Featured National News Punjab Punjabi

ਬੱਚਿਆ ਦੇ ਮਾਪਿਆਂ ਨੇ ਏ ਸੀ ਗਲੋਬਲ ਸਕੂਲ ਅਗੇ ਦਿਤਾ ਧਰਨਾ ਮਾਮਲਾ ਸਕੂਲ ਵਲੋਂ ਫੀਸਾ ਵਿੱਚ ਵਾਧੇ ਕਰਨ ਦਾ

ਬਨੂੜ ੧੮ ਮਈ (ਧਰਮਵੀਰ ਨਾਗਪਾਲ) ਇਥੋ ਦੇ ਥਾਣਾ ਰੋਡ ਤੇ ਸਥਿਤ ਏ ਸੀ ਗਲੋਬਲ ਸਕੂਲ ਦੇ ਪ੍ਰਬੰਧਕਾ ਵਲੋ ਸਕੂਲ ਦੇ ਵਿਦਿਆਰਥੀਆਂ ਦੀਆ ਫੀਸਾ ਵਿੱਚ ਕੀਤੇ ਗਏ ਵਾਅਦੇ ਵਿਰੁੱਧ ਮਾਪੇ ਅੇਸੋਸ਼ੀਏਸ਼ਨ ਨੇ ਸਕੂਲ ਅਗੇ ਧਰਨਾ ਲਾਇਆ। ਇਸ ਧਰਨੇ ਵਿੱਚ ਵੱਧ ਚੱੜਕੇ ਬਚਿਆਂ ਦੇ ਮਾਤਾ ਪਿਤਾ ਨੇ ਸਮੂਲੀਅਤ ਕਰ ਕਿ ਸਕੂਲ ਖਿਲਾਫ ਜੰਮ ਕਿ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਸਿੰਘ ਖਾਸਪੁਰ, ਪ੍ਰੇਮ ਸਿੰਘ ਘੜਾਮਾ, ਕਰਨਵੀਰ ਸੈਹਟੀ, ਚੋਧਰੀ ਮੁਹਮਦ ਸਦੀਕ, ਬਲੰਵਤ ਸਿੰਘ ਨੰਡਿਆਲੀ, ਸਤਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਇਹ ਨਿਜੀ ਸਕੂਲ ਹਾਈ ਕੋਰਟ ਦੇ ਜਸਟਿਸ ਅਮਰਦਤ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਨੂੰ ਮੰਨਣ ਤੋਂ ਇਨਕਾਰੀ ਜਾਂਦੇ ਹਨ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ਾ ਤੋਂ ਬਿਲਕੁਲ ਉੱਲਟ ਬਚਿਆ ਦੀਆਂ ਫੀਸਾ ਵਿੱਚ ਬੇਤਹਾਸ਼ਾ ਵਾਧਾ ਕਰ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਬਾਹਰੋ ਮਿਲਦੀ ੫੦੦ ਰੂਪੈ ਦੀ ਵਰਦੀ ਨੂੰ ਸਕੂਲ ਵਿੱਚ ੯੦੦ ਰੂਪੈ ਦੇ ਕੇ ਮਾਪਿਆ ਦਾ ਸ਼ੋਸਨ ਕਰ ਰਹੇ ਹਨ ਅਤੇ ਉਹਨਾਂ ਨਿਜੀ ਸਕੂਲਾ ਦੀ ਪ੍ਰਸ਼ਾਸਨ ਨਾਲ ਮਿਲੀ ਭੁਗਤ ਦੇ ਦੋਸ਼ ਲਾਉਂਦਿਆਂ ਸਕੂਲ ਦੇ ਪ੍ਰਬੰਧਕਾ ਨੂੰ ਚੇਤਾਵਨੀ ਦਿਤੀ ਹੈ ਕਿ ਜੇਕਰ ਉਹਨਾਂ ਦੀਆਂ ਵਾਜਿਬ ਮੰਗਾ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਸੋਮਵਾਰ ਨੂੰ ਅਣਮਿਥੇ ਸਮੇਂ ਲਈ ਧਰਨਾ ਲਾਉਣ ਲਈ ਮਜਬੂਰ ਹੋ ਜਾਣਗੇ। ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਜਸਟਿਸ ਅਮਰਦਤ ਕਮੇਟੀ ਤੇ ਹਾਈ ਕੋਰਟ ਦੇ ਹੁਕਮਾ ਨੂੰ ਨਿਜੀ ਸਕੂਲ ਵਿੱਚ ਲਾਗੂ ਕਰਾਵਾਉਣ। ਇਸ ਮੌਕੇ ਪਿਆਰਾ ਸਿੰਘ ਗਗੇ ਮਾਜਰਾ, ਉਜਾਗਰ ਸਿੰਘ ਨੰਡਿਆਲੀ, ਕੁਲਦੀਪ ਸਿੰਘ ਕਲੌਲੀ, ਭੁਪਿੰਦਰ ਸਿੰਘ ਮੰਨੋਲੀ ਤੋਂ ਇਲਾਵਾ ਤਕਰੀਬਨ ੯ ਪਿੰਡਾ ਦੇ ਬਚਿਆ ਦੇ ਮਾਪਿਆ ਨੇ ਸਮੂਲੀਅਤ ਕੀਤੀ।

Related posts

ਸਤਿਆਨੰਦ ਮੁੰਜਾਲ ਅਧਿਆਤਮਕ ਤੇ ਸੰਸਾਰਕ ਜੀਵਨ ਦੇ ਸੁਮੇਲ ਦੀ ਮਹਾਨ ਮਿਸਾਲ ਸਨ: ਕੈਪਟਨ ਅਮਰਿੰਦਰ

INP1012

ਮਾਮਲਾ 1 ਅਗਸਤ ਨੂੰ ਹੋਈ 16 ਲੱਖ ਦੀ ਬੈਂਕ ਡਕੈਤੀ ਦਾ

INP1012

ਘਰ ਦੇ ਵਿਕਾਸ ਤੋਂ ਬਿਨਾ ਸੰਭਵ ਨਹੀਂ ਪਿੰਡ ਦਾ ਵਿਕਾਸ–ਗੁਰਮੀਤ ਪਲਾਹੀ

INP1012

Leave a Comment