Featured India National News Punjab Punjabi

ਮਿਸਟਰ ਜਸਟਿਸ ਐਸ.ਐਸ. ਸਾਰੋਂ ਨਸ਼ਿਆਂ ਵਿਰੁੱਧ ਕੱਢੀ ਜਾਣ ਵਾਲੀ ਰੈਲੀ ਨੂੰ ਝੰਡੀ ਦਿਖਾ ਕੇ ਕਰਨਗੇ ਰਵਾਨਾ

੨੭ ਮਈ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ  ਦਾਰਾ ਸਟੂਡੀਓ ਤੋਂ ਸ਼ੁਰੂ ਹੋ ਕੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼ ੬ ਵਿਖੇ ਹੋਵੇਗੀ ਸਮਾਪਤ : ਮੋਨਿਕਾ ਲਾਂਬਾ
ਰੈਲੀ ਵਿਚ ਜਸਟਿਸ ਐਸ.ਐਸ.ਸਾਰੋਂ, ਜਸਟਿਸ ਸੁਰਿੰਦਰ ਗੁਪਤਾ, ਜੁਡੀਸ਼ੀਅਲ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਹੋਣਗੇ ਸ਼ਾਮਲ
ਐਸ.ਏ.ਐਸ.ਨਗਰ: ੨੬ ਮਈ (ਧਰਮਵੀਰ ਨਾਗਪਾਲ) ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ੨੭ ਮਈ ਨੂੰ ਨਸ਼ਿਆਂ ਵਿਰੁੱਧ ਕੱਢੀ ਜਾਣ ਵਾਲੀ ਜਾਗਰੂਕਤਾ ਰੈਲੀ ਨੂੰ ਸਵੇਰੇ ੬.੦੦ ਵਜੇ ਦਾਰਾ ਸਟੂਡੀਓ ਤੋਂ ਮਿਸਟਰ ਜਸਟਿਸ ਐਸ.ਐਸ. ਸਾਰੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।ਇਹ ਰੈਲੀ ਦਾਰਾ ਸਟੂਡੀਓ ਤੋਂ ਸ਼ੁਰੂ ਹੋ ਕੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼ ੬ ਵਿਖੇ ਸਮਾਪਤ ਹੋਵੇਗੀ।ਇਸ ਤੋਂ ਉਪਰੰਤ ਸਿਵਾਲਿਕ ਪਬਲਿਕ ਸਕੂਲ ਫੇਜ-੬ ਦੇ ਆਡੀਟੋਰੀਅਮ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ  ਦਾ ਆਯੋਜਨ ਵੀ ਕੀਤਾ ਜਾਵੇਗਾ। ਜਿਸ ਵਿੱਚ ਜਸਟਿਸ ਸੁਰਿੰਦਰ ਗੁਪਤਾ, ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮਾਂਗਟ, ਜਿਲਾ ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਜਿਲਾ ਤੇ ਸ਼ੈਸਨ ਜੱਜ ਸ੍ਰੀਮਤੀ ਅਰਚਨਾ ਪੁਰੀ, ਮੈਂਬਰ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਜੀ.ਐਸ ਮਠਾਰੂ, ਵਧੀਕ ਮੈਂਬਰ ਸਕੱਤਰ ਸ੍ਰੀ ਤੇਜਿੰਦਰ ਬੀਰ ਸਿੰਘ ਅਤੇ ਜੂਡੀਸੀਅਲ,ਸਿਵਲ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਵੀ ਸਮੂਲੀਅਤ ਕਰਨਗੇ। ਇਸ ਗੱਲ ਦੀ ਜਾਣਕਾਰੀ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਚੀਫ ਜੂਡੀਸੀਅਲ ਮੈਜਿਸਟ੍ਰੇਟ ਸ੍ਰੀਮਤੀ ਮੋਨਿਕਾ ਲਾਂਬਾ ਨੇ ਦਿੰਦਿਆ ਦੱਸਿਆ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਵਿੱਚ ਐਸ.ਏ.ਐਸ.ਨਗਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ।
ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਨੂੰ ਸਵੇਰੇ ੦੬.੦੦ ਵਜੇ ਦਾਰਾ ਸਟੂਡੀਓ ਤੋਂ ਹਰੀ ਝੰਡੀ ਦਿਖਾਕੇ  ਰਵਾਨਾ ਕੀਤਾ ਜਾਵੇਗਾ ਅਤੇ ਵੱਖ-ਵੱਖ ਥਾਵਾਂ ਤੇ ਹੁੰਦੀ ਹੋਈ ਇਹ ਰੈਲੀ ਸਿਵਾਲਿਕ ਪਬਲਿਕ ਸਕੂਲ ਵਿਖੇ ਪੁਜੇਗੀ। ਇਸ ਤੋਂ ਉਪਰੰਤ ਨਸ਼ਿਆਂ ਵਿਰੁੱਧ ਸੈਮੀਨਾਰ ਦਾ ਆਯੋਜਨ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਖੇ ਕੀਤਾ ਜਾਵੇਗਾ। ਉਨਾਂ ਦੱÎਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਿਥੇ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਅਤੇ ਆਮ ਲੋਕਾਂ ਨੂੰ ਲੋਕ ਅਦਾਲਤਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।ਉਥੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆਂ ਗਿਆ ਹੈ ਤਾਂ ਜੋ ਸਮਾਜ ਵਿੱਚ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਹੋ ਸਕੇ।ਉਨਾਂ ਇਸ ਮੌਕੇ ਸ਼ਹਿਰ ਨਿਵਾਸੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਵਿਚ ਵੱਧ ਚੜਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।

Related posts

ਦਸ਼ਮੇਸ਼ ਸੇਵਕ ਪੀਰ ਬੁੱਧੂਸ਼ਾਹ ਅਤੇ ਨਮਕ ਹਰਾਮੀ ਗੰਗੂ — ਅਵਤਾਰ ਸਿੰਘ ਮਿਸ਼ਨਰੀ

INP1012

ਰੱਬ ਨੇ ਆਪ ਹੀ ਜੱਗ ਰਚਿਆ ਹੈ, ਸਾਰੇ ਪਾਸੇ ਆਪ ਹੀ ਆਪ ਹੈ, ਦੂਜਾ ਹੋਰ ਕੋਈ ਨਹੀਂ ਹੈ–ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

INP1012

ਪੁਰਾਣਾ ਰਾਜਪੁਰਾ ਦੇ ਨਗਰ ਖੇੜਾ ਲੰਗਰ ਹਾਲ ਵਿਖੇ ਫਰੀ ਮੈਡੀਕਲ ਚੈਕਅੱਪ ਕੈਂਪ ਲਾਇਆ

INP1012

Leave a Comment