Featured India National News Punjab Punjabi

ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਲਈ ਮੋਬਾਈਲ ਐਪ ‘ਫੀਬੈਂਕ’ ਜਾਰੀ

*ਵਿਦਿਆਰਥੀਆਂ ਦੀ ਹਾਜ਼ਰੀ, ਸਿਹਤ, ਅਧਿਆਪਕਾਂ ਦੀਆਂ ਹਦਾਇਤਾਂ ਅਤੇ ਹੋਰ ਜਾਣਕਾਰੀ ਮਿਲੇਗੀ – ਡਿਪਟੀ ਕਮਿਸ਼ਨਰ
ਲੁਧਿਆਣਾ, 25 ਮਈ (ਸਤ ਪਾਲ ਸੋਨੀ) ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਲੋਕਾਂ ਨੂੰ ਤਕਨੀਕ ਨਾਲ ਜੋੜਨ ਦੀ ਕਵਾਇਦ ਨੂੰ ਅੱਗੇ ਤੋਰਦਿਆਂ ਅੱਜ ਇੱਕ ਹੋਰ ਮੋਬਾਈਲ ਐਪ (ਐਪਲੀਕੇਸ਼ਨ) ‘ਫੀਬੈਂਕ’ ਜਾਰੀ ਕੀਤਾ, ਜੋ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗਾ। ਇਸ ਐਪ ਨੂੰ ਸ਼ਹਿਰ ਨਾਲ ਸੰਬੰਧਤ ਪ੍ਰਸਿੱਧ ਕੰਪਨੀ ਟੈੱਕਮਿਊਟੈਂਟ ਸਾਫਟਵੇਅਰ ਸੋਲਿਊਸ਼ਨ ਐੱਲ. ਐੱਲ. ਪੀ. ਨੇ ਤਿਆਰ ਕੀਤਾ ਹੈ, ਜੋ ਕਿ ਗੂਗਲ ਪਲੇਅ ਸਟੋਰ ‘ਤੇ ਉਪਲਬਧ ਹੈ ਅਤੇ ਅਗਲੇ ਦੋ ਹਫ਼ਤਿਆਂ ਦੌਰਾਨ ਆਈ. ਓ. ਐੱਸ. ਐਪ ਸਟੋਰ ‘ਤੋਂ ਵੀ ਡਾਊਨਲੋਡ ਕੀਤਾ ਜਾ ਸਕੇਗਾ। ਪਹਿਲੇ ਗੇੜ ਦੌਰਾਨ ਇਹ ਐਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਹੈ, ਜਲਦ ਹੀ ਇਹ ਐਪ ਜ਼ਿਲਾ ਲੁਧਿਆਣਾ ਦੇ ਬਾਕੀ ਸਰਕਾਰੀ ਸਕੂਲਾਂ ਵਿੱਚ ਵੀ ਲਾਗੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਭਗਤ ਨੇ ਦੱਸਿਆ ਕਿ ਅੱਜ ਦੇ ਆਧੁਨਿਕ ਜ਼ਮਾਨੇ ਵਿੱਚ ਲੋਕ ਤਕਨੀਕ ਨਾਲ ਜੁੜ ਰਹੇ ਹਨ ਅਤੇ ਜਿਆਦਾਤਰ ਮਾਪੇ ਅਤੇ ਵਿਦਿਆਰਥੀ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਉਨਾਂ ਕਿਹਾ ਕਿ ਇਸ ਐਪ ਨਾਲ ਮਾਪੇ ਆਪਣੇ ਬੱਚਿਆਂ ਦੇ ਨਿੱਤ ਦਿਨ ਦੇ ਸਕੂਲ ਜੀਵਨ ਬਾਰੇ ਧਿਆਨ ਰੱਖ ਸਕਦੇ ਹਨ। ਇਸ ਐਪ ਵਿੱਚ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੇ ਕੁਝ ਵਿਸ਼ਿਆਂ ਦੇ ਲੈਕਚਰ ਚੰਗੇ ਵਿਸ਼ਾ ਮਾਹਿਰ ਅਧਿਆਪਕਾਂ ਦੀ ਆਵਾਜ਼ ਵਿੱਚ ਰਿਕਾਰਡ ਕੀਤੇ ਗਏ ਹਨ। ਵਿਦਿਆਰਥੀ ਇਨਾਂ ਲੈਕਚਰਾਂ ਨੂੰ ਬਿਨਾ ਕਿਸੇ ਖਰਚੇ ਦੇ ਸੁਣ ਸਕਦੇ ਹਨ।
