ਸੰਦੌੜ ਵਿਖੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਵੱਲੋਂ ਸੂਬਾ ਪੱਧਰੀ ਸਮਾਗਮ ਆਯੋਜਿਤ
ਸੰਦੌੜ,29 ਮਈ (ਹਰਮਿੰਦਰ ਸਿੰਘ ਭੱਟ) ਸ਼ੀ੍ਰ ਗੁਰੂ ਰਵਿਦਾਸ ਮਿਸ਼ਨ ਪੰਜਾਬ ਵੱਲੋਂ ਸ਼ੀ੍ਰ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਪ੍ਰਚਾਰ,ਪ੍ਰਸਾਰ ਲਈ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਅਤੇ ਵਿਸ਼ਵ ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੀ 125 ਵੀਂ ਜੈਅੰਤੀ ਦੇ ਸਬੰਧ ਵਿੱਚ ਚੌਥਾ ਮਹਾਨ ਸੂਬਾ ਪੱਧਰੀ ਸਤਿਸੰਗ ਸਮਾਗਮ ਅਤੇ ਕੀਰਤਨ ਦਰਬਾਰ ਦਾ ਆਯੋਜਿਨ ਅੱਜ ਸੰਦੌੜ ਵਿਖੇ ਦਾਣਾ ਮੰਡੀ ਚ ਆਯੋਜਿਤ ਕੀਤਾ ਗਿਆ।ਸਮਾਗਮ ਚ ਬਹੁਤ ਵੱਡੀ ਗਿਣਤੀ ਵਿੱਚ ਸੰਤਾਂ ਮਹਾਂਪੁਰਸ਼ਾਂ ਅਤੇ ਫਿਲਾਸਫਰਾਂ ਨੇ ਹਿੱਸਾ ਲਿਆ।ਸਮਾਗਮ ਚ ਸਤਿਗੁਰ ਸ਼ੀ੍ਰ ਰਵਿਦਾਸ ਜੀ ਦੇ ਤਪ ਅਸਥਾਨ ਖੁਰਾਲਗੜ (ਹੁਸ਼ਿਆਰਪੁਰ) ਤੋਂ ਸੰਤ ਬਾਬਾ ਬਲਰਾਮ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਸਮਾਗਮ ਚ ਸੰਤ ਬਾਬਾ ਸਾਧੂ ਰਾਮ ਜੀ (ਟਿੱਬੇ ਵਾਲਿਆਂ) ਦੇ ਪੜਪੋਤਰੇ ਬਾਬਾ ਰਾਜਵਰਿੰਦਰ ਸਿੰਘ ਜੀ ਟਿੱਬੇ ਵਾਲਿਆਂ ਨੇ ਕੀਰਤਨ ਰਸ ਰਾਹੀਂ ਜੁੜੀਆਂ ਹਜ਼ਾਰਾਂ ਸੰਗਤਾਂ ਨੁੰ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਗੁਰਬਾਣੀ ਉਪਦੇਸ਼ ਸਬੰਧੀ ਜਾਣੂੰ ਕਰਵਾਇਆ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਆਪਣੇ ਸੰਬੋਧਨ ਚ ਬਾਬਾ ਰਾਜਵਰਿੰਦਰ ਸਿੰਘ ਨੇ ਕਿਹਾ ਕਿ ਮਾਇਆ ਦੇ ਰੰਗ ਚ ਲਬਰੇਜ਼ ਅਤੇ ਮਾਇਆ ਨਾਲ ਪਿਆਰ ਕਰਨ ਵਾਲਾ ਸੰਤ ਕਹਾਉਣ ਦਾ ਹੱਕਦਾਰ ਨਹੀਂ ਹੁੰਦਾ।ਉਨਾਂ ਕਿਹਾ ਕਿ ਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨਿਮਰਤਾ ਨੂੰ ਪੱਲੇ ਬੰਨਣਾ ਸਿਰਫ ਸਾਧੂਆਂ ਦੀ ਵੱਡੀ ਨਿਸ਼ਾਨੀ ਹੁੰਦੀ ਹੈ । ਉਨਾਂ ਕਿਹਾ ਕਿ ਸਾਧੂ ਸਮੁੱਚੀ ਲੋਕਾਈ ਨੂੰ ਗੁਰ ਉਪਦੇਸ਼ ਦਿੰਦੇ ਹਨ । ਇਸ ਸਮੇਂ ਸੰਤ ਬਾਬ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਬਾਬਾ ਕਰਨੈਲ ਸਿੰਘ ਲਹਿਰਾਗਾਗਾ, ਬਾਬਾ ਪ੍ਰੇਮ ਸਿੰਘ ਕਲਿਆਣ ਨੇ ਵੀ ਸੰਗਤਾਂ ਨੁੰ ਗੁਰੂ ਜਸ ਸੁਣਾਇਆ ਤੇ ਗੁਰਬਾਣੀ ਨਾਲ ਜੁੜਣ ਲਈ ਪ੍ਰੇਰਿਆ ।ਇਸ ਮੌਕੇ ਸ਼੍ਰੀ ਰਵਿਦਾਸ ਮਿਸ਼ਨ ਪੰਜਾਬ ਦੇ ਮੁੱਖ ਸੇਵਾਦਾਰ ਸੁਖਪਾਲ ਸਿੰਘ ਖੇੜੀ ਕਲਾਂ,ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ,ਗੁਰਪ੍ਰੀਤ ਸਿੰਘ ਸਕੱਤਰ, ਬਹਾਲ ਸਿੰਘ ਖਜਾਨਚੀ ਬਾਦਸ਼ਾਹਪੁਰ, ਕਰਨੈਲ ਸਿੰਘ ਫਰਵਾਲੀ, ਨਿਹੰਗ ਸਿੰਘ ਚਮਕੌਰ ਸਿੰਘ ਸਮੇਤ ਸਮੂਹ ਸੇਵਾਦਾਰਾਂ ਨੇ ਸੰਗਤਾਂ ਦੀ ਭਰਪੂਰ ਸੇਵਾ ਕੀਤੀ। ਇਸ ਮੌਕੇ ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ) ਸੰਦੌੜ ਵੱਲੋਂ ਸੰਗਤਾਂ ਲਈ ਠੰਡੇ ਜਲ ਦੀ ਛਬੀਲ ਲਗਾਈ ਗਈ ਗੁਰੂ ਕੇ ਲੰਗਰ ਅਤੁੱਟ ਵਰਤੇ।
Related posts
Click to comment