Featured National News Punjab Punjabi

ਸਿੱਖ ਵੈਲਫੇਅਰ ਕੌਂਸਲ ਨੇ ਟੀਮ ਇੰਸਾਫ ਵੱਲੋਂ ਫਾਸਟਵੇ ਕੇਬਲ ਦੇ ਕਨੈਕਸ਼ਨ ਕਟਵਾ ਕੇ ਸਿੱਖ ਸੰਗਤ ਨੂੰ ਗੁਰੁਬਾਣੀ ਦੇ ਕੀਰਤਨ ਤੋਂ ਵਾਂਝੇ ਕਰਨ ਦੇ ਵਿਰੋਧ’ ਚ ਕੀਤਾ ਰੋਸ਼ ਪ੍ਰਰਦਸ਼ਨ

ਲੁਧਿਆਣਾ, 15 ਮਈ (ਸਤ ਪਾਲ ਸੋਨੀ) ਸਿੱਖ ਵੈਲਫੇਅਰ ਕੌਂਸਲ ਦੇ ਮੈਬਰਾਂ ਨੇ ਵਿਧਾਇਕ ਬੈਂਸ ਬ੍ਰਦਰਸ ਦੀ ਗੁੰਡਾ ਬ੍ਰਿਗੇਡ ਵੱਲੋਂ ਜਬਰਨ ਫਾਸਟਵੇ ਕੇਬਲ  ਦੇ ਕਨੈਕਸ਼ਨ ਕਟਵਾ ਕੇ ਲੋਕਾਂ ਨੂੰ ਡਿਸ਼ ਟੀ ਵੀ ਲਗਵਾਉਣ ਲਈ ਮਜਬੂਰ ਕਰਣ ਦੇ ਵਿਰੋਧ’ ਚ ਡਾਬਾ ਰੋਡ ਤੇ ਅਮਰਜੋਤ ਸਿੰਘ ਦੀ ਪ੍ਰਧਾਨਗੀ ਹੇਠ ਰੋਸ਼ ਪ੍ਰਦਸ਼ਨ ਕਰਕੇ ਵਿਰੋਧ ਜਤਾਇਆ । ਸਿੱਖ ਵੈਲਫੇਅਰ ਕੌਂਸਲ ਦੇ ਪ੍ਰਧਾਨ ਅਮਰਜੋਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਬੈਂਸ ਬ੍ਰਦਰਜ ਆਰ ਐਸ ਐਸ  ਦੇ ਇਸ਼ਾਰੇ ਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਫਾਸਟਵੇ ਕੇਬਲ ਤੇ ਵੱਖ-ਵੱਖ ਗੁਰੁਧਾਮਾਂ ਤੋਂ ਗੁਰਬਾਣੀ  ਦੇ ਪ੍ਰਸਾਰਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ  ਦੇ ਤਹਿਤ ਲੋਕਾਂ ਦੇ ਘਰਾਂ ਵਿੱਚ ਲੱਗੇ ਫਾਸਟਵੇ ਕੇਬਲ  ਦੇ ਕਨੈਕਸ਼ਨ ਜਬਰਨ ਕਟਵਾ ਕੇ ਡਿਸ਼ ਲਗਵਾ  ਸਿੱਖ ਸੰਗਤ ਨੂੰ ਘਰ ਬੈਠੇ ਹੀ ਗੁਰੁਧਾਮਾਂ ਵਿੱਚ ਹੋਣ ਵਾਲੇ ਕੀਰਤਨ  ਦੇ ਲਾਭ ਤੋਂ ਵੰਚਿਤ ਕਰਣ ਦਾ ਸਾਜਿਸ਼ ਰਚ ਰਹੇ ਹਨ ।  ਜਿਸਨੂੰ ਸਿੰਖ ਸੰਗਤ ਬਰਦਾਸ਼ਤ ਨਹੀਂ ਕਰੇਗੀ ।  ਉਨਾਂ ਨੇ ਕਿਹਾ ਕਿ ਫਾਸਟਵੇ ਕੇਬਲ ਤੇ ਦੇਸ਼ ਭਰ  ਦੇ ਸਿੱਖ ਇਤਿਹਾਸਿਕ ਗੁਰੁਧਾਮਾਂ ਤੋਂ ਸਿੱਧਾ ਪ੍ਰਸਾਰਣ ਹੁੰਦਾ ਹੈ । ਜਦਕਿ ਆਰ. ਐਸ . ਐਸ  ਦੇ ਕੱਬਜੇ ਵਾਲੇ ਡਿਸ਼ ਪ੍ਰਸਾਰਣਾਂ ਤੇ ਸਿੱਖ ਗੁਰੁਧਾਮਾਂ ਤੋਂ ਪ੍ਰਸਾਰਣ ਦੀ ਵਿਵਸਥਾ ਨਹੀਂ ਹੈ ।  ਉਨਾਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਬੈਂਸ ਬ੍ਰਦਰਜ ਨੇ ਜਬਰਨ ਕੇਬਲ ਕਨੈਕਸ਼ਨ ਕੱਟਕੇ ਲੋਕਾਂ ਨੂੰ ਡਿਸ਼ ਲਗਵਾਉਣ ਲਈ ਮਜਬੂਰ ਕਰਨਾ ਬੰਦ ਨਹੀਂ ਕੀਤਾ ਤਾਂ ਸਿੱਖ ਵੈਲਫੇਅਰ ਕੌਂਸਲ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾ ਕੇ ਬੈਂਸ ਬ੍ਰਦਰਜ ਦੀ ਗੁੰਡਾਗਰਦੀ ਬੰਦ ਕਰਵਾਉਣ ਦੀ ਗੁਹਾਰ ਲਗਾਏਗੀ । ਇਸ ਮੌਕੇ ਤੇ ਨਵਜੋਤ ਸਿੰਘ, ਮਨਪ੍ਰੀਤ ਖੰਗੂੜਾ, ਹਰਸਿਮਰਨ ਸਿੰਘ, ਵਿਪਨ ਕੁਮਾਰ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ  ਬੱਲੂ, ਬੰਸਤ ਸਿੰਘ, ਗੁਰਪਿੰਦਰ ਸਿੰਘ, ਹੈਰੀ ਸੈਣੀ, ਹਨੀ ਵਾਲੀਆ, ਅਨੂਪ ਸਿੰਘ, ਸ਼ਿਵਮ ਸੁਨੇਜ, ਯਤਿਨ ਕਾਲੜਾ, ਸੇਜਲ ਗੁਪਤਾ, ਸ਼ੀਨੂ ਮਾਨ, ਹਨੀ ਮਾਨ, ਜਸਪ੍ਰੀਤ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਤਜਿੰਦਰ ਸਿੰਘ  ਅਤੇ ਧਰਮਿੰਦਰ ਸਿੰਘ ਸਹਿਤ ਹੋਰ ਵੀ ਮੌਜੂਦ ਸਨ ।

Related posts

ਪਗੜੀ ਪਹਿਣੇ ਰਾਵਣ ਦਾ ਪੁਤਲਾ ਫੂਕ ਮਲਕੀਤ ਦਾਖਾ ਨੇ ਉਡਾਈਆਂ ਸਿੱਖ ਸਿੱਧਾਂਤਾ ਦੀਆਂ ਧੱਜੀਆਂ : ਗੋਸ਼ਾ

INP1012

ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਯੁਵਕਾਂ ਲਈ ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸਿਖਲਾਈ ਕੈਂਪ

INP1012

ਪਾਣੀ ਦਾ ਦਿਨੋ-ਦਿਨ ਗੰਭੀਰ ਹੁੰਦਾ ਸੰਕਟ

INP1012

Leave a Comment