Featured India National News Punjab Punjabi

ਵਿਧਾਇਕ ਵਲੋਂ ਦਿੱਤੀ ਚੁਣੌਤੀ ਤੇ ਬਹਿਸ ਲਈ ਤਿਆਰ ਹਾਂ:ਨਿਆਮਤਪੁਰਾ

ਸੰਦੌੜ/ਅਹਿਮਦਗੜ, 29 ਮਈ (ਹਰਮਿੰਦਰ ਸਿੰਘ ਭੱਟ) ਬੀਤੇ ਦਿਨੀਂ ਸਥਾਨਕ ਅਕਾਲੀ ਵਰਕਰਾਂ ਵਲੋਂ ਅਹਿਮਦਗੜ ਅੰਦਰ ਰੱਖੇ ਗਏ ਇੱਕ ਨਿੱਜੀ ਸਮਾਗਮ ਦੌਰਾਨ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਸਮੁੱਚੇ ਹਲਕਾ ਅਮਰਗੜ ਦੇ ਵਿਕਾਸ ਕਾਰਜਾਂ ਨੂੰ ਲੈਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿਸੇ ਵੀ ਜਨਤਕ ਥਾਂ ਉਪਰ ਖੁੱਲੀ ਬਹਿਸ ਦੀ ਚੁਣੋਤੀ ਦਿੱਤੀ ਸੀ ।ਜਿਸ ਉਪਰ ਹਲਕਾ ਅਮਰਗੜ• ਦੀ ਆਮ ਆਦਮੀ ਪਾਰਟੀ ਦੇ ਯੂਥ ਆਗੂ ਗੁਰਦੀਪ ਨਿਆਮਤਪੁਰਾ ਨੇ ਵੀ ਵਿਧਾਇਕ ਵਲੋਂ ਦਿੱਤੀ ਚੁਣੌਤੀ ਨੂੰ ਸਵੀਕਾਰਿਦਆਂ ਆਪਣਾ ਬਿਆਨ ਦਿੱਤਾ ਹੈ ਕਿ ਉਹ ਵਿਧਾਇਕ ਝੂੰਦਾ ਵਲੋਂ ਵਿਕਾਸ ਕਾਰਜਾਂ ਲਈ ਦਿੱਤੀ ਗਈ ਚੁਣੌਤੀ ਉਪਰ ਬਹਿਸ ਕਰਨ ਲਈ ਤਿਆਰ ਹਨ ।     ਨਿਆਮਤਪੁਰਾ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਸ਼ਾਮਿਲ ਸੜਕਾਂ ਜਿਹੀਆਂ ਆਮ ਸਹੂਲਤ ਨੂੰ ਤਾਂ ਵਿਧਾਇਕ ਕੁਝ ਪਿੰਡਾਂ ਵਿੱਚ ਪੂਰਾ ਨਹੀਂ ਕਰ ਸਕੇ ।ਕਿਉਂਕਿ ਪਿੰਡ ਲਾਂਗੜੀਆ ਤੋਂ ਨਿਆਮਤਪੁਰਾ ਅਤੇ ਨਿਆਮਤਪੁਰਾ ਤੋਂ ਪਿੰਡ ਜੈਨਪੁਰ ਵੱਲ ਜਾਣ ਵਾਲੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਤੇ ਤਰਸਯੋਗ ਹੋ ਚੁੱਕੀ ਹੈ ਅਤੇ ਇਨਾਂ ਉਪਰੋਂ ਜਾਣ ਲਈ ਰਾਹਗੀਰਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨਾਂ  ਦੱਸਿਆ ਕਿ ਨਿਆਂਮਤਪੁਰ ਤੋਂ ਜੈਨਪੁਰ ਵੱਲ ਜਾਂਦੀ ਸੜਕ ਉਪਰ ਸਥਿੱਤ ਸਕੂਲ ਦੇ ਵਿਦਿਆਰਥੀਆਂ ਨੂੰ ਬਰਸਾਤ ਪੈਣ ਤੇ ਸਕੂਲ ਜਾਣ ਲਈ ਸੜਕ ਤੇ ਖੜੇ ਬਰਸਾਤ ਦੇ ਗੰਦੇ ਪਾਣੀ ਵਿੱਚੋਂ ਚੱਲਕੇ ਸਕੂਲ ਜਾਣਾ ਪੈਂਦਾ ਹੈ ਅਤੇ ਕਈ ਵਾਰ ਉਨਾਂ ਦੀ ਵਰਦੀ ਗੰਦੀ ਹੋਣ ਨਾਲ ਉਨਾਂ ਨੂੰ ਘਰ ਜਾਕੇ ਮੁੜ ਤਿਆਰ ਹੋਕੇ ਆਉਂਣਾ ਪੈਂਦਾ ਹੈ ।