Featured India National News Punjab Punjabi

ਰਾਜਪੁਰਾ ਵਿੱਚ ਬਿਨਦਾਸ ਡਾਂਸ ਅਕੈਡਮੀ ਦਾ ਹੋਇਆ ਸੁਭ ਆਰੰਭ

ਰਾਜਪੁਰਾ,੩੦ ਮਈ (ਧਰਮਵੀਰ ਨਾਗਪਾਲ) ਰਾਜਪੁਰਾ ਦੀ ਕੈਲੀਬਰ ਮਾਰਕੀਟ ਵਿਖੇ ਬਿਨਦਾਸ ਡਾਂਸ ਅਕੈਡਮੀ ਦਾ ਸੁਭ ਆਰੰਭ ਕੀਤਾ ਗਿਆ ਜਿਸ ਦਾ ਉਦਘਾਟਨ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੋਂਸਲਰ ਰਣਜੀਤ ਸਿੰਘ ਰਾਣਾ ਅਤੇ ਅਰਵਿੰਦਰਪਾਲ ਸਿੰਘ ਰਾਜੂ ਕੋਂਲਸਰ ਨੇ ਕੀਤਾ ਜਦਕਿ ਵਿਸ਼ੇਸ ਤੋਰ ‘ਤੇ ਸਟਾਰ ਪਲੱਸ ਦੇ ਸੈਮੀ ਫਾਲੀਨਲਿਸਟ ਅਰਿਅਨ ਕਪੂਰ ਵੀ ਪਹੁੰਚੇ ।ਇਸ ਮੋਕੇ ਰਣਜੀਤ ਸਿੰਘ ਰਾਣਾ ਨੇ ਕਿਹਾਕਿ ਨੋਜਵਾਨਾਂ ਅਤੇ ਬੱਚਿਆਂ ਲਈ ਡਾਂਸ ਸਿੱਖਣ ਲਈ ਬਾਹਰ ਨਹੀ ਜਾਣਾ ਪਵੇਗਾ ਇਥੇ ਹੀ ਉਹ ਜਿਸ ਤਰ੍ਹਾਂ ਦਾ ਵੀ ਡਾਂਸ ਸਿੱਖਣਾ ਚਾਹੁੰਦੇ ਹਨ ਸਿੱਖ ਸਕਦੇ ਹਨ ਕਿਉਂਕਿ ਅੱਜ ਕੱਲ ਡਾਂਸ ਖੇਤਰ ਵਿੱਚ ਵੀ ਬਹੁਤ ਜਿਆਦਾ ਮੁਕਾਬਲਾ ਹੋ ਗਿਆ ਹੈ ਅਤੇ ਵਧੀਆ ਟਰੇਨਰ ਤੋਂ ਡਾਂਸ ਦੀ ਕੋਚਿੰਗ ਲਈ ਜਾਵੇ ਜੋ ਕਿ  ਅੱਗਜਾ ਕੇ ਫਾਇਦਾ ਦਿੰਦੀ ਹੈ ।ਉਨ੍ਹਾਂ ਕਿਹਾਕਿ ਡਾਂਸ ਖੇਤਰ ਵਿੱਚ ਅੱਜ ਬਹੁਤ ਜਿਆਦਾ ਮੋਕੇ ਹਨ ਅਤੇ ਡਾਂਸ ਸਿੱਖਣ ਦੇ ਸੋਂਕੀਨ ਨੋਜਵਾਨ ਇਸ ਖੇਤਰ ਵਿੱਚ ਆਪਣੇ ਆਪ ਨੂੰ ਕਾਮਯਾਬ ਕਰ ਸਕਦੇ ਹਨ ।ਉਨ੍ਹਾਂ ਨੇ ਨੋਜਵਾਨਾਂ ਨੂੰ ਆਪੀਲ ਕਰਦੇ ਹੋਏ ਕਿਹਾਕਿ ਉਹ ਨਸ਼ਿਆਂ ਅਤੇ ਮਾੜੀ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਵਧੀਆ ਸਮਾਜ ਦੀ ਸਿਰਜਨਾ ਵਿੱਚ ਆਪਣਾ ਯੋਗਦਾਨ ਦੇਣ ।ਇਸ ਮੋਕੇ ਡਾਂਸ ਅਕੈਡਮੀ ਦੇ ਡਾਇਰੈਕਟਰ ਨਵੀ ਸੰਧੂ ਨੇ ਦੱਸਿਆ ਕਿ ਇਸ ਅਕੈਡਮੀ ਵਿੱਚ ਪੰਜਾਬੀ ਭੰਗੜਾ, ਵੈਸਟਨ ਨਾਚ,ਬਾਲੀਵੁੱਡ ਡਾਂਸ, ਹਿਪ ਹੋਪ, ਸਾਲਸਾ,ਜੈਜ,ਬੈਲੇ,ਕਲਾਸੀਕਲ ਸਮੇਤ ਹੋਰ ਡਾਂਸ ਦੀ ਕੋਚਿੰਗ ਲੈ ਸਕਦੇ ਹਨ ।ਹੋਰਨਾਂ ਤੋਂ ਇਲਾਵਾ ਅਰਵਿੰਦਰ ਪਾਲ ਸਿੰਘ ਰਾਜੂ ਕੋਂਸਲਰ,ਹੈਪੀ ਹਸ਼ਨਪੁਰ,ਲਾਲੀ ਢੀਂਡਸਾ,ਗੁਰਪ੍ਰੀਤ ਸਿੰਘ ਮਹਿਮੂਦਪੁਰ,ਹਰਵਿੰਦਰ ਸਿੰਘ ਕਾਲਾ ਨੀਲਪੁਰ,ਮਨਪ੍ਰੀਤ ਸਿੰਘ ਨੀਲਪੁਰ,ਜੀ ਸੰਧੂ,ਮਨਪ੍ਰੀਤ ਸਿੰਘ ਚੀਮਾ,ਖੁਸ਼ਵਿੰਦਰ ਸਿੰਘ ਵਿਰਕ,ਸੁਰਿੰਦਰ ਵਰਮਾ ਸਮੇਤ ਹੋਰ ਵੀ ਹਾਜਰ ਸਨ ।

Related posts

ਮਹਾਨ ਸ਼ਹੀਦ ਭਾਈ ਸਤਨਾਮ ਸਿੰਘ ਜੀ ੨੨ ਲੱਖੀਆਂ ਦੀਆਂ ਯਾਦਾ ਦੇ ਝਰੋਖੇ ਵਿੱਚੋ – ਫਤਹਵੀਰ ਸਿੰਘ

INP1012

ਅਵਾਰਾ ਸਾਂਡ ਵਲੋਂ ਵਕੀਲ ਨੂੰ ਟੱਕਰ ਮਾਰਨ ਕਾਰਨ ਹੋਈ ਮੌਤ

INP1012

ਰੈਵੀਨਿਊ ਪਟਾਵਰ ਯੂਨੀਅਨ ਦੀ ਜ਼ਿਲਾ ਪੱਧਰੀ ਮੀਟਿੰਗ ਹੋਈ

INP1012

Leave a Comment