਆ ਨਹੀਂ ਹੋਤੀ, ਵੋ ਮਾਂ ਹੀ ਤੋ ਹੈ ਜੋ ਕਭੀ ਖਫਾ ਨਹੀਂ ਹੋਤੀ

*ਯੂਥ ਵੀਰਾਂਗਨਾਏਂ ਨੇ ਮਾਂ ਦਿਵਸ ਮਨਾ ਕੇ ਦਿੱਤਾ ਮਾਂ ਦਾ ਸਨਮਾਨ ਕਰਨ ਦਾ ਸੰਦੇਸ਼
ਲੁਧਿਆਣਾ, (ਸਤ ਪਾਲ ਸੋਨੀ) ਯੂਥ ਵੀਰਾਂਗਨਾਏਂ ਰਜਿ. ਦੀ ਇਕਾਈ ਲੁਧਿਆਣਾ ਨੇ ਅੱਜ ਸਥਾਨਕ ਆਤਮ ਨਗਰ ਪਾਰਕ ਵਿੱਚ ਮਾਂ ਦਿਵਸ ਮਨਾਉਂਣ ਮੌਕੇ ਸਮਾਗਮ ਕਰਵਾ ਕੇ ਸਮਾਜ ਨੂੰ ਮਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ। ਇਸ ਸਮਾਗਮ ਵਿੱਚ ਹਲਕਾ ਆਤਮ ਨਗਰ ਤੋਂ ਕਾਂਗਰਸ ਦੇ ਇੰਚਾਰਜ਼ ਕੁਲਵੰਤ ਸਿੰਘ ਸਿੱਧੂ, ਕੌਸਲਰ ਜਗਬੀਰ ਸਿੰਘ ਸੋਖੀ, ਕੌਂਸਲਰ ਕਮਲਜੀਤ ਸਿੰਘ ਕੜਵਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਬੱਚਿਆਂ ਨੇ ਮਾਂ ਨੂੰ ਸਮਰਪਿਤ ਕਵਿਤਾਵਾਂ, ਗੀਤ, ਨਾਟਕ ਅਤੇ ਭਾਸ਼ਣ ਦਿੱਤੇ। ਬੱਚਿਆਂ ਵੱਲੋਂ ਮਾਂ ਦੀ ਤਾਰੀਫ ਵਿੱਚ’ ਜਿਸ ਕੇ ਲਬੋਂ ਪੇ ਕਭੀ ਬਦ ਦੁਆ ਨਹੀਂ ਹੋਤੀ, ਵੋ ਮਾਂ ਹੀ ਤੋ ਹੈ ਜੋ ਕਭੀ ਖਫਾ ਨਹੀਂ ਹੋਤੀ’, ‘ਜਿਸ ਕੇ ਹੋਨੇ ਸੇ ਆਪਣੇ ਆਪ ਕੋ ਮੁਕੰਮਲ ਮਾਨਤੀ ਹੂੰ, ਰੱਬ ਕੇ ਬਾਦ ਮੈਂ ਮਾਂ ਕੋ ਹੀ ਮਾਨਤੀ ਹੂੰ’, ‘ਰੋਟੀ ਖਾਧੀ ਐ ਕਿ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਂਨੈ ਬਾਕੀ ਸਭ ਪੁੱਛਦੇ’ ਵਰਗੇ ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਪੰਡਾਲ ਵਿੱਚ ਬੈਠੀਆਂ ਕਈ ਔਰਤਾਂ ਨੂੰ ਰੋਣ ਲਾ ਦਿੱਤਾ। ਇਸ ਮੌਕੇ 10 ਮਾਵਾਂ ਨੂੰ ਯੂਥ ਵੀਰਾਂਗਨਾਵਾਂ ਨੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਪਹੁੰਚੇ ਹਲਕਾ ਆਤਮ ਨਗਰ ਤੋਂ ਕਾਂਗਰਸ ਦੇ ਇੰਚਾਰਜ਼ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਇੱਕ ਸ਼ਬਦ ਨਹੀਂ ਸਗੋਂ ਇੱਕ ਪੂਰੀ ਦੁਨੀਆਂ ਹੈ ਜਿਸ ਦੀ ਬੁੱਕਲ ਵਿੱਚ ਮਨੁੱਖ ਸਵਰਗ ਦੇ ਸੁਖ ਮਾਣਦਾ ਹੈ। ਪ੍ਰੰਤੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਮਾਜ ਮਾਂ ਦਾ ਸਨਮਾਨ ਕਰਨਾ ਭੁੱਲ ਗਿਆ ਹੈ। 9 ਮਹੀਨੇ ਆਪਣੀ ਕੁੱਖ ਵਿੱਚ ਆਪਣਾ ਖੂਨ ਪਿਆ ਕੇ ਜਨਮ ਦੇਣ ਵਾਲੀ ਮਾਂ ਨੂੰ ਅੱਜ ਸਮਾਜ ਬਿਰਧ ਆਸ਼ਰਮਾਂ ਦੇ ਹਵਾਲੇ ਕਰ ਰਿਹਾ ਹੈ। ਉਨਾਂ ਭਾਵਕ ਹੁੰਦਿਆਂ ਕਿਹਾ ਕਿ ਉਨਾਂ ਦੀ ਮਾਂ ਦੀ ਦੋ ਮਹੀਨੇ ਪਹਿਲਾਂ ਹੀ ਮੌਤ ਹੋਈ ਹੈ, ਉਸ ਨੂੰ ਹੀ ਪਤਾ ਹੈ ਕਿ ਮਾਂ ਦਿਵਸ ਮੌਕੇ ਉਸ ਦੇ ਜਿਗਰ ਨੂੰ ਕਿਵੇਂ ਖੋ ਪੈਂਦੀ ਰਹੀ ਹੈ। ਉਨਾਂ ਸਮਾਜ ਦੇ ਸਿਸਟਮ ਨੂੰ ਬਦਲ ਕੇ ਮਾਂ ਦਾ ਸਨਮਾਨ ਕਰਨ ਨੂੰ ਯਕੀਨੀ ਬਨਾਉਂਣ ਬਾਰੇ ਕਿਹਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਕੌਂਸਲਰ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਦੁਨੀਆਂ ਦੇ ਇਤਹਾਸ ਨੇ ਮਾਂ ਦਾ ਰੁਤਬਾ ਸਭ ਤੋਂ ਉੱਚਾ ਦੱਸਿਆ ਹੈ। ਰੱਬ ਨੇ ਆਪਣਾ ਰੂਪ ਬਣਾ ਕੇ ਮਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ। ਸਾਰੀ ਦੁਨੀਆਂ ਰੱਬ ਨੇ ਬਣਾਈ ਹੈ ਪ੍ਰੰਤੂ ਦੁਨੀਆਂ ਭਰ ਦੇ ਮਨੁੱਖਾਂ ਨੂੰ ਮਾਂ ਨੇ ਜਨਮ ਦਿੱਤਾ ਹੈ। ਉਨਾਂ ਸੋਸ਼ਲ ਸਾਈਟ ਫੇਸ ਬੁੱਕ ਤੇ ਮਾਂ ਦਿਵਸ ਤੇ ਮੁਬਾਰਕਾਂ ਦੇਣ ਵਾਲੇ ਲੋਕਾਂ ਨੂੰ ਮਾਂ ਦਾ ਸਤਿਕਾਰ ਕਰਨ ਲਈ ਕਿਹਾ। ਉਨਾਂ ਕਿਹਾ ਕਿ ਅੱਜ ਜਾਇਦਾਦਾਂ ਆਪਣੇ ਨਾਂਅ ਕਰਵਾ ਕੇ ਲੋਕ ਮਾਵਾਂ ਨੂੰ ਬਿਰਧ ਆਸ਼ਰਮ ਭੇਜ ਦਿੰਦੇ ਹਨ। ਉਨਾਂ ਕਿਹਾ ਕਿ ਏਥੋਂ ਪ੍ਰਣ ਕਰਕੇ ਜਾਈਏ ਕਿ ਮਾਂ ਦਾ ਪੂਰਾ ਸਤਿਕਾਰ ਕਰਾਂਗੇ।
