Featured Poetry Punjab Punjabi

ਕਿਵੇਂ ਉਹ ਭੁੱਲ ਸਕਦੇ…?- ਹਰਮਿੰਦਰ ਸਿੰਘ ਭੱਟ

ਦਿਲ ਦੀ ਧੜਕਣ ਬਣ ਕੇ ਧੜਕੇ ਜੋ
ਦੱਸੋ ਕਿਵੇਂ ਉਹ ਭੁੱਲ ਸਕਦੇ?,
ਹੱਸਦਾ ਚਿਹਰਾ ਤੱਕ ਕੇ ਹੋਵੇ ਖੁੱਸੀ ਜੋ
ਹੰਝੂ ਕਿਵੇਂ ਉਹ ਡੁੱਲ ਸਕਦੇ?,
ਯਾਦਾਂ ਦੇ ਬਾਗ਼ਾਂ ਵਿਚ ਖਿੜੇ ਹੋਣ ਜੋ
ਮੁਰਝਾ ਕਿਵੇਂ ਉਹ ਫ਼ੁਲ ਸਕਦੇ?,
ਦੀਦਾਰ ਸੱਜਣਾਂ ਦਾ ਆਵੇ ਸਕੂਨ ਜੋ
ਖ਼ਰੀਦ ਕਿਵੇਂ ਉਹ ਮੁੱਲ ਸਕਦੇ?,
ਦੋ ਤੋਂ ਇੱਕ ਲੰਘਾਏ ਕਈ ਸਾਲ ਜੋ
ਬਿਰਹੋਂ ਕਿਵੇਂ ਉਹ ਤੁੱਲ ਸਕਦੇ?,
ਕਿਸਮਤ ਹੋ ਬੇਵਫ਼ਾ ਨਾਲ ਖੜੀ ਜੋ
ਵੱਸਦੇ ਕਿਵੇਂ ਉਹ ਰੁਲ ਸਕਦੇ?,
”ਭੱਟ” ਆਪ ਖੁਦ ਦਰਦ ਸਹੇੜੇ ਜੋ
ਬੇਗਾਨਿਆਂ ਕਿਵੇਂ ਉਹ ਖੁੱਲ ਸਕਦੇ?
ਦੱਸੋ ਕਿਵੇਂ ਉਹ ਭੁੱਲ ਸਕਦੇ………..
ਦੱਸੋ ਕਿਵੇਂ ਉਹ ਭੁੱਲ ਸਕਦੇ………..

Related posts

ਪ੍ਰਵੀਨ ਛਾਬੜਾ ਪ੍ਰਧਾਨ ਨਗਰ ਕੌਂਸਲ ਨੇ ਵਾਰਡ ਨੰਬਰ ੨੧ ਵਿੱਚ ਇੰਟਰਲਾਕਿੰਗ ਟਾਈਲਾਂ ਲਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

INP1012

ਜਿਲੇ ਦੇ ਬੈਕਾਂ ਨੇ ਖੇਤੀਬਾੜੀ ਅਤੇ ਹੋਰ ਖੇਤਰਾਂ ਲਈ 51069 ਕਰੋੜ ਰੁਪਏ ਦੇ ਕਰਜ਼ੇ ਵੰਡੇ -ਏ.ਡੀ.ਸੀ.

INP1012

ਵਰਲਡ ਸਿੱਖ ਪਾਰਲੀਮੈਂਟ ਦਾ ਵਿਸਥਾਰ ਜਾਰੀ ਸਪੇਨ ਤੋਂ ਨਵੇਂ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਵਿੱਚ ਸ਼ਾਮਲ

INP1012

Leave a Comment