Featured National News Punjab Punjabi

ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਜਿਲਾ ਯੂਨਿਟ ਲੁਧਿਆਣਾ

ਲੁਧਿਆਣਾ 12 ਮਈ (ਸਤ ਪਾਲ ਸੋਨੀ) ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਜਿਲਾ ਯੂਨਿਟ ਲੁਧਿਆਣਾ ਦੀ  ਮੀਟਿੰਗ  ਜਿਲਾ  ਪ੍ਰਧਾਨ ਲਖਵੀਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ । ਮੀਟਿੰਗ ਦੀ ਕਾਰਵਾਈ ਦੌਰਾਨ ਜਿਲਾ  ਪ੍ਰਧਾਨ ਲਖਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਖਜਾਨਾ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਪਿਛਲੇ ਢਾਈ ਸਾਲਾਂ ਤੋਂ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੀ ਜਿਲ•ਾ ਯੂਨਿਟ ਲ ਖਾਲੀ ਆਸਾਮੀਆਂ ਹੋਣ ਦੇ ਬਾਵਜੂਦ ਤਰੱਕੀਆਂ ਨਹੀਂ ਕੀਤੀਆਂ ਗਈਆਂ ਜਿਸ ਦਾ ਖਾਮਿਆਜ਼ਾ ਦੂਰ-ਦੁਰਾਡੇ 100 ਤੋਂ 200 ਕਿਲੋਮੀਟਰ ਡੈਪੂਟੇਸ਼ਨਾਂ ਤੇ ਕੰਮ ਕਰਦੇ  ਮੁਲਾਜ਼ਮਾਂ  / ਅਧਿਕਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਨਾ ਹੀ ਪਿਛਲੇ ਸਮੇਂ ਦੌਰਾਨ ਐੱਸ ਐੱਸ ਬੋਰਡ ਪੰਜਾਬ ਵੱਲੋਂ ਭਰਤੀ ਸਬੰਧੀ ਕੱਢੀਆਂ ਆਸਾਮੀਆਂ ਸਹਾਇਕ ਖਜਾਨਚੀ / ਕਲਰਕਾਂ ਦੀਆਂ ਖਾਲੀ ਆਸਾਮੀਆਂ ਭਰੀਆਂ ਗਈਆਂ ਹਨ। ਪੰਜਾਬ ਦੇ ਖਜਾਨਾ ਵਿਭਾਗ ਵਿੱਚ ਜਿਲਾ ਖਜਾਨਾ ਅਫਸਰ ਦੀਆਂ ਕੁੱਲ 19 ਵਿੱਚੋਂ ਪੋਸਟਾਂ ਵਿੱਚੋਂ 14 ਦੇ ਲਗਭੱਗ ਖਜਾਨਾ ਅਫਸਰ ਦੀਆਂ 74 ਪੋਸਟਾਂ ਵਿੱਚੋਂ 37 ਪੋਸਟਾਂ ਖਾਲੀ ਹਨ। ਸੁਪਰਡੰਟ ਦੀਆਂ 22 ਵਿੱਚੋਂ 15 ਦੇ ਲਗਭੱਗ ਖਾਲੀ ਹਨ। ਸੀਨੀਅਰ ਸਹਾਇਕਾਂ ਦੀਆਂ 202 ਵਿੱਚੋਂ 104 ਦੇ ਲਗਭੱਗ,  ਸਹਾਇਕ ਖਜਾਨਚੀ 81 ਵਿੱਚੋਂ 39, ਕਲਰਕਾਂ ਦੀਆਂ 373 ਵਿਚੋਂ 156 ਦੇ ਲੱਗਭਗ, ਬੁੱਕ ਬਾਇੰਡਰਾਂ ਦੀਆਂ 12 ਵਿਚੋਂ 8 ਦੇ ਕਰੀਬ ਸਟੈਨੋ ਟਾਈਪਿਸਟ ਦੀਆਂ 13 ਵਿਚੋਂ 8 ਦੇ ਕਰੀਬ  ਅਤੇ ਦਰਜਾ ਚਾਰ ਦੀਆਂ 150 ਵਿਚੋਂ 74 ਦੇ ਕਰੀਬ ਪੋਸਟਾਂ ਖਾਲੀ ਪਈਆਂ ਹਨ। ਇਨਾਂ ਖਾਲੀ ਅਸਾਮੀਆਂ ਤੇ ਕਾਰਜਕਾਰੀ ਜਿਲਾ ਖਜਾਨਾ ਅਫਸਰ, ਖਜਾਨਾ ਅਫਸਰ, ਸੁਪਰਡੰਟ, ਸੀਨੀਅਰ ਸਹਾਇਕ ਦੂਰ ਦੁਰਾਡੇ ਤੋਂ ਡੈਪੂਟੇਸ਼ਨਾਂ ਤੇ ਖਜਾਨਿਆਂ ਦਾ ਪ੍ਰਬੰਧ ਚਲਾ ਰਹੇ ਹਨ। ਜਿਸ ਕਾਰਨ ਮੁਲਾਜ਼ਮਾਂ ਵਿੱਚ ਪੱਦ-ਉਨਤੀਆਂ ਦਾ ਹੱਕ ਸਮੇ ਸਿਰ ਨਾ ਮਿਲਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।  ਉਕਤ ਮੰਗਾਂ ਨੂੰ ਲੈ ਕੇ ਭਵਿੱਖ ਵਿੱਚ ਵਿੱਤ ਵਿਭਾਗ ਨੇ ਜੇਕਰ ਜਥੇਬੰਦੀ ਦੀਆਂ ਪੱਦ ਉੱਨਤੀ ਸਮੇਤ ਮੰਗਾਂ ਨੂੰ ਜਲਦੀ ਨਾਂ ਪੂਰਾ ਕੀਤਾ  ਗਿਆ ਅਤੇ ਸੂਬਾ ਕਮੇਟੀ ਨੂੰ ਜਲਦੀ ਮੀਟਿੰਗ ਲਈ ਸਮਾਂ ਨਾਂ ਦਿੱਤਾ ਗਿਆ ਤਾਂ ਸੂਬਾ ਕਮੇਟੀ ਦੀ ਜਲਦੀ ਹੀ ਮੀਟਿੰਗ ਬੁਲਾ ਕੇ ਮਜ਼ਬੂਰਨ ਜਥੇਬੰਦੀ ਨੂੰ ਸੰਘਰਸ਼ ਦੇ ਰਾਹ ਤੇ ਜਾਣ ਦਾ ਫੈਸਲਾ ਕਰਨਾ  ਪਵੇਗਾ।

