Featured India National News Punjab Punjabi

ਜੂਨ ਕੱਢੇਗਾ ਇਸ ਵਾਰ ਵੱਟ

ਸੰਦੌੜ 01 ਮਈ (ਹਰਮਿੰਦਰ ਸਿੰਘ ਭੱਟ) ਇਸ ਵਾਰ ਜੂਨ ਖੂਬ ਤਪਣ ਦੇ ਆਸਾਰ ਹਨ। ਪਿਛਲੇ ਚਾਰ ਦਿਨਾਂ ਤੋਂ ਮੌਸਮ ਵਿੱਚ ਆਏ ਬਦਲਾਅ ਨਾਲ ਮਿਲੀ ਰਾਹਤ ਤੋਂ ਬਾਅਦ 1 ਜੂਨ ਤੋਂ ਪਾਰਾ ਇੱਕ ਵਾਰ ਫਿਰ ਚੜ• ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਦਿਨ ਦਾ ਤਾਪਮਾਨ 40 ਡਿਗਰੀ ਦੇ ਨੇੜੇ ਰਿਹਾ। ਮੌਸਮ ਵਿਭਾਗ ਦੇ ਚੰਡੀਗੜ• ਕੇਂਦਰ ਮੁਤਾਬਕ ਫਿਲਹਾਲ ਮੌਸਮ ਖੁਸ਼ਕ ਰਹੇਗਾ ਤੇ ਦਿਨ-ਰਾਤ ਦਾ ਤਾਪਮਾਨ ਵਧੇਗਾ।
ਉਨਾਂ ਅਨੁਸਾਰ ਅਗਲੇ ਦੋ ਦਿਨ ਤੱਕ ਕੋਈ ਰਾਹਤ ਨਹੀਂ ਹੈ। ਚਾਰ ਜੂਨ ਨੂੰ ਇੱਕ ਪੱਛਮੀ ਗੜਬੜੀ ਦੇਖਣ ਨੂੰ ਮਿਲ ਸਕਦੀ ਹੈ, ਜਿਸ ਨਾਲ ਪਹਾੜਾਂ ਵਿੱਚ ਥੋੜੀ ਬਹੁਤ ਮੀਂਹ ਪੈ ਸਕਦਾ ਹੈ। ਮੈਦਾਨੀ ਇਲਾਕਿਆਂ ਵਿੱਚ ਇਸ ਨਾਲ ਕੋਈ ਰਾਹਤ ਦੀ ਉਮੀਦ ਨਹੀਂ ਕਿਉਂਕਿ ਇਸ ਨਾਲ ਬੱਦਲ ਤਾਂ ਹੋ ਸਕਦੇ ਹਨ, ਪਰ ਮੀਂਹ ਪੈਣ ਦੀ ਸੰਭਾਵਨਾ ਨਹੀਂ।
ਬੁੱਧਵਾਰ ਤੇ ਵੀਰਵਾਰ ਨੂੰ ਮੌਸਮ ਸਾਫ ਰਹੇਗਾ ਤੇ ਪਾਰਾ 40 ਡਿਗਰੀ ਦੇ ਲਗਭਗ ਰਹੇਗਾ। ਸ਼ੁੱਕਰਵਾਰ ਨੂੰ ਮੌਸਮ ਸਾਫ ਰਹੇਗਾ ਤੇ ਵੱਧ ਤੋਂ ਵੱਧ ਪਾਰਾ 41 ਡਿਗਰੀ ਤੇ ਘੱਟ ਤੋਂ ਘੱਟ 27 ਡਿਗਰੀ ਦੇ ਲਗਭਗ ਰਹੇਗਾ।

Related posts

ਮਾਮਲਾ ਬਸਪਾ ਮੁੱਖੀ ਨੂੰ ਭਾਜਪਾ ਆਗੂ ਵੱਲੋਂ ਅਪਸ਼ਬਦ ਬੋਲਣ ਦਾ

INP1012

ਰਾਜਪੁਰਾ ਵਿੱਚ ਦਿੱਲੀ ਦੇ ਮੁਖ ਮੰਤਰੀ ਦਾ ਸਾੜਿਆ ਪੁਤਲਾ

INP1012

ਡਾ. ਅੰਬੇਡਕਰ ਜੀ ਦੇ 126ਵੇਂ ਜਨਮ ਦਿਹਾੜੇ ਮੌਕੇ 9 ਅਪ੍ਰੈਲ ਨੂੰ ਕੱਢੀ ਜਾਵੇਗੀ ਦਲਿਤ ਅਧਿਕਾਰ ਰੈਲੀ: ਰਾਹੁਲ ਡੁਲਗਚ

INP1012

Leave a Comment