Featured India National News Punjab Punjabi

ਥਰਮੋਕੋਲ ਨੂੰ ਕਲੀਨ ਚਿੱਟ

ਲੁਧਿਆਣਾ, 25 ਮਈ (ਸਤ ਪਾਲ ਸੋਨੀ) ਮਿਤੀ 18.02.2016 ਨੂੰ ਪੰਜਾਬ ਸਰਕਾਰ ਦੁਆਰਾ ਇੱਕ ਯਾਦ ਪੱਤਰ ਨੰ. 692728/1 ਰਾਹੀਂ ਥਰਮੋਕੋਲ ਦੇ ਵਨ ਟਾਈਮ ਵਰਤੋਂ ਦੇ ਪਾਬੰਦੀ ਲਗਾ ਦਿੱਤੀ ਗਈ ਸੀ। ਉਸ ਦੇ ਸਿਲਸਿਲੇ ਵਿੱਚ ਡਿਸਪੋਜੇਬਲ ਕਿਚਨ ਵੇਅਰ ਮੇਨੂ ਫੈਕਚਰਰ ਐਂਡ ਟਰੇਡਰਜ਼ ਐਸੋਸਿਏਸ਼ਨ ਵੱਲੋਂ ਰਾਜ ਮੰਤਰੀ ਚੌਧਰੀ ਮਦਨ ਲਾਲ ਬੱਗਾ ਜੀ ਦੀ ਅਗਵਾਈ ਹੇਠ ਡਿਪਟੀ ਸੀ.ਐਮ ਸੁਖਬੀਰ ਬਾਦਲ ਨਾਲ ਇਸ ਬੈਨ ਨੂੰ ਹਟਾਉਣ ਵਾਸਤੇ ਮੈਮੋਰੈਂਡਮ ਦਿੱਤਾ ਸੀ ਜਿਸ ਵਿੱਚ ਲਿਖੀਆ ਸੀ ਕਿ ਇਹ ਮਟੀਰਿਅਲ ਨਾਂ ਤਾਂ ਐਕਟ ਵਿੱਚ ਹੈ ਅਤੇ ਨਾਂ ਹੀ ਬਿਲ ਵਿੱਚ ਹੈ ਅਤੇ ਨਾਂ ਹੀ ਗਜ਼ਟ ਵਿੱਚ ਹੈ ਅਤੇ ਨਾਂ ਹੀ ਇਸ ਦਾ ਕੋਈ ਨੋਟੀਫੀਕੇਸ਼ਨ ਹੋਇਆ ਹੈ ਅਤੇ ਇਹ ਮਟੀਰੀਅਲ ਆਲ ਓਵਰ ਇੰਡਿਆ ਅਤੇ ਆਲ ਓਵਰ ਵਰਲਡ ਵਿੱਚ ਚਲਦਾ ਹੈ। ਡਿਪਟੀ ਸੀ.ਐਮ ਵੱਲੋਂ ਵਿਸ਼ਵਾਸ  ਦਿੱਤਾ ਸੀ ਕਿ ਇਸ ਨੂੰ ਵਿਚਾਰ ਕੇ ਇਸ ਬੈਨ ਨੂੰ ਹਟਾ ਦਿੱਤਾ ਜਾਵੇਗਾ। ਅੱਜ ਮਿਤੀ 24.05. 2016 ਨੂੰ ਰਾਜ ਮੰਤਰੀ ਚੌਧਰੀ ਮਦਨ ਲਾਲ ਬੱਗਾ ਜੀ ਦੀ ਅਗਵਾਈ ਹੇਠ ਡਿਪਟੀ ਸੀ.ਐਮ ਸੁਖਬੀਰ ਬਾਦਲ ਜੀ ਨਾਲ ਮੀਟਿੰਗ ਹੋਈ ਅਤੇ ਉਨਾਂ ਨੇ ਵਪਾਰੀਆਂ ਨੂੰ ਰਾਹਤ ਦਿੰਦੇ ਹੋਏ। ਇਸ ਬੈਨ ਨੂੰ ਵਾਪਸ ਲੈ ਲਿਆ ਹੈ ਅਤੇ ਉਨਾਂ ਨੇ ਕਿਹਾ ਕਿ ਇਸ ਦਾ ਨੋਟਿਫੀਕੇਸ਼ਨ ਦੋ ਚਾਰ ਦਿਨਾਂ ਵਿੱਚ ਜਾਰੀ ਹੋ ਜਾਵੇਗਾ ਅਤੇ ਵਪਾਰੀਆਂ ਨੂੰ ਖੁੱਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਹੈ। ਅੱਜ ਐਸੋਸਿਏਸ਼ਨ ਵੱਲੋਂ ਪ੍ਰੈਸ ਕਾਂਨਫ੍ਰੈਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਐਸੋਸਿਏਸ਼ਨ ਵੱਲੋਂ ਪੰਜਾਬ ਸਰਕਾਰ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਜਿਸ ਵਿੱਚੇ ਪ੍ਰੈਜੀਡੈਂਟ ਬਖਸ਼ੀਸ਼ ਸਿੰਘ, ਸੀ: ਵਾਈਸ ਪ੍ਰੈਜੀਡੈਂਟ ਸਤਿੰਦਰ ਸਿੰਘ, ਵਾਇਸ ਪ੍ਰੈਜੀਡੈਂਟ ਗੁਰਚਰਨ ਸਿੰਘ, ਮੀਡਿਆ ਸਲਾਹਕਾਰ ਅਸ਼ਵਨੀ ਮਾਗੋ, ਐਸੋਸਿਏਸ਼ਨ ਮੈਂਬਰ ਹਾਜ਼ਿਰ ਸਨ।

Related posts

ਪ੍ਰਾਈਵੇਟ ਸਕੂਲਾਂ ‘ਚ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਲੈ ਕੇ ਮੁਸਲਿਮ ਫੈਡਰੇਸ਼ਨ ਨੇ ਕੀਤੀ ਆਵਾਜਾਈ ਠੱਪ

INP1012

ਮਲੇਰੀਆ ਜਾਗਰੂਕਤਾ ਪੋਸਟਰ ਕੀਤਾ ਜਾਰੀ

INP1012

ਸਿੱਖਾਂ ਦਾ ਰੋਲ ਮਾਡਲ ਰਹਿਬਰ ਗੁਰੂ ਬਾਬਾ ਨਾਨਕ

INP1012

Leave a Comment