ਪਿਛਲੇ ਸਮੇਂ ਸਾਲ 2015 ਤੋਂ ਡਾਇਰੈਕਟਰ ਖਜਾਨਾ ਤੇ ਲੇਖਾ ਸ਼ਾਖਾ ਵਿੱਤ ਵਿਭਾਗ ਪੰਜਾਬ ਮੈਡਮ ਗੁਰਨੀਤ ਤੇਜ਼ ਆਈ. ਏ. ਐੱਸ. ਦੀ ਬਦਲੀ ਤੋਂ ਬਾਅਦ ਦੋ  ਤਿੰਨ ਡਾਇਰੈਕਟਰ ਸਾਹਿਬਾਨ ਦੀਆਂ ਬਾਰ ਬਾਰ ਬਦਲੀਆਂ ਹੋ ਚੁੱਕੀਆਂ ਹਨ ਅਤੇ ਕਿਸੇ ਵੀ ਅਧਿਕਾਰੀ ਦੀ ਮਹੀਨਾ ਦੋ ਮਹੀਨੇ ਤੋਂ ਵੱਧ  ਨਿਯੁਕਤੀ ਨਹੀਂ ਹੋਈ। ਜਿਸ ਕਾਰਨ ਯੂਨੀਅਨ ਨਾਲ ਪੈਂਡਿੰਗ ਪਈਆਂ ਮੰਗਾਂ ਜਿਲਾ ਖਜ਼ਾਨਚੀ ਅਤੇ ਸਹਾਇਕ ਖਜਾਨਚੀਆਂ ਨੂੰ ਮਿਤੀ 01.12.2011 ਤੋਂ ਬਣਦੇ ਸਕੇਲ, ਖਾਲੀ ਆਸਾਮੀਆਂ ਤੇ ਭਰਤੀ ਸਮੂਹ ਕੈਟਾਗਰੀਆਂ ਸੁਪਰਡੰਟ, ਸੀਨੀਅਰ ਸਹਾਇਕ, ਜਿਲਾ ਖਜਾਨਚੀ, ਸਟੈਨੋਟਾਈਪਿਸਟ, ਸਹਾਇਕ ਖਜਾਨਚੀ, ਬੁੱਕ ਬਾਇੰਡਰ, ਜੂਨੀਅਰ ਸਹਾਇਕਾਂ ਦੀਆਂ ਪੱਦ-ਉੱਨਤੀਆਂ ਪਿਛਲੇ ਢਾਈ ਸਾਲ ਤੋਂ ਰੁਕੀਆਂ ਪਈਆਂ ਹਨ ਜਦਕਿ ਬਾਕੀ ਪੰਜਾਬ ਦੇ ਸਮੂਹ  ਵਿਭਾਗਾਂ ਵਿੱਚ ਆਸਾਮੀਆਂ ਖਾਲੀ ਹੋਣ ਤੇ ਪੱਦ-ਉੱਨਤੀਆਂ ਕਰ ਦਿੱਤੀਆਂ ਜਾਂਦੀਆਂ ਹਨ। ਪੰਜਾਬ ਦੇ ਖਜਾਨਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਹੁਤ ਸਾਰੇ ਮੁਲਾਜ਼ਮ ਤਰੱਕੀਆਂ ਦੀ ਉਡੀਕ ਕਰਦੇ ਰਿਟਾਇਰ ਹੋ ਗਏ ਹਨ ਅਤੇ ਆਪਣੇ ਹੱਕਾਂ ਤੋਂ ਵਾਂਝੇ ਹੋ ਰਹੇ ਹਨ ਅਤੇ ਬਹੁਤ ਸਾਰੇ ਨੌਕਰੀ ਵਿੱਚ ਵਾਧਾ ਲੈਣ ਕਾਰਨ ਕਲਰਕ ਤੋਂ ਅਗਲੀ ਮਿਲਣ ਵਾਲੀ ਤਰੱਕੀ ਤੋਂ ਰਿਟਾਇਰ ਹੋ ਗਏ ਹਨ। ਪੰਜਾਬ ਦੇ ਖਜਾਨਾ ਦਫਤਰਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾਦਾਰਾਂ ਦੀ ਭਰਤੀ ਹੀ ਨਹੀਂ ਕੀਤੀ ਗਈ। ਜਿਸ ਕਾਰਨ ਡਾਕ ਅਤੇ ਹੋਰ ਜ਼ਰੂਰੀ ਕੰਮਾਂ ਨੂੰ ਸੁਚਾਰੂ ਢੰਗ ਨਾਲ ਕਰਨ ਵਿੱਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

Related posts

1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਮੁਸਲਮਾਨਾਂ ਦੀ ਸ਼ਮੂਲੀਅਤ ਸਬੰਧੀ ਦਿੱਤਾ ਗਿਆ ਬਿਆਨ ਝੂਠ ਅਤੇ ਸੱਚਾਈ ਤੋਂ ਕੋਹਾ ਦੂਰ:-ਇਜ਼ਹਾਰ ਆਲਮ

INP1012

ਡੰਗ ਅਤੇ ਚੋਭਾਂ ੨੨੮—ਗੁਰਮੀਤ ਸਿੰਘ ਪਲਾਹੀ

INP1012

ਆਮ ਆਦਮੀ ਪਾਰਟੀ ਦੀ ਸੰਤਰੂੰਧਨ ਬੈਲਜੀਅਮ ਵਿਚ ਮੀਟਿੰਗ ਹੋਈ

INP1012

Leave a Comment