Featured National News Punjab Punjabi

ਸਵ.ਲਛਮਣ ਕੁਮਾਰ ਦੀ ਯਾਦ’ਚ ਦੋਸਤਾਂ ਵੱਲੌਂ ਕਰਵਾਏ ਜਾ ਰਹੇ ਕ੍ਰਿਕੇਟ ਟੂਰਨਾਮੈਂਟ ਦਾ ਵਿਧਾਇਕ ਬੈਂਸ ਨੇ ਕੀਤਾ ਉਦਘਾਟਨ

    ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਪ੍ਰਤੀ ਉਤਸ਼ਾਹ ਦਿਖਾਉਣ-ਬੈਂਸ
ਲੁਧਿਆਣਾ 19 ਮਈ (ਸਤ ਪਾਲ ਸੋਨੀ)  ਦੇਸ਼,ਕੌਮ ਅਤੇ ਸੂਬੇ ਨੂੰ ਤਰੱਕੀ ਦੀਆਂ ਲੀਹਾਂ’ਤੇ ਲਿਆਉਣ ਵਿੱਚ ਸਭ ਤੋਂ ਵੱਧ ਯੋਗਦਾਨ ਨੌਜਵਾਨ ਪੀੜੀ ਪਾ ਸਕਦੀ ਹੈ,ਜਿਸ ਲਈ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰ ਕੇ ਖੇਡਾਂ ਵੱਲ ਉਤਸ਼ਾਹ ਦਿਖਾਉਣਾ ਚਾਹੀਦਾ ਹੈ।ਇੰਨਾ ਸ਼ਬਦਾਂ ਦਾ ਪ੍ਰਗਟਾਵਾ ਟੀਮ ਇਨਸਾਫ ਦੇ ਸਰਪ੍ਰਸਤ ਅਤੇ ਅਜਾਦ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕੀਤਾ।
ਇਸ ਮੌਕੇ ਸ.ਬੈਂਸ ਦੁਸਹਿਰਾ ਗਰਾਊਂਡ,ਸ਼ਿਮਲਾਪੁਰੀ ਵਿਖੇ ਸਵ.ਲਛਮਣ ਯਾਦਗਾਰੀ ਕਮੇਟੀ ਵੱਲੌਂ ਕਰਵਾਏ ਜਾ ਰਹੇ ਤੀਸਰੇ ਕ੍ਰਿਕੇਟ ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਪੁੱਜੇ ਹੋਏ ਸਨ। ਉਨਾਂ ਨੌਜਵਾਨਾਂ ਵੱਲੌਂ ਕਰਵਾਏ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਉਹਨਾਂ ਨੂੰ ਟੀਮ ਇਨਸਾਫ ਵੱਲੌਂ ਬਣਦਾ ਯੋਗਦਾਨ ਦਿੱਤਾ ਜਾਂਦਾ ਰਹੇਗਾ। ਜੱਥੇਦਾਰ ਬੈਂਸ ਨੇ ਨੌਜਵਾਨਾਂ ਨਾਲ ਕ੍ਰਿਕੇਟ ਖੇਡਦੇ ਹੋਏ ਕੁਝ ਸਮਾ ਵੀ ਬਿਤਾਇਆ।ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਭਸ਼ਰਨ ਸਿੰਘ ਚੀਮਾ ਨੇ ਦੱਸਿਆ ਕਿ ਉਕਤ ਗਰਾਊਂਡ ਵਿਖੇ ਕ੍ਰਿਕੇਟ ਦੀ ਸ਼ੁਰੂਆਤ ਕਰਨ ਵਾਲਾ ਉਨਾਂ ਦਾ ਦੋਸਤ ਲਛਮਣ ਕੁਮਾਰ ਕਰੀਬ 4 ਸਾਲ ਪਹਿਲਾਂ ਇੱਕ ਭਿਆਨਕ ਬੀਮਾਰੀ ਨਾਲ ਜੂਝਦਾ ਹੋਇਆ ਉਨਾਂ ਨੂੰ ਸਦੀਵੀਂ ਵਿਛੋੜਾ ਦੇ ਗਿਆ ਸੀ ,ਜਿਸ ਤੋਂ ਬਾਅਦ ਹਰ ਸਾਲ ਉਸ ਦੀ ਯਾਦ ਵਿੱਚ ਉਸ ਦੇ ਦੋਸਤਾਂ ਵੱਲੌਂ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਜਾਂਦਾ ਹੈ। 4 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ 8 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਜੇਤੂ ਰਾਸ਼ੀ ਕ੍ਰਮਵਾਰ 21000 ਅਤੇ 11000 ਰੱਖੀ ਗਈ ਹੈ।ਉਨਾਂ ਐਤਵਾਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਬਲਵਿੰਦਰ ਰੰਧਾਵਾ, ਲਖਬੀਰ ਸੰਧੂ, ਹਰਵਿੰਦਰ ਕਲੇਰ,ਜੌਰਾਵਰ ਸਿੰਘ ਬਾਬਾ, ਦੀਪਕ ਸ਼ਰਮਾ,ਬਲਵਿੰਦਰ ਸਿੰਘ ਬਿੱਟੂ,ਮਨਮੋਹਨ ਸਿੰਘ ਬਿੱਲੂ,ਹਰਭਜਨ ਸਿੰਘ ਕਾਲਾ,ਸ਼ਿੰਦਰਪਾਲ ਬਾਵਾ,ਗੁਲਜਾਰ ਸਿੰਘ,ਸਤਨਾਮ ਸਿੰਘ,ਪ੍ਰੇਮ,ਦੀਪੂ ਆਦਿ ਹਾਜਿਰ ਸਨ।

Related posts

ਮੈਂ ਵੀ ਨਿੱਜੀ ਰੂਪ ਵਿਚ ਇਸ ਸਿੱਖ ਵਿਰੋਧੀ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ-ਡਾ: ਰੂਪ ਸਿੰਘ

INP1012

ਆਪਣਿਆਂ ਦੀ ਭੀੜ ਵਿਚੋਂ ਗੁਆਚੇ ਸਕਿਆਂ ਨੂੰ ਲੱਭਣ ਦਾ ਯਤਨ ਹੈ, ਉਜਾਗਰ ਸਿੰਘ ਦੀ ਪੁਸਤਕ “ਪਰਵਾਸੀ ਜੀਵਨ ਤੇ ਸਹਿੱਤ”-ਗੁਰਮੀਤ ਸਿੰਘ ਪਲਾਹੀ

INP1012

ਪਿੰਡ ਪੰਜਗਰਾਈਆਂ ਵਿਖੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ

INP1012

Leave a Comment