ਕੌਂਸਲਰ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਮਾਂ ਕਈ ਰਿਸ਼ਤਿਆਂ ਦਾ ਧੱਕਾ ਸਹਿੰਦੀ ਹੋਈ ਮਾਂ ਦੇ ਸਥਾਨ ਤੇ ਪਹੁੰਚਦੀ ਹੈ। ਕੁੜੀ ਦੇ ਜਨਮ ਸਮੇਂ ਘਰ ਵਿੱਚ ਸੋਗ ਦਾ ਪਸਰਨਾ, ਕੁੜੀ ਮੁੰਡੇ ਦਰਮਿਆਨ ਮਾਪਿਆਂ ਦੇ ਫਰਕ ਦਾ ਸ਼ਿਕਾਰ ਹੋਣਾ, ਨੂੰਹ ਬਣ ਕੇ ਸੱਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਣ ਤੋਂ ਬਾਦ ਆਪਣੀ ਜਿੰਦਗੀ ਨੂੰ ਦਾਅ ਤੇ ਲਾ ਕੇ ਲੜਕੀ ਬੱਚੇ ਨੂੰ ਜਨਮ ਦੇ ਕੇ ਮਾਂ ਬਣਦੀ ਹੈ। ਐਨੇ ਜੁਲਮਾਂ ਦਾ ਸ਼ਿਕਾਰ ਹੋਣ ਵਾਲੀ ਮਾਂ ਦਾ ਸਮਾਜ ਦੇਣ ਨਹੀਂ ਦੇ ਸਕਦਾ। ਉਨਾਂ ਕਿਹਾ ਕਿ ਅੱਜ ਮਾਂ ਦਿਵਸ ਤੇ ਇਸ ਸਮਾਗਮ ਵਿੱਚ ਮਰਦਾਂ ਨੂੰ ਵੀ ਬੁਲਾਉਂਣਾ ਚਾਹੀਦਾ ਸੀ ਕਿਉਂਕਿ ਮਰਦ ਹੀ ਔਰਤ ਤੇ ਜ਼ੁਲਮ ਦਾ ਬਹੁਤਾ ਜ਼ਿੰਮੇਵਾਰ ਹੈ। ਉਨਾਂ ਕਿਹਾ ਕਿ ਜੋ ਸਤਿਕਾਰ ਮਾਂ ਨੂੰ ਮਿਲਣਾ ਚਾਹੀਦਾ ਹੈ ਉਹ ਸਮਾਜ ਵਿੱਚ ਨਹੀਂ ਮਿਲ ਰਿਹਾ। ਉਨਾਂ ਨੇ ਆਪਣੇ ਦਫਤਰ ਵਿੱਚ ਆਉਂਣ ਵਾਲੀਆਂ ਔਰਤਾਂ ਦੀਆਂ ਮਿਸਾਲਾਂ ਦੇ ਕੇ ਔਰਤ ਦੀ ਹੋ ਰਹੀ ਦੁਰਗਤੀ ਬਾਰੇ ਜਾਣੂੰ ਕਰਵਾਇਆ।

Related posts

ਪੰਜਾਬ ਵਿਧਾਨ ਸਭਾ ਚੋਣਾਂ-2017

INP1012

ਵਿਦਿਆਰਥੀ ਵਾਤਾਵਰਨ ਦੇ ਖ਼ਿਆਲ ਰੱਖਣ ਅਤੇ ਅਨੁਸ਼ਾਸਨ ‘ਚ ਰਹਿਣ: ਰਾਮਵੀਰ

INP1012

ਪੰਜਾਬ ਸਰਕਾਰ ਵਲੋਂ ਚਿੱਟੀ ਮੱਖੀ ਤੇ ਨਦੀਨਾਂ ਨੂੰ ਨਸ਼ਟ ਕਰਨ ਲਈ ਰਾਜ ਪੱਧਰੀ ਮੁਹਿੰਮ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਅੱਗੇ ਆਉਣ

INP1012

Leave a Comment