Featured India National News Punjab Punjabi

ਸਾਹਿਬਜਾਦਾ ਫਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮਨਾਇਆ

ਮਾਲੇਰਕੋਟਲਾ,  (ਹਰਮਿੰਦਰ ਸਿੰਘ ਭੱਟ) ਐਂਟੀ ਡਰੱਗ ਫੈਡੇਰੇਸ਼ਨ ਪੰਜਾਬ (ਰਜਿ.) ਵਲੋਂ ਮੌਕੇ ਜਿਲਾ ਪ੍ਰਧਾਨ ਚਰਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਾਹਿਬਜਾਦਾ ਫਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਪ੍ਰਿੰਸੀਪਲ ਜੰਗ ਸਿੰਘ ਦੇ ਸਹਿਯੋਗ ਨਾਲ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮਨਾਇਆ ਗਿਆ।  ਸਮਾਗਮ ਦੀ ਸ਼ੁਰੂਆਤ ਸਥਾਨਕ ਥਾਨਾ ਸਿਟੀ 1 ਦੇ ਐਸ.ਐਚ.ਓ. ਪ੍ਰਿਥੀਪਾਲ ਸਿੰਘ ਵਲੋਂ ਕੀਤੀ ਗਈ। ਤਰਕਸ਼ੀਲ-ਚਿੰਤਕ ਡਾ. ਮਜੀਦ ਅਜਾਦ ਨੇ ਕਿਹਾ ਕਿ ਵਿਸ਼ਵ ਵਿੱਚ ਹਰ ਸਾਲ 60 ਲੱਖ ਮੌਤਾਂ ਤੰਬਾਕੂ ਦੀ ਵਰਤੋਂ ਕਰਕੇ ਵਾਪਰਦੀਆਂ ਹਨ, ਤੰਬਾਕੂ ਸੇਵਣ ਕਰਨ ਵਾਲੇ ਵਿਆਕਤੀ ਦਾ ਜੀਵਨ-ਸਮਾਂ 10 ਸਾਲ ਘੱਟ ਹੁੰਦਾ ਹੈ, ਤੰਬਾਕੂ ਸੇਵਣ ਮੂੰਹ ਦਾ ਕੈਸਰ, ਫੇਫੜੇ ਦਾ ਕੈਂਸਰ, ਦਮਾਂ, ਜਿਗਰ ਦਾ ਕੈਂਸਰ, ਹਾਰਟ ਅਟੈਕ, ਬਾਂਝਪਨ, ਨਾਮਰਦੀ ਅਦਿ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ। ਅੱਗੇ ਬੋਲਦਿਆਂ ਉੇਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਤੁਰਿਆ ਹੈ, ਸਮੇਂ ਦੀਆਂ ਸਰਕਾਰਾਂ ਵਲੋਂ ਸਕੂਲਾਂ ਵੱਲ ਧਿਆਨ ਨਾ ਦੇਕੇ ਸ਼ਰਾਬ ਦੇ ਠੇਕਿਆਂ ਵੱਲ ਜਿਆਦਾ ਧਿਆਨ ਦਿੱਤਾ ਜਾਂਦਾ ਹੈ, ਜਿਹੜਾ ਕਿ ਮਾੜਾ ਰੁਝਾਨ ਹੈ। ਨਸ਼ੇ ਦੇ ਦਰਿਆ ਵਿੱਚ ਲੱਖਾਂ ਹੀ ਨਿਰਦੋਸ਼ ਡੁੱਬ ਰਹੇ ਹਨ, ਇਸ ਨੂੰ ਰੋਕਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ।     ਵਿਦਿਆਰਥੀ ਨੌਜਵਾਨਾਂ ਨੂੰ ਜਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਨਸ਼ਿਆ, ਅੰਧ-ਵਿਸਵਾਸ਼ਾਂ, ਵਹਿਮ-ਭਰਮਾਂ ਵਿਚੋਂ ਨਿਕਲਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਅਪਨਾਉਣਾ ਚਾਹੀਦਾ ਹੈ।  ਸਮਾਗਮ ਦੇ ਮੁੱਖ ਮਹਿਮਾਨ ਉਸ਼ਵਿੰਦਰ ਰੁੜਕਾ, ਐਮ.ਡੀ. ਲੈਂਗੂਏਜ ਪੁਆਇੰਟ ਕੰਪਿਊਟਰ ਸੈਂਟਰ  ਵਲੋਂ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਜੀਵਣ ਵਿੱਚ ਤੰਬਾਕੂ ਅਤੇ ਨਸ਼ਿਆ ਦਾ ਸੇਵਣ ਨਾ ਕਰਨ, ਅਤੇ ਨਸ਼ਾ ਫੈਲਾਉਣ ਵਾਲੇ ਲੁਟੇਰਿਆ ਦਾ ਸਮਾਜਕ ਬਾਈਕਾਟ ਕਰਨ ਦੀ ਸਹੁੰ ਚੁਕਾਈ ਗਈ। ਇਸ ਮੌਕੇ ਮੁਹੰਮਦ ਕਫੀਲ, ਪ੍ਰਧਾਨ, ਮਾਲੇਰਕੋਟਲਾ, ਹਰਦੀਪ ਸਿੰਘ, ਪ੍ਰਧਾਨ, ਸੰਗਰੂਰ, ਮਨਪ੍ਰੀਤ ਸਿੰਘ, ਪ੍ਰਧਾਨ, ਧੂਰੀ, ਮਨਦੀਪ ਰੁੜਕਾ, ਅਰਸ਼ਦੀਪ ਸਿੰਘ, ਗੁਰਵਿੰਦਰ ਰੁੜਕਾ, ਗੁਰਪ੍ਰੀਤ ਸਿੰਘ, ਲਾਜਵਿੰਦਰ ਸਿੰਘ, ਮਨ ਔਲਖ ਆਦਿ ਵਲੋਂ ਵਿਸੇਸ਼ ਸਹਿਯੋਗ ਪਾਇਆ ਗਿਆ।

Related posts

ਬਿਜਲੀ ਬੋਰਡ ਸੰਦੌੜ ਦੀ ਅਣਗਹਿਲੀ ਕਾਰਨ 50 ਕਿੱਲੇ ਨਾੜ ਸੜ ਕੇ ਸਵਾਹ

INP1012

ਭਾਈ ਵਰਿਆਮ ਸਿੰਘ ਪਿੰਡ ਬਰਬਰਾ (ਯੂ. ਪੀ.) ਆਪਣੇ ਘਰ ਅਕਾਲ ਚਲਾਣਾ ਕਰ ਗਏ – ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਕਰਦੇ ਹਾਂ ਕਿ ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

INP1012

ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਨਾਲ ਧ੍ਰੋਹ ਕਮਾਇਆ-ਸੁਰਿੰਦਰ ਸਿੰਘ ਫਰੀਦਪੁਰ

INP1012

Leave a Comment