Featured India International News National News Punjab Punjabi

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਕੀਤੇ ਕਾਤਲਾਨਾ ਹਮਲੇ ਦੀ ਨਿਖੇਦੀ ਅਸਟਰੀਅਨ ਸੰਗਤ ਅਤੇ ਬੈਲਜੀਅਮ ਸੰਗਤ ਵਲੋ

ਬੈਲਜੀਅਮ ੨੪ ਮਈ (ਹਰਚਰਨ ਸਿੰਘ ਢਿੱਲੋਂ) ੧੭ ਮਈ ਨੂੰ ਪਾਣੀ ਦੀ ਛਬੀਲ ਲਗਾਉਣ ਦਾ ਢੌਗ ਰਚਾ ਕੇ ਪੰਥ ਵਿਰੋਧੀ ਲੋਕਾਂ ਵਲੋ ਨਿਰੋਲ ਧਰਮ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਸੰਤ ਰਣਜੀਤ ਸਿੰਘ ਜੀ ਢਡਰੀਆਂ ਵਾਲਿਆਂ ਦੇ ਜਥੈ ਤੇ ਗੋਲੀਆਂ ਕ੍ਰਿਪਾਨਾ ਕੁਹਾੜੀਆਂ ਨਾਲ ਵਿਸਾਹ ਕੇ ਹਮਲਾ ਕੀਤਾ ਗਿਆ ਜਿਸ ਵਿਚ ਸੰਤਾਂ ਦੀ ਕਾਰ ਦੀ ਅਗਲੀ ਸੀਟ ਤੇ ਬੈਠਾ ਛੋਟੇ ਛੋਟੇ ਬਚਿਆ ਦਾ ਬਾਪ ਭਾਈ ਭੁਪਿੰਦਰ ਸਿੰਘ ਸ਼ਹੀਦ ਹੋ ਗਿਆ, ਨਿਰੋਲ ਧਾਰਮਿਕ ਪ੍ਰਚਾਰ ਕਰਨ ਵਾਲਿਆ ਤੇ ਹੋਏ ਕਾਤਲਾਨਾ ਹਮਲੇ ਤੇ ਜਿਥੈ ਸਾਰੇ ਰਾਗੀ ਢਾਡੀ ਕਵਿਸ਼ਰ ਕਥਾਂ ਵਾਚਕਾਂ ਨੇ ਹੋਏ ਹਮਲੇ ਦੀ ਨਿਖੇਦੀ ਕੀਤੀ ਹੈ ਉਥੇ ਸੰਤ ਰਣਜੀਤ ਸਿੰਘ ਢਡਰੀਆਂ ਵਾਲਿਆ ਦਾ ਸਾਥ ਦੇਣ ਦਾ ਪ੍ਰਣ ਵੀ ਲਿਆ ਹੈ ਉਥੈ ਇਹਨਾ ਪੰਥ ਪ੍ਰਚਾਰਕਾ ਵਿਚ ਸਹਿਮ ਵੀ ਪਾਇਆ ਜਾ ਰਿਹਾ ਹੈ , ਜੋ ਆਉਣ ਵਾਲੇ ਸਮੇ ਚ ਸਿੱਖੀ ਪ੍ਰਚਾਰ ਨੂੰ ਮੂਲ ਰੂੰਪ ਵਿਚ ਕਿਸੇ ਨਾ ਕਿਸੇ ਬਹਾਨੇ ਪੱਕਾਂ ਹੀ ਬੰਦ ਕਰਨ ਦੀਆਂ ਸਕੀਮਾਂ ਸਿੱਖੀ ਰੂੰਪ ਵਿਚ ਬਹਿ ਕੇ ਘੜੀਆਂ ਜਾ ਰਹੀਆਂ ਹਨ ਉਸ ਤੇ ਇਹ ਚਿੰਤਿਤ ਵੀ ਹਨ, ਬਰਗਾੜੀ ਕਾਂਡ ਹੋਇਆ ਸਾਰਾ ਸੰਤ ਸਮਾਜ ਭੁੱਖਾਂ ਤਿਰਹਾਇਆ ਸੜਕਾਂ ਤੇ ਬੈਠਾਂ ਇਨਸਾਫ ਲਈ  ਤਸੀਹੇ ਝੱਲ ਰਿਹਾ ਸੀ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਵਾਲੇ ਅਸਟਰੀਆਂ ਤੋ ਅਤੇ ਭਾਈ ਰਾਮ ਸਿੰਘ ਜੀ ਇਟਲੀ ਤੋ ਆਪਣਾ ਪ੍ਰਚਾਰਕ ਸਮਾਗਮ ਵਿਚੇ ਛੱਡ ਕੇ ਪ੍ਰਸ਼ਾਸ਼ਨ ਵਲੋ ਕੀਤੀਆਂ ਜਾ ਰਹੀ ਰੁਕਾਵਟਾਂ ਮੁਸੀਬਤਾਂ ਝੱਲਦੇ ਹੋਏ ਜਲਦੀ ਤੋ ਜਲਦੀ ਬੜਗਾੜੀ ਪਹੂੰਚ ਗਏ ਸਨ , ਪਰ ਹਰਨਾਮ ਸਿੰਘ ਧੂੰਮਾ ਜੀ ਤਾ ਬੰਬੇ ਬੈਠੇ ਹੋਏ ਸਨ , ਕੀ ਉਧੌ ਇਹਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਜਰ ਨਹੀ ਆਈ, ਇਹਨਾ ਪ੍ਰਚਾਰਕਾਂ ਤੇ ਕਾਤਲਾਨਾ ਹਮਲਾ ਕਰਨ ਵਾਲੇ ਉਧੌ ਇਸ ਧਰਤੀ ਤੇ ਨਹੀ ਵਿਚਰ ਰਹੇ ਸਨ , ਸਰਸੇ ਵਾਲਾ ਜਦ ਸਿੱਖਾ ਨੂੰ ਵੰਗਾਰਦਾ ਹੈ ਉਧੌ ਇਹਨਾ ਦਾ ਮਾਣ ਸਵੈਮਾਣ ਕਿਥੇ ਗਿਆਂ ਹੂੰਦਾ, ਜਦੋ ਅਕਾਲ ਤਖਤ ਦੀ ਮਰਿਆਦਾ – ਪੰਜ ਪਿਆਰਿਆਂ ਦੀ ਮਰਿਆਦਾ ਭੰਗ ਕੀਤੀ ਜਾਂਦੀ ਉਧੌ ਇਹ ਲੋਕ ਕਿਥੈ ਹੂੰਦੈ, ਅੱਜ ਉਹ ਸਮਾ ਨਹੀ ਰਿਹਾ ਕਿ ਇੱਕ ਚੈਨਲ ਪ੍ਰਚਾਰ ਕਰੀ ਜਾਵੇ ਤਾ ਸਾਰੇ ਸੱਚ ਮੰਨ ਲੈਣਗੇ ਸਮਾਂ ਟੈਕਨੌਲਜੀ ਐਡਵਾਨਸ ਹੋ ਚੁੱਕਾ ਹੈ ਚੰਗੇ ਮੰਦੇ ਦੀ ਪਹਿਚਾਣ ਹੋ ਰਹੀ ਹੈ, ਕਿਸੇ ਦੇ ਅੱਖੀ ਘੱਟਾ ਪਾਉਣਾ ਅੱਜ ਦੇ ਸਮੇ ਮੁਸ਼ਕਲ ਹੈ ਸਭ ਅਸਲੀਅਤ ਲੋਕਾਂ ਸਾਹਮਣੇ ਕੁਝ ਹੀ ਪਲਾਂ੍ਹ ਵਿਚ ਸ਼ੋਸ਼ਲ ਮੀਡੀਏ ਰਾਹੀ ਪਹੂੰਚ ਜਾਂਦੀ ਹੈ, ਬੀਤੇ ਸਮੇ ਵਿਚ ਇੱਕ ਅਬਦਾਲੀ ਨੇ ਅੰਮ੍ਰਿਤ ਸਰੋਵਰ ਪੂਰ ਦਿੱਤਾ ਸੀ ਅੱਜ ਉਸ ਤੋ ਵੀ ਵੱਧ ਹਮਲੇ ਇਹਨਾ ਬਾਣੀ ਦੇ ਅੰਮ੍ਰਿਤ ਦੇ ਪ੍ਰਚਾਰਕ ਸੋਮਿਆਂ ਨੂੰ ਬੰਦ ਕਰਵਾਉਣ ਲਈ ਕੀਤੇ ਜਾ ਰਹੇ ਹਨ ਜੋ ਭਵਿਖ ਵਿਚ ਸਿੱਖ ਧਰਮ ਤੇ ਬਹੁਤ ਘਾਤਿਕ ਸਿਧ ਹੋਣ ਜਾ ਜਾ ਰਿਹਾ ਹੈ, ਹਰਨਾਮ ਸਿੰਘ ਧੂੰਮਾ ਜੀ ਅਸੀ ਸਾਰਾਂ ਜਗਤ  ਬਾਬਾ ਦੀਪ ਸਿੰਘ ਜੀ ਵਲੋ ਚਲਾਈ ਦਮਦਮੀ ਟਕਸਾਲ -ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਵਲੋ ਵੱਡਾ ਮੁੱਲਾ ਯੋਗਦਾਨ ਪਾ ਕੇ ਚਲਾਏ ਪੰਥ ਪ੍ਰਮਾਣਿਤ ਧਰਮ ਪ੍ਰਚਾਰਕ ਜਥਿਆਂ ਦਾ ਆਦਰ ਸਤਿਕਾਰ ਸਨਮਾਣ ਕਰਦੇ ਹਾਂ ਅਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਸੀ ਸਿੱਖ ਧਰਮ ਵਿਚ ਵਖਰੇਵਾ ਭਰਾਂ ਮਾਰੂ ਜੰਗ ਨੂੰ ਰੋਕ ਸਕਦੇ ਹੋ ਅਤੇ ਮਿਲਕੇ ਸ਼ਾਤੀ ਪੂਰਵਕ ਸਾਰੇ ਮਸਲੇ ਹੱਲ ਕਰ ਸਕਦੇ ਹੋ ਅਤੇ ਪੰਥ ਪ੍ਰਚਾਰਕਾਂ ਤੇ ਕਾਤਲਾਨਾ ਹਮਲਾ ਕਰਨ ਵਾਲਿਆ ਨੂੰ ਯੋਗ ਸਜਾਵਾ ਦਿਵਾ ਸਕਦੇ ਹੋ ਅਤੇ ਸਾਰੀ ਦੁਨੀਆਂ ਵਿਚ ਸਿੱਖਾਂ ਦਾ ਬੋਲ ਬਾਲਾ ਸਿੱਖ ਧਰਮ ਚੜਦੀ ਕਲਾ ਚ ਰਹੇ , ਅਸਟਰੀਆਂ ਤੋ ਸੁਲੱਖਣ ਸਿੰਘ, ਉਕਾਰ ਸਿੰਘ ਅਤੇ ਸਾਥੀ ਉਪਰਟਿੰਗ ਤੋ ਭਾਈ ਰਣਜੀਤ ਸਿੰਘ ਅਤੇ ਜਥਾ ਸ਼ਹੀਦ ਭਾਈ ਭੁਪਿੰਦਰ ਸਿੰਘ ਦੇ ਪ੍ਰਵਾਰ ਨਾਲ ਹਮਦਰਦੀ ਅਤੇ ਹਰ ਤਰਾਂ ਦੀ ਸਹੁਲਤ ਪ੍ਰਦਾਨ ਕਰਨ ਦੀ ਸਹਾਇਤਾ ਕਰਦੇ ਹਾ ਅਤੇ ਸੰਤ ਰਣਜੀਤ ਸਿੰਘ ਜੀ ਢਡਰੀਆਂ ਵਾਲਿਆ ਦੀ ਹਮਾਇਤ ਕਰਦੇ ਹਾਂ, ਵਾਹਿਗੁਰੂ ਸੰਤ ਰਣਜੀਤ ਸਿੰਘ ਢਡਰੀਆਂ ਵਾਲਿਆ ਨੂੰ ਚੜਦੀ ਕਲਾ ਦਾ ਜੀਵਨ ਬਖਸੈ ਅਤੇ ਹਮੇਸ਼ਾਂ ਸਿੱਖ ਕੌਮ ਦੀ ਸੇਵਾ ਕਰਦੇ ਹੋਏ ਲੋਕਾਂ ਨੂੰ ਗੁਰੂ ਗ੍ਰੰਥ ਅਤੇ ਪੰਥ ਦੇ ਲੜ ਲਗਾਉਣ ਦੀ ਸੇਵਾ ਕਰਨ ਦਾ ਬਲ ਬਖਸ਼ਣ, ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਸਲੀ ਮੁਲਜਮਾ ਨੂੰ ਯੋਗ ਸਜਾ ਦੇ ਕੇ ਪੰਜਾਬ ਦੇ ਹਲਾਤਾਂ ਨੂੰ ਸ਼ਾਤੀ ਪੂਰਵਕ ਬਣਾਇਆ ਜਾਵੈ !

Related posts

ਖੇਡ ਕਲੱਬ ਫ਼ਲੌਂਡ ਕਲਾਂ ਦੀ ਨਵੀਂ ਚੋਣ ਹੋਈ

INP1012

ਗਊ ਗਣਤੰਤਰ– ਗੁਰਮੀਤ ਪਲਾਹੀ

INP1012

ਮਾਈ ਭਾਗ ਕੌਰ ਨੂੰ ਮਾਈ ਭਾਗੋ ਜੀ ਕਿਉਂ ਕਿਹਾ ਜਾਂਦਾ ਹੈ?—ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

INP1012

Leave a Comment