ਸ੍ਰੀ ਭਗਤ ਨੇ ਕਿਹਾ ਕਿ ਫ਼ਿਲਹਾਲ ਇਸ ਐਪ ਵਿੱਚ ਕੁਝ ਚੋਣਵੇਂ ਵਿਸ਼ਿਆਂ ਦੇ ਲੈਕਚਰ ਹੀ ਫੀਡ ਕੀਤੇ ਗਏ ਹਨ ਪਰ ਜਲਦ ਹੀ ਬਾਕੀ ਸਾਰੇ ਵਿਸ਼ਿਆਂ ਅਤੇ ਜਮਾਤਾਂ ਦੇ ਲੈਕਚਰ ਵੀ ਇਸ ਵਿੱਚ ਫੀਡ ਕਰ ਦਿੱਤੇ ਜਾਣਗੇ। ਇਸੇ ਤਰਾਂ ਇਸ ਐਪ ਵਿੱਚ ਪਹਿਲੇ ਗੇੜ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਡਾਟਾ ਹੀ ਫੀਡ ਕੀਤਾ ਗਿਆ ਹੈ, ਜਦਕਿ ਜਲਦ ਹੀ ਬਾਕੀ ਜ਼ਿਲੇ ਦੇ ਸਰਕਾਰੀ ਸਕੂਲਾਂ ਦਾ ਡਾਟਾ ਵੀ ਫੀਡ ਕਰ ਦਿੱਤਾ ਜਾਵੇਗਾ।
ਕੰਪਨੀ ਟੈੱਕਮਿਊਟੈਂਟ ਸਾਫਟਵੇਅਰ ਸੋਲਿਊਸ਼ਨ ਐੱਲ. ਐੱਲ. ਪੀ. ਦੇ ਮੁੱਖ ਕਾਰਜਕਾਰੀ ਅਫ਼ਸਰ ਸ੍ਰੀ ਰਾਘਵ ਨੇ ਦੱਸਿਆ ਕਿ ਇਸ ਐਪ ਨਾਲ ਮਾਪੇ ਬੜੀ ਆਸਾਨੀ ਨਾਲ ਆਪਣੇ ਬੱਚਿਆਂ ਦੇ ਸਕੂਲ ਨਾਲ ਜੁੜੇ ਰਹਿਣਗੇ ਅਤੇ ਬੱਚਿਆਂ ਬਾਰੇ ਫੀਡਬੈਕ ਬੜੀ ਆਸਾਨੀ ਨਾਲ ਮਿਲ ਸਕੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ, ਜ਼ਿਲਾ ਸਿੱਖਿਆ ਅਫ਼ਸਰ (ਸੈਕੰ. ਸਿੱ.) ਸ਼੍ਰੀਮਤੀ ਪਰਮਜੀਤ ਕੌਰ ਚਾਹਲ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

Related posts

ਮੇਰੇ ਗੀਤਾਂ ਨੂੰ ਸਰੋਤਿਆਂ ਨੇ ਦਿਲੋਂ ਪਿਆਰ ਬਖ਼ਸ਼ਿਆ ਹੈ- ਪ੍ਰੀਤ ਸੰਘਰੇੜੀ

INP1012

ਸਿੱਖ ਹਿਰਦਿਆਂ ਨੂੰ ਠੇਸ ਪਹੁਚਾਉਣ ਲਈ ਕੇਜਰੀਵਾਲ ਮੁਆਫੀ ਮੰਗੇ – ਮਜੀਠੀਆ।

INP1012

ਘੱਟ ਗਿਣਤੀ ਕੌਮਾਂ ਲਈ ਵਾਜਬ ਸਿੱਧ ਹੋਇਆ ਇਹ ਸ਼ੇਅਰ ”ਅਬ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿ ਤੇ ਹੁਏ”-ਹਰਮਿੰਦਰ ਸਿੰਘ ਭੱਟ

INP1012

Leave a Comment