Featured National News Punjab

ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਦੇ ਪ੍ਰਧਾਨ ਵਲੋਂ ਐਸ ਪੀ ਰਾਜਪੁਰਾ ਅਤੇ ਸਿਟੀ ਥਾਣਾ ਦੇ ਇੰਚਾਰਜ ਨੂੰ ਕੀਤਾ ਸਨਮਾਨਿਤ

ਰਾਜਪੁਰਾ (ਧਰਮਵੀਰ ਨਾਗਪਾਲ) ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਦੇ ਪ੍ਰਧਾਨ  ਸ੍ਰ. ਅਬਰਿੰਦਰ ਸਿੰਘ ਕੰਗ ਅਤੇ ਸਮੂਹ ਮੈਂਬਰਾ ਵਲੋਂ ਸ੍ਰ. ਰਜਿੰਦਰ ਸਿੰਘ ਸੋਹਲ ਨੂੰ ਡੀ ਐਸ ਪੀ ਤੋਂ ਐਸ ਪੀ ਬਣਨ ਦੀ ਖੁਸ਼ੀ ਵਿੱਚ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਨਾਲ ਵਿਸ਼ੇਸ ਤੌਰ ਤੇ ਆਏ ਥਾਣਾ ਸਿਟੀ ਦੇ ਇੰਚਾਰਜ ਸ੍ਰ. ਗੁਰਜੀਤ ਸਿੰਘ ਜਿਹਨਾਂ ਨੇ ਬੀਤੇ ਹਫਤੇ ਥਾਣਾ ਸਿਟੀ ਰਾਜਪੁਰਾ ਦਾ ਚਾਰਜ ਸੰਭਾਲਿਆ ਹੈ ਨੂੰ ਵੀ ਗੁਰੂ ਦੀ ਬਖਸਿਸ਼ ਸਿਰੋਪਾਏ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇੱਕ ਸਾਦੇ ਸਨਮਾਨ ਸਮਾਰੋਹ ਦਾ ਉਸ ਸਮੇਂ ਆਰੰਭ ਹੋਇਆ ਜਦੋਂ ਸਤਿਕਾਰ ਯੋਗ ਸ੍ਰ. ਰਜਿੰਦਰ ਸਿੰਘ ਸੋਹਲ ਐਸ ਪੀ ਰਾਜਪੁਰਾ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਸ੍ਰ. ਗੁਰਜੀਤ ਸਿੰਘ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਅਤੇ ਉਹਨਾਂ ਦੇ  ਸ਼ੁਕਰਾਨੇ ਦੇ ਤੌਰ ਤੇ ਸਿਰਕਤ ਕੀਤੀ ਸੀ।ਐਸ ਪੀ ਰਾਜਪੁਰਾ ਸ਼੍ਰੀ ਸੋਹਲ ਸਾਹਿਬ ਨੂੰ ਇੱਕ ਪੱਤਰਕਾਰ ਵਲੋਂ ਪੁੱਛੇ ਗਏ ਸਵਾਲ ਕਿ ਕਈ ਲੋਕ ਆਪਣੀ ਤਰੱਕੀ ਸਮੇਂ ਪਾਰਟੀਆਂ ਦਾ ਅਦਾਨ ਪ੍ਰਦਾਨ ਕਰਦੇ ਹਨ ਪਰ ਤੁਸੀ ਇਸ ਗੁਰੂ ਘਰ ਵਿੱਚ ਸ਼ੁੱਕਰਾਨੇ ਵਜੋਂ ਪਰਮਪਿਤਾ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਆਏ ਹੋ ਤਾਂ ਉਹਨਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ  ਗੁਰੂ ਘਰ ਦੇ ਪ੍ਰਧਾਨ ਸ੍ਰ. ਕੰਗ ਨੇ ਮੈਨੂੰ ਗੁਰੂ ਘਰ ਬੁਲਾ ਕੇ ਸਨਮਾਨਿਤ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਰਾਜਪੁਰਾ ਨੂੰ ਕਰਾਈਮ ਮੁਕਤ ਬਣਾਉਣ ਦੇ ਅਤੇ ਸ਼ਰਾਰਤੀ ਅਨਸਰਾਂ ਨੂੰ ਨੁਕੇਲ ਕਸਣ ਦੇ ਉਹਨਾਂ ਦੇ ਯਤਨ ਜਾਰੀ ਰਹਿਣਗੇ। ਇਸ ਸਨਮਾਨ ਸਮਾਰੋਹ ਵਿੱਚ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ, ਮਨੇਜਰ ਸ੍ਰ. ਨਸੀਬ ਸਿੰਘ ਅਤੇ ਵਾਈਸ ਮਨੇਜਰ ਸ੍ਰ. ਜਸਵਿੰਦਰ ਸਿੰਘ, ਕੌਂਸਲਰ ਸ੍ਰ. ਕਰਨਵੀਰ ਸਿੰਘ ਕੰਗ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਹਰਵਿੰਦਰਪਾਲ ਸਿੰਘ ਜੋਗਾ, ਕੌਂਸਲਰ ਹਰਦੇਵ ਸਿੰਘ ਕੰਡੇਵਾਲਾ, ਕੌਂਸਲਰ ਰਾਜੀਵ ਡੀ ਸੀ, ਕੌਂਸਲਰ ਪਵਨ ਮੁਖੇਜਾ, ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਦੇ ਇਲਾਵਾ ਸ੍ਰ. ਸੁੱਖਦੇਵ ਸਿੰਘ ਵਿਰਕ, ਚਰਨਜੀਤ ਸਿੰਘ ਸਲੈਚ, ਕ੍ਰਿਪਾਲ ਸਿੰਘ ਭੰਗੂ, ਤ੍ਰਲੋਚਨ ਸਿੰਘ ਚੰਦੂਮਾਜਰਾ, ਖਜਾਨ ਸਿੰਘ ਲਾਲੀ, ਸ੍ਰ. ਕੁਲਵੰਤ ਸਿੰਘ ਪ੍ਰਿੰਸੀਪਲ ਖਾਲਸਾ ਹਾਈ ਸਕੂਲ, ਸੰਜੀਵ ਕਮਲ ਚੇਅਰਮੈਨ ਅਤੇ ਦਾਤਾਰ ਸਿੰਘ ਭਾਟੀਆ ਹਾਜਰ ਸਨ।

Related posts

ਮਜਦੂਰ ਦਿਵਸ — ਮਲਕੀਅਤ “ਸੁਹਲ”

INP1012

12 ਜੂਨ ਨੂੰ ਮਨਾਇਆ ਜਾਵੇਗਾ ਸੰਤ ਕਬੀਰ ਜੀ ਦਾ ਪ੍ਰਗਟ ਦਿਵਸ

INP1012

ਐਸ ਡੀ ਐਮ ਸੂਦਨ ਨੇ ਕੀਤਾ ਨੀਲਪੁਰ ਦੇ ਸੇਵਾ ਕੇਂਦਰ ਦਾ ਉਦਘਾਟਨ

INP1012

Leave a Comment