Featured India National News Punjab Punjabi

ਆਪ ਵਲੋਂ ਅਮਰਗੜ ਅਤੇ ਅਹਿਮਦਗੜ ‘ਚ ਨਵੀਆਂ ਕਮੇਟੀਆਂ ਦਾ ਗਠਨ

ਸੰਦੌੜ/ਅਹਿਮਦਗੜ, 4 ਜੂਨ (ਹਰਮਿੰਦਰ ਸਿੰਘ ਭੱਟ)-ਹਲਕਾ ਅਮਰਗੜ ਅੰਦਰ ਆਮ ਆਦਮੀ ਪਾਰਟੀ ਦੇ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਅਹਿਮਦਗੜ ਅੰਦਰ ਕੋਂਸਲਰ ਕਿੱਟੂ ਥਾਪਰ ਦੇ ਦਫਤਰ ਵਿਖੇ ਆਪ ਦੇ ਕਾਰਜਕਰਤਾਵਾਂ ਵਲੋਂ ਇੱਕ ਨਿੱਜੀ ਮੀਟਿੰਗ ਸੱਦੀ ਗਈ । ਜਿਸਦੀ ਅਗਵਾਈ ਹਲਕਾ ਫਤਿਹਗੜ ਸਾਹਿਬ ਤੋਂ ਆਪ ਦੇ ਜ਼ੋਨ ਅਬਜ਼ਰਵਰ ਐਡਵੋਕੇਟ ਵਰਿੰਦਰ ਖਾਰਾ ਨੇ ਕੀਤੀ । ਇਸ ਮੌਕੇ ਅਮਰਗੜ ਅੰਦਰ ਸੱਤ ਮੈਂਬਰੀ ਅਤੇ ਅਹਿਮਦਗੜ ਅੰਦਰ ਪੰਜ ਮੈਂਬਰੀ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ।ਜਦਕਿ ਬਾਗੜੀਆਂ ਦੀ ਆਪ ਟੀਮ ਦੀ ਕਮਾਨ ਇਕੱਲੇ ਡਾ.ਅਸ਼ਵਨੀ ਸ਼ਰਮਾਂ ਦੇ ਹੱਥਾਂ ਵਿੱਚ ਸੌਂਪ ਦਿੱਤੀ ਗਈ ।ਇਸ ਮੀਟਿੰਗ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਕਈ ਸਿਆਸੀ ਮੁੱਦਿਆਂ ਉਪਰ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਡਵੋਕੇਟ ਵਰਿੰਦਰ ਖਾਰਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਪੰਜਾਬ ਦਾ ਮਾਹੋਲ ਬਹੁਤ ਹੀ ਖਰਾਬ ਹੋ ਚੁੱਕਾ ਹੈ।ਇਸ ਲਈ ਆਪ ਦਾ ਮਕਸਦ ਪੰਜਾਬ ਅੰਦਰ ਬਦਲਾਅ ਲੈਕੇ ਆਉਣਾ ਹੈ ਅਤੇ ਇਸ ਬਦਲਾਅ ਨੂੰ ਲੈਕੇ ਆਉਣ ਲਈ ਪੰਜਾਬੀਆਂ ਨੂੰ ਪਾਰਟੀ ਸੰਯੋਜਕ ਅਰਵਿੰਦ ਕੇਜਰੀਵਾਲ ਦਾ ਸਾਥ ਦੇਣਾ ਚਾਹੀਦਾ ਹੈ ।ਅੱਗੇ ਉਨਾ ਕਿਹਾ ਕਿ ਆਪ ਹਾਈਕਮਾਂਡ ਵਲੋਂ ਵਿਧਾਨ ਸਭਾ ਚੋਣਾਂ ਵਿੱਚ ਖੜਨ ਵਾਲੇ ਆਪਣੇ ਉਮੀਦਵਾਰਾਂ ਦਾ ਐਲਾਨ ਚੋਣਾਂ ਦੇ ਨਜਦੀਕ ਹੀ ਕੀਤਾ ਜਾਵੇਗਾ ਕਿਉਂਕਿ ਜੇ ਹੁਣ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੀ ਹੈ ਤਾਂ ਬਾਦਲ ਸਰਕਾਰ ਉਨਾਂ ਉਪਰ ਝੂਠੇ ਪਰਚੇ ਦਰਜ ਕਰਵਾ ਕੇ ਉਨਾਂ ਨੂੰ ਤੰਗ-ਪਰੇਸ਼ਾਨ ਵੀ ਕਰ ਸਕਦੀ ਹੈ ।ਇਸ ਲਈ ਸਾਰੇ ਪਾਰਟੀ ਵਰਕਰ ਪੂਰੇ ਜੋਸ਼ ਅਤੇ ਹੋਸ਼ ਨਾਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ। ਇਸ ਮੌਕੇ ਕੋਂਸਲਰ ਕਿੱਟੂ ਥਾਪਰ ਨੇ ਕਿਹਾ ਕਿ ਉਨਾਂ ਦੇ ਦਫਤਰ ਵਿਖੇ ਐਡਵੋਕੇਟ ਵਰਿੰਦਰ ਖਾਰਾ ਦੇ ਆਉਣ ਤੇ ਉਹ ਸਮੂਹ ਪਾਰਟੀ ਵਰਕਰਾਂ ਵਲੋਂ ਉਨਾਂ ਦਾ ਨਿੱਘਾ ਸਵਾਗਤ ਕਰਦੇ ਹਨ ਅਤੇ ਉਨਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਪਾਰਟੀ ਹਾਈਕਮਾਂਡ ਵਲੋਂ ਜਾਰੀ ਕੀਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਉਹ ਪੂਰੀ ਤਨਦੇਹੀ ਨਾਲ ਪਾਲਣ ਕਰਨਗੇ । ਇਸ ਹੰਗਾਮੀ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਗਰਮ ਖਿਆਲੀ ਨੌਜਵਾਨ ਆਗੂ ਗੁਰਦੀਪ ਸਿੰਘ ਨਿਆਂਮਤਪੁਰਾ ਨੇ ਕਿਹਾ ਕਿ ਉਹ ਅਤੇ ਉਨਾਂ ਦੇ ਸਾਥੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦਾ ਕਿਲਾ ਫਤਿਹ ਕਰਨ ਲਈ ਪੂਰੀ ਤਰਾਂ ਨਾਲ ਆਪਣੀ ਕਮਰ ਕੱਸੀ ਬੈਠੇ ਹਨ ਅਤੇ ਮਾਨਯੋਗ ਹਰਜੋਤ ਸਿੰਘ ਬੈਂਸ ਵਲੋਂ ਚਲਾਈ ਗਈ ‘ਯੂਥ ਜੋੜੋ’ ਮੁਹਿੰਮ ਨੂੰ ਕਾਮਯਾਬ ਬਨਾਉਣ ਲਈ ