Featured India National News Punjab Punjabi

ਫੀਡ ਫਾਊਂਡੇਸ਼ਨ ਵੱਲੋਂ ਪੜਾਈ ਸੰਬੰਧੀ ਖਰਚਿਆਂ ਲਈ ਅਡਾਪਡ ਕੀਤੇ ੧੬ ਬੱਚੇ

*ਪੰਜਾਬ ਨੂੰ ਪੂਰਨ ਸਾਖਰ ਕਰਨ ਦੀ ਮੁਹਿੰਮ ਸ਼ੁਰੂ-ਜਸਪ੍ਰੀਤ ਸਿੰਘ ਹੌਬੀ
ਲੁਧਿਆਣਾ 1 ਜੂਨ  (ਸਤ ਪਾਲ ਸੋਨੀ) ਫੀਡ ਫਾਊਡੇਸ਼ਨ (ਐਨ.ਜੀ.ਓ.) ਵੱਲੋਂ ਸਟੂਡੈਂਟਸ ਡੈਮੋਕਰੇਟਿਕ ਫੈਡਰੇਸ਼ਨ (ਐਸ.ਡੀ.ਐੱਫ) ਦੇ ਸਹਿਯੋਗ ਨਾਲ ਸਥਾਨਕ ਗੁਰੂ ਨਾਨਕ ਖਾਲਸਾ ਸੀਨੀ. ਸੈਕੰਡਰੀ ਸਕੂਲ ਗੁਜਰਖਾਨ ਕੈਂਪਸ, ਮਾਡਲ ਟਾਊਨ ਵਿਖੇ ਸਿਖਿਆ ਪ੍ਰਸਾਰ ਅਤੇ ਸਕੂਲ ਅਡਾਪਸ਼ਨ ਪ੍ਰੌਗਰਾਮ ਦੀ ਤਹਿਤ ਪੜਾਈ ਅਤੇ ਸਿਖਿਆ ਪ੍ਰਤੀ ਹੋਰ ਸਹੂਲਤਾਂ ਲਈ ੧੬ ਲੋੜਵੰਦ ਅਤੇ ਗਰੀਬ ਬੱਚਿਆਂ ਨੂੰ ਅਡਾਪਡ ਕੀਤਾ ਗਿਆ । ਉਹਨਾਂ ਦੀ ਸੀਨੀਅਰ ਸੈਕੰਡਰੀ ਤੱਕ ਦੀ ਪੜ•ਾਈ ਦੀ ਸਕਾਲਰਸ਼ਿਪ ਅਤੇ ਫੀਸਾਂ ਦੇਣ ਦਾ ਜੱਥੇਬੰਦੀ ਵੱਲੋਂ ਐਲਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਫੀਡ ਫਾਊਂਡੇਸ਼ਨ ਦੇ ਪ੍ਰਧਾਨ ਸ੍ਰ: ਜਸਪ੍ਰੀਤ ਸਿੰਘ ਹੌਬੀ ਨੇ ਕਿਹਾ ਕਿ ਲੋੜਵੰਦ ਅਤੇ ਗਰੀਬ  ਬੱਚਿਆਂ ਨੂੰ ਵੀ ਆਪਣੀ ਪੜਾਈ ਪੂਰੀ ਕਰਨ ਦਾ ਅਧਿਕਾਰ ਹੈ ਅਤੇ ਆਰਥਿਕ ਮੰਦਹਾਲੀ ਕਾਰਨ ਉਹਨਾਂ ਦੀ ਪੜਾਈ ਵਿਚ ਰੁਕਾਵਟ ਨਹੀਂ ਆਉਣੀ ਚਾਹੀਦੀ। ਉੇਹਨਾਂ ਕਿਹਾ ਕਿ ਸਾਡੀ ਜੱਥੇਬਦੀ ਦਾ ਮੁੱਖ ਮੰਤਵ ਪੂਰਨ ਸਾਖਰਤ ਪੰਜਾਬ ਹੈ ਅਤੇ ਪੰਜਾਬ ਦੇ ਕਿਸੇ ਵੀ ਖਿੱਤੇ ਵਿਚ ਜੇਕਰ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਪੜਾਈ ਖਾਤਿਰ ਕਿਸੇ ਵੀ ਤਰਾ ਦੀ ਮਦਦ ਦੀ ਲੋੜ ਹੈ ਤਾਂ  ਸਾਡੀ ਜੱਥੇਬੰਦੀ ਨਾਲ ਸੰਪਰਕ ਕਰਨ ਉਪਰੰਤ ਹਰ ਸੰਭਵ ਮਦਦ ਕੀਤੀ ਜਾਵੇਗੀ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰ: ਹਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਸਮਾਜਿਕ ਸੰਸਥਾਵਾਂ ਦਾ ਅੱਗੇ ਆਉਣਾ ਇਕ ਸ਼ਲਾਘਾ ਯੋਗ ਕਦਮ ਹੈ ਅਤੇ ਕੋਈ ਵੀ ਬੱਚਾ ਪੜਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਹਨਾਂ ਨੇ ਜੱਥੇਬੰਦੀ ਦੇ ਸਕੂਲ ਅਡਾਪਸ਼ਨ ਪ੍ਰੋਗਰਾਮ ਨੂੰ ਸਰਾਹੁੰਦੇ ਹੋਏ ਹੋਰ ਅੱਗੇ ਵਧਾਉਣ ਲਈ ਕਿਹਾ, ਉਹਨਾਂ ਨੇ ਜੱਥੇਬੰਦੀ ਦੇ ਸਾਰੇ ਅਹੁਦੇਦਾਰਾਂ ਅਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਐਨ.ਜੀ.ਓ. ਦੀ ਐਜੈਕੇਸ਼ਨ ਕਮੇਟੀ ਵੱਲੋਂ ਸ੍ਰ: ਕੰਵਲਪ੍ਰੀਤ ਸਿੰਘ ਬਸੰਤ, ਰਜਿੰਦਰ ਸਿੰਘ ਐਨ.ਕੇ.ਐਚ., ਮਨਦੀਪ ਕੌਰ, ਪ੍ਰਿੰਯਕਾ ਬਸੰਤ, ਪਰਮਜੀਤ ਕੌਰ, ਯਾਦਵਿੰਦਰ ਸਿੰਘ ਗੋਲਡੀ, ਗੁਰਨਿੰਦਰ ਸਿੰਘ ਗੋਜੀ, ਮਾਨਵਜੋਤ ਸਿੰਘ, ਗੁਰਜੀਤ ਸਿੰਘ ਸੇਠੀ, ਮਨਪ੍ਰੀਤ ਕੌਰ, ਤਜਿੰਦਰ ਸਿੰਘ, ਕਰਨ ਭਾਰਦਵਾਜ ਅਤੇ ਵਿਨੇ ਗੋਇਲ ਹਾਜ਼ਿਰ ਸਨ।

Related posts

ਮੇਰਾ ਰੰਗਦੇ ਕਿਸੇ ਵੀ ਰੰਗ ਦਾ ਚੋਲਾ–ਗੁਰਮੀਤ ਪਲਾਹੀ

INP1012

ਅਹਿਮਦਗੜ ਦੇ ਵਾਰਡ ਨੰਬਰ 10 ਦੇ ਲੋਕ ਭੋਗ ਰਹੇ ਨੇ ਨਰਕ ਭਰੀ ਜਿੰਦਗੀ

INP1012

ਨਵੀਂ ਸੱਤਾ** ਹਰਮਿੰਦਰ ਸਿੰਘ ਭੱਟ

INP1012

Leave a Comment