Featured National News Punjab Punjabi

ਬਾਰਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਵਿੱਚ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਖੁਦ ਵਧਾਈ ਦੇਣ ਸਕੂਲਾਂ ਵਿੱਚ ਪਹੁੰਚੇ ਸਿੱਖਿਆ ਮੰਤਰੀ

*ਰੈਗੂਲੇਟਰੀ ਅਥਾਰਟੀ ਦਾ ਖਰੜਾ ਤਿਆਰ, ਨੋਟੀਫਿਕੇਸ਼ਨ ਕੈਬਨਿਟ ਦੀ ਰਸਮੀ ਮਨਜ਼ੂਰੀ ਉਪਰੰਤ-ਡਾ. ਚੀਮਾ
*ਵਿਦਿਆਰਥੀਆਂ ਨੂੰ ਮੁੱਖ ਮੰਤਰੀ ਦਾ ਸੁਪਨਾ ਸਾਕਾਰ ਕਰਨ ਦੀ ਅਪੀਲ
ਲੁਧਿਆਣਾ,  (ਸਤ ਪਾਲ ਸੋਨੀ)  ਸੂਬੇ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅੱਜ ਬਾਰਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਵਿੱਚ8 ਮੈਰਿਟ ਸੂਚੀ ਵਿੱਚ ਨਾਮ ਦਰਜ ਕਰਾਉਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦੇਣ ਲਈ ਸੰਬੰਧਤ ਸਕੂਲਾਂ ਦਾ ਦੌਰਾ ਕਰਨ ਪੁੱਜੇ ।
ਵੱਖ-ਵੱਖ ਸਕੂਲਾਂ ਵਿੱਚ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਦ੍ਰਿੜ ਯਤਨਸ਼ੀਲ ਹੈ, ਜਿਸ ਲਈ ਬੁਨਿਆਦੀ ਢਾਂਚਾ ਪੂਰਾ ਕਰਨ ਦੇ ਨਾਲ-ਨਾਲ ਅਧਿਆਪਕਾਂ ਦੀਆਂ ਭਰਤੀਆਂ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਗਲੇ 15 ਦਿਨਾਂ ਵਿੱਚ 16 ਹਜ਼ਾਰ ਅਧਿਆਪਕਾਂ ਦੀਆਂ ਭਰਤੀਆਂ ਕਰਨ ਦੇ ਨਾਲ-ਨਾਲ 4500 ਦੇ ਕਰੀਬ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਬਦਲੀਆਂ ਲਈ ਵੀ 23 ਤੋਂ 30 ਮਈ ਤੱਕ ਆਨਲਾਈਨ ਅਰਜੀਆਂ ਲਈਆਂ ਜਾ ਰਹੀਆਂ ਹਨ, ਜੋ ਕਿ ਪ੍ਰਕਿਰਿਆ ਜਲਦ ਪੂਰੀ ਕਰ ਲਈ ਜਾਵੇਗੀ।
ਨਿੱਜੀ ਸਕੂਲਾਂ ਵੱਲੋਂ ਫੀਸਾਂ ਅਤੇ ਬੇਲੋੜੇ ਫੰਡਾਂ ਦੇ ਨਾਮ ‘ਤੇ ਕੀਤੀ ਜਾ ਰਹੀ ਲੁੱਟ ਘਸੁੱਟ ਬਾਰੇ ਪੁੱਛੇ ਜਾਣ ‘ਤੇ ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੇਗੂਲੇਟਰੀ ਅਥਾਰਟੀ ਕਾਇਮ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਖਰੜਾ ਬਿਲਕੁਲ ਤਿਆਰ ਹੈ ਅਤੇ ਇਸ ਨੂੰ ਪੰਜਾਬ ਕੈਬਨਿਟ ਦੀ ਰਸਮੀ ਮਨਜੂਰੀ ਉਪਰੰਤ ਸਥਾਪਤ ਕਰ ਦਿੱਤਾ ਜਾਵੇਗਾ। ਮੈਰੀਟੋਰੀਅਸ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਇਹ ਸਕੂਲ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦਾ ਸੁਹਾਵਣਾ ਸੁਪਨਾ ਸੀ, ਜੋ ਕਿ ਹੁਣ ਸੱਚ ਸਾਬਿਤ ਹੋਣ ਲੱਗਾ ਹੈ। ਉਨਾਂ ਕਿਹਾ ਕਿ ਇਨਾਂ ਨਤੀਜਿਆਂ ਵਿੱਚ ਇਨਾਂ ਸਕੂਲਾਂ ਦੇ ਨਤੀਜਾ 98 ਫੀਸਦੀ ਰਿਹਾ ਹੈ ਅਤੇ ਵਿਦਿਆਰਥੀਆਂ ਦਾ ਇਨਾਂ ਸਕੂਲਾਂ ਵੱਲ ਰੁਝਾਨ ਵਧ ਰਿਹਾ ਹੈ, ਜਿਸ ਕਾਰਨ ਵਿਭਾਗ ਨੇ ਫੈਸਲਾ ਕੀਤਾ  ਹੈ ਕਿ ਇਨਾਂ ਸਕੂਲਾਂ ਵਿੱਚ ਹੁਣ ਦਾਖ਼ਲਾ ਪ੍ਰਵੇਸ਼ ਪ੍ਰੀਖਿਆ ਨਾਲ ਦਿੱਤਾ ਜਾਇਆ ਕਰੇਗਾ ਤਾਂ ਜੋ ਸੂਬੇ ਸਭ ਤੋਂ ਹੁਸ਼ਿਆਰ ਬੱਚੇ ਇਥੇ ਸਿੱਖਿਆ ਗ੍ਰਹਿਣ ਕਰ ਸਕਣ। ਡਾ. ਚੀਮਾ ਨੇ ਅੱਜ ਸ਼ਹਿਰ ਦੇ ਮੈਰੀਟੋਰੀਅਸ ਸਕੂਲ, ਆਰ. ਐੱਸ. ਮਾਡਲ ਸੀਨੀਅਰ 12ਸੈਕੰਡਰੀ ਸਕੂਲ ਸਾਸ਼ਤਰੀ ਨਗਰ, ਤੇਜਾ ਸਿੰਘ ਸੁਤੰਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਅਤੇ ਬੀ. ਸੀ. ਐੱਮ. ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਦਾ ਦੌਰਾ ਕੀਤਾ ਅਤੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਡਾ. ਚੀਮਾ ਨੇ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੇ ਉਸ ਸੁਪਨੇ ਨੂੰ ਸਾਕਾਰ ਕਰਨ, ਜਿਸ ਵਿੱਚ ਉਨਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਬਿਲਕੁਲ ਮੁਫ਼ਤ ਅਤੇ ਉਚੇਰੀ ਸਿੱਖਿਆ ਦੇ ਉੱਚਤਮ ਮੌਕੇ ਮੁਹੱਈਆ ਕਰਾਉਣ ਬਾਰੇ ਸੋਚਿਆ ਹੈ।  ਉਨਾਂ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਉਨਾਂ (ਚੀਮਾ) ਨੂੰ ਵਿਸ਼ੇਸ਼ ਤੌਰ ‘ਤੇ ਉਨਾਂ (ਵਿਦਿਆਰਥੀਆਂ) ਨੂੰ ਵਧਾਈ ਦੇਣ ਲਈ ਭੇਜਿਆ ਹੈ। ਡਾ. ਚੀਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਬੜੇ ਰੌਸ਼ਨ ਦਿਮਾਗ ਅਤੇ ਕੁਝ ਕਰ ਦਿਖਾਉਣ ਵਾਲੇ ਹਨ, ਇਸ ਲਈ ਆਪਣੀ ਊਰਜਾ ਅਤੇ ਚੇਤਨਤਾ ਨੂੰ ਉਸਾਰੂ ਪਾਸੇ ਵੱਲ ਲਗਾਉਣ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸੈ. ਸਿੱ.) ਲੁਧਿਆਣਾ ਸ਼੍ਰੀਮਤੀ ਪਰਮਜੀਤ ਕੌਰ ਚਾਹਲ ਨੇ ਦੱਸਿਆ ਕਿ ਬਾਰਵੀਂ ਦੇ ਕੱਲ• ਐਲਾਨੇ ਗਏ ਨਤੀਜੇ ਵਿੱਚ ਜ਼ਿਲਾ ਲੁਧਿਆਣਾ ਦੇ 114 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕੀਤਾ ਹੈ, ਜਿਸ ਨਾਲ ਜ਼ਿਲਾ ਲੁਧਿਆਣਾ ਪੂਰੇ ਪੰਜਾਬ ਵਿੱਚ ਪਹਿਲੇ ਸਥਾਨ ‘ਤੇ ਰਿਹਾ ਹੈ। ਇਸ ਮੌਕੇ ਲੁਧਿਆਣਾ (ਪੂਰਬੀ) ਹਲਕੇ ਤੋਂ ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਤਜਿੰਦਰਪਾਲ ਸਿੰਘ, ਜ਼ਿਲਾ ਪ੍ਰਧਾਨ ਸ੍ਰ. ਹਰਭਜਨ ਸਿੰਘ ਡੰਗ, ਜ਼ਿਲਾ ਸਿੱਖਿਆ ਅਫ਼ਸਰ (ਪ੍ਰਾ. ਸਿੱ.) ਸ੍ਰ. ਗੁਰਜੋਤ ਸਿੰਘ, ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਤਰਸੇਮ ਭਿੰਡਰ, ਬਾਬਾ ਜਗਰੂਪ ਸਿੰਘ, ਮੈਰੀਟੋਰੀਅਸ ਸਕੂਲ ਦੇ ਪਿੰ੍ਰਸੀਪਲ ਕਰਨਲ ਅਮਰਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਿੱਖਿਆ ਮੰਤਰੀ ਦੇ ਉਤਸ਼ਾਹੀ ਦੌਰੇ ਦੀ ਚਾਰੇ ਪਾਸੇ ਸ਼ਲਾਘਾ
ਪੰਜਾਬ ਦੇ ਰੌਸ਼ਨ ਦਿਮਾਗ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਅੱਜ ਬਾਰਵੀਂ ਜਮਾਤ ਦੇ ਮੈਰਿਟ ਸੂਚੀ ਵਿੱਚ ਆਏ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਨਾਂ ਦੇ ਸਕੂਲਾਂ ਵਿੱਚ ਜਾ ਕੇ ਮੁਬਾਰਕਬਾਦ ਦੇਣ ਦੇ ਤਰੀਕੇ ਦੀ ਚਾਰੇ ਪਾਸੇ ਤੋਂ ਸ਼ਲਾਘਾ ਹੋ ਰਹੀ ਹੈ। ਉਨਾਂ ਦੇ ਇਸ ਉਤਸ਼ਾਹੀ ਦੌਰੇ ਦੀ ਪੂਰਾ ਦਿਨ ਸ਼ਹਿਰ ਅਤੇ ਬੁੱਧੀਜੀਵੀਆਂ ਵਿੱਚ ਚਰਚਾ ਰਹੀ। ਇਸ ਸੰਬੰਧੀ ਗੱਲਬਾਤ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਪੰਜਾਬੀ ਸਾਹਿਤ ਪੁਰਸਕਾਰ ਜੇਤੂ ਲੇਖਕ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਡਾ. ਚੀਮਾ ਪੰਜਾਬ ਦੇ ਪਹਿਲੇ ਸਿੱਖਿਆ ਮੰਤਰੀ ਹਨ, ਜੋ ਕਿ ਨਤੀਜਿਆਂ ਦੇ ਤੁਰੰਤ ਬਾਅਦ ਅਗਲੇ ਦਿਨ ਵਿਦਿਆਰਥੀਆਂ ਕੋਲ ਖੁਦ ਜਾ ਕੇ ਵਧਾਈ ਦੇ ਰਹੇ ਹਨ। ਉਨਾਂ ਕਿਹਾ ਕਿ ਕਿਸੇ ਸੂਬੇ ਦੇ ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਪ੍ਰਤੀ ਅਪਣਾਈ ਇਸ ਉਤਸ਼ਾਹਵਰਧਕ ਪਹੁੰਚ ਦੇ ਹਮੇਸ਼ਾਂ ਸਾਰਥਿਕ ਨਤੀਜੇ ਮਿਲਦੇ ਹਨ। ਉਨਾਂ ਪੰਜਾਬ ਸਰਕਾਰ ਅਤੇ ਡਾ. ਚੀਮਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹੋਰ ਰਾਜਨੀਤੀਵਾਨਾਂ ਨੂੰ ਵੀ ਸੂਝ ਲੈਣ ਦੀ ਅਪੀਲ ਕੀਤੀ। ਪ੍ਰੋ. ਗਿੱਲ ਤੋਂ ਇਲਾਵਾ ਹੋਰ ਵੀ ਕਈ ਪ੍ਰਮੁੱਖ ਸਖ਼ਸ਼ੀਅਤਾਂ ਨੇ ਡਾ. ਚੀਮਾ ਦੇ ਉਤਸ਼ਾਹੀ ਦੌਰੇ ਦੀ ਸ਼ਲਾਘਾ ਕੀਤੀ।

Related posts

ਪੀ.ਏ.ਯੂ. ਵਿਚ ਰੋਸ ਮੁਜਾਹਰਿਆਂ ਦਾ ਸਿਲਸਿਲਾ ਜਾਰੀ

INP1012

ਬਾਪ ਹੀ ਨਿਕਲਿਆ ਆਪਣੇ ੧੦ ਸਾਲਾ ਬੱਚੇ ਦਾ ਅਪਹਰਣ ਕਰਤਾ

INP1012

ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਸੰਬੰਧੀ ਦਵਾਈ ਦਾ ਛਿੜਕਾਅ ਸ਼ੁਰੂ

INP1012

Leave a Comment