ਜਦਕਿ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਪਿਛਲੀਆਂ ਚੋਣਾਂ ਦੌਰਾਨ ਇਨਾਂ ਸੜਕਾਂ ਨੂੰ ਬਨਾਉਣ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਤਕਰੀਬਨ 2 ਸਾਲ ਤੋਂ ਇਨਾਂ ਸੜਕਾਂ ਉਪਰ ਸਿਰਫ ਵੱਟੇ ਹੀ ਪਏ ਹੋਏ ਹਨ ਅਤੇ ਲੁੱਕ ਪਾਉਣ ਦੀ ਬਜਾਏ ਦੋ ਵਾਰ ਕੇਵਲ ਮਿੱਟੀ ਪਾਕੇ ਹੀ ਕੰਮ ਸਾਰ ਦਿੱਤਾ ਗਿਆ। ਅੱਗੇ ਉਨਾਂ ਕਿਹਾ ਕਿ ਇਸਤੋਂ ਵੱਧ ਸ਼ਰਮਿੰਦਗੀ ਵਾਲੀ ਗੱਲ ਕੀ ਹੋਵੇਗੀ ਕਿ ਸਿੱਖਿਆ ਜਿਹੀ ਮੁੱਢਲੀ ਸਹੂਲਤ ਨੂੰ ਹਾਸਲ ਕਰਨ ਲਈ ਖੁੱਲੇ ਸਕੂਲ ਅਤੇ ਕਾਲਜਾਂ ਨੂੰ ਜਾਣ ਵਾਲੇ ਰਸਤਿਆਂ ਦਾ ਵੀ ਬੁਰਾ ਹਾਲ ਹੋਵੇ ਕਿਉਂਕਿ ਅਮਰਗੜ ਕਾਲਜ ਨੂੰ ਵੀ ਜਾਣ ਵਾਲੀਆਂ ਕੁਝ ਪਿੰਡਾਂ ਦੀਆਂ ਸੜਕਾਂ ਦੀ ਹਾਲਕ ਬਹੁਤ ਹੀ ਮਾੜੀ ਹੋ ਚੁੱਕੀ ਹੈ । ਗੁਰਦੀਪ ਨਿਆਂਮਤਪੁਰਾ ਨੇ ਇਹ ਵੀ ਕਿਹਾ ਕਿ ਅਹਿਮਦਗੜ ਦੇ ਲੋਕਾਂ ਨੂੰ ਇੱਦਾਂ ਲਗਦਾ ਹੈ ਕਿ ਵਿਧਾਇਕ ਨੇ ਵਿਕਾਸ ਅਮਰਗੜ ਵੱਲ ਜਿਆਦਾ ਕੀਤਾ ਹੈ ਅਤੇ ਅਮਰਗੜ ਵੱਲ ਦੇ ਲੋਕਾਂ ਨੂੰ ਲਗਦਾ ਹੈ ਕਿ ਅਹਿਮਦਗੜ ‘ਚ ਵੋਟ ਬੈਂਕ ਵੱਡਾ ਹੈ, ਇਸ ਲਈ ਵਿਕਾਸ ਉਧਰ ਵੱਧ ਹੋਇਆ ਹੈ । ਜਦਕਿ ਸੱਚ ਤਾਂ ਹੈ ਇਹ ਹੈ ਕਿ ਵਿਕਾਸ ਕਿਤੇ ਵੀ ਨਹੀਂ ਹੋਇਆ ।

Related posts

ਪੰਜਾਬ ਵਿੱਚ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ : ਸਿੱਧੂ

INP1012

ਮੁਰਦਾ ਸਰੀਰ ਨੂੰ ਕਿਵੇਂ ਬਿਲੇ ਲਾਇਆ ਜਾਵੇ? ਬਾਰੇ ਵਿਚਾਰ ਚਰਚਾ–ਅਵਤਾਰ ਸਿੰਘ ਮਿਸ਼ਨਰੀ

INP1012

ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵੈਨ ਅੱਜ ਰਵਾਨਾ ਹੋਵੇਗੀ

INP1012

Leave a Comment