Featured International News Punjab

ਸਾਰੇ ਸਿੱਖ ਜਗਤ ਨੂੰ ਮਾਂ ਦਿਨ (ਮਦਰ ਡੇ) ਮੁਬਾਰਕ ਹੋਵੇ

ਬੈਲਜੀਅਮ (ਹਰਚਰਨ ਸਿੰਘ ਢਿੱਲੋਂ) ਆਹ ਜਿਹਨਾ ਦੇਸ਼ਾ ਵਿਚ ਆਪਾ ਰਹਿ ਰਹੇ ਹਾਂ ਇਥੈ ਗੋਰੇ ਲੋਕਾਂ ਨੇ ਪ੍ਰਵਾਰ ਵਿਚ ਮਿਲ ਬੈਠ ਕੇ ਖਾਣ ਪੀਣ -ਖੁਸ਼ੀ  ਮਨਾਉਣ ਦੇ ਕਈ ਬਹਾਨੇ ਬਣਾ ਰੱਖੇ ਹਨ ਬਰਦਰ ਡੇ -ਸਿਸਟਰ ਡੇ-ਫਾਦਰ ਡੇ- ਮਦਰ ਡੇ ਮਨਾਉਦੇ ਹਨ, ਇਸੇ ਤਰਾਂ ਹੀ ਭਾਰਤੀ ਸਭਿਆਚਾਰ ਵਿਚ ੩੩ ਕਰੋੜ ਦੇਵੀ ਦੇਵਤਿਆਂ ਦੀ ਪੂਜਾ ਹੂੰਦੀ ਹੈ ਉਸ ਦੇ ਨਾਲ ਲਗਦਿਆ ਹੀ ਭਾਰਤੀ ਲੋਕ ਵੀ ਗੋਰਿਆ ਦੇ ਰੰਗ ਵਿਚ ਰੰਗੇ ਹੋਏ ਫਾਦਰ ਮਦਰ ਡੇ ਵਗੈਰਾਂ ਮਨਾਉਣਾ ਸ਼ੁਰੂ ਕਰ ਦਿੱਤਾ ਹੈ, ਇਹ ਦਿਨ ਮਨਾਉਣਾ ਦਾ  ਮਤਲਬ ਆਪਣਿਆਂ ਵੱਡਿਆ ਸਤਿਕਾਰ ਯੋਗ ਮਾਪਿਆ ਦਾ ਸਤਿਕਾਰ ਕਰਨਾ ਹੂੰਦਾ ਹੈ,  ਇਸੇ ਸਤਿਕਾਰ ਨੂੰ ਦੇਖਦੇ ਹੋਏ ਸਿੱਖ ਧਰਮ ਵਿਚ ਵੀ ਮਦਰ ਡੇ -ਮਾਂ ਦਾ ਬਹੁਤ ਸਤਿਕਾਰ ਕੀਤਾ ਜਾਦਾ ਹੈ , ਇਹ ਉਹ ਸਤਿਕਾਰ ਯੋਗ ਮਾਂ ਜਿਸ ਦੀ ਝੋਲੀ ਵਿਚ ਅੰਮ੍ਰਿਤਧਾਰੀ ਸਿੱਖਾਂ -ਖਲਾਸੇ ਨੂੰ “ਮਾਤਾ ਸਾਹਿਬ ਕੌਰ ਜੀ ” ਖਾਲਸੇ ਦੀ ਮਾਤਾ ਹੋਣ ਦਾ ਮਾਣ ਦਸ਼ਮ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਹੈ , ਉਹ ਬਹੁਤ ਭਾਗਾਂ ਵਾਲੇ ਇਨਸਾਨ ਹੈਨ ਜਿਹਨਾ ਨੂੰ ਸਿੱਖਾਂ ਦੇ ਘਰ ਜਨਮ ਮਿਲਿਆ ਹੈ ਉਸ ਤੋ ਉਤਮ ਕਰਮਾਂ ਵਾਲੇ ਉਹ ਇਨਸਾਨ -ਸਿੱਖ -ਖਾਲਸੇ ਹਨ ਜਿਹਨਾ ਨੂੰ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਹੋਣ ਦਾ ਮਾਣ ਮਿਲਿਆ ਹੈ, ਭਾਵੇ ਅਸੀ ਪ੍ਰਦੇਸੀ ਬੈਠੇ ਕਈ ਬਹਾਨੇ ਲਗਾਉਦੇ ਹਾਂ ਧੀਆਂ ਪੁੱਤਰ ਵਿਆਹ ਕੇ ਅੰਮ੍ਰਿਤ ਛਕਾਗੇ – ਅਜੇ ਬਥੇਰਾ ਸਮਾ ਪਿਆ ਹੈ, ਸਿਗਰਟਾਂ ਬੀੜੀਆਂ ਸ਼ਰਾਬਾਂ ਕਬਾਬਾਂ ਦੀ ਕਮਾਈ ਇਕੱਠੀ ਕਰਨ ਤੇ ਜੋਰ ਲੱਗਾ ਹੈ, ਉਹ ਕਮਾਈ ਕਿਸ ਕੰਮ ਜੋ ਗੁਰੂ ਤੋ ਦੂਰ ਲਿਜਾਦੀ ਹੋਏ ਸਿੱਖਾ ਵਾਲੇ ਕੰਮ ਨਹੀ ਕਰਦੇ ਤਾ ਸਿੱਖ ਕਿਵੇ ਅਖਵਾ ਸਕਦੇ ਹਾਂ, ਸਿੱਖ ਤਾ “ਮਹਾਰਾਣੀ ਜਿੰਦ ਕੌਰ” ਸੀ ਜਿਸ ਦੇ ਪੁੱਤਰ ਕਵਰ ਨੌ ਨਿਹਾਲ ਸਿੰਘ ਨੂੰ ਡੋਗਰਿਆ ਅਤੇ ਅੰਗਰੇਜਾਂ ਨੇ ਮਾਂ ਤੋ ਦੂਰ ਕਰਕੇ ਸਿੱਖੀ ਤੋ ਵੀ ਦੂਰ ਰਖਿਆਂ ਪਰ ਜਦ ੨੨ ਸਾਲ ਬਾਅਦ ਕਵਰ ਨੌਨਿਹਾਲ ਸਿੰਘ ਨੂੰ ਮਾਤਾ ਮਹਾਰਾਣੀ ਜਿੰਦ ਕੌਰ ਨਾਲ ਮਿਲਾਇਆ ਭਾਵੇ ਰਾਣੀ ਦੀਆਂ ਅੱਖਾਂ ਦੀ ਰੌਸ਼ਨੀ ਚਲੇ ਗਈ ਸੀ ਪਰ ਜਦ ਪੁਤਰ ਦੇ ਸਰੀਰ ਨੂੰ ਪਿਆਰ ਦਾ ਹੱਥ ਫੇਰਦੇ ਹੋਏ ਸਿਰ ਤੇ ਕੱਟੇ ਹੋਏ ਵਾਲਾ ਤੇ ਹੱਥ ਗਿਆ ਤਾ ਮਾਤਾ ਦੀਆਂ ਪਹਿਲੀ ਵਾਰ ਰੋ ਕੇ ਧਾਹਾਂ ਨਿਕਲੀਆਂ ਕਿ ਇਹ ਮੇਰਾਂ ਪੁੱਤਰ ਨਹੀ ਮੇਰਾ ਕਵਰ ਨੌਨਿਹਾਲ ਤਾਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ ਜਿਸ ਨੂੰ ਪੰਜ ਸਾਲ ਦੀ ਉਮਰ ਤੱਕ ਆਪਣੇ ਹੱਥੀ ਕੇਸ ਸੁਆਰ ਕੇ ਜੂੜਾ ਕਰਦੀ ਸੀ, ਲੈ ਜਾਉ ਮੇਰੀ ਨਜਰ ਤੋ ਪਰੇ ਇਹ ਮੇਰਾ ਪੁੱਤਰ ਕਿਵੇ ਹੋ ਸਕਦਾ, ਪੁੱਤਰ ਕਵਰ ਨੌਨਿਹਾਲ ਸਿੰਘ ਦੇ ਦਿਲ ਤੇ ਮਾਂ ਦੇ ਬੋਲਾਂ ਦਾ ਇਨਾ ਅਸਰ ਹੋਇਆ ਕਿ ਉਹ ਅੰਮ੍ਰਿਤਧਾਰੀ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਪੁੰਤਰ ਬਣਿਆ ਮਾਤਾ ਸਾਹਿਬ ਕੌਰ ਜੀ ਦਾ ਖਲਾਸਾ ਪੁੱਤਰ ਬਣਿਆ, ਸੋ ਉਹਨਾ ਸਾਰੇ ਸਿੱਖਾਂ ਨੂੰ ਮਦਰ ਡੇ ਮੁਬਾਰਕ ਹੋਵੇ ਜਿਹਨਾ ਨੂੰ “ਮਾਤਾ ਸਾਹਿਬ ਕੌਰ ਜੀ ” ਦੇ ਸਪੁੱਤਰ ਹੋਣ ਦਾ ਮਾਣ ਮਿਲਿਆ ਹੈ, ਸਿੱਖਾ ਦੀ ਮਾਤਾ – ਧੰਨ ਧੰਨ “ਮਾਤਾ ਸਾਹਿਬ ਕੌਰ ਜੀ ” ਹਨ, ਦਿਲ ਦੀਆਂ ਗਹਿਰਾਈਆਂ ਤੋ ਕਹਿ ਦਿਉ ਧੰਨ ਮਾਤਾ ਸਾਹਿਬ ਕੌਰ ਜੀ!

Related posts

ਭਾਗ 10 ਰੱਬ ਆਪ ਹੀ ਰਿਸ਼ਤਿਆਂ ਦੀ, ਪਛਾਣ ਕਰਾ ਦਿੰਦਾ ਹੈ ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ –ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

INP1012

ਅੰਤੋਦਿਆ ਪ੍ਰਾਥਮਿਕ ਸਿੱਖਿਆ ਕੇਂਦਰ ਸਕੂਲ ਵਿਖੇ ਦੀਵਾਲੀ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ

INP1012

ਤਿੰਨ ਸਿੱਖ ਨੌਜੁਆਨਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 121 A ਤਹਿਤ ਉਮਰ ਕੈਦ ਅਫ਼ਸੋਸਨਾਕ – ਡਾ ਧਰਮਵੀਰ ਗਾਂਧੀ

INP1012

Leave a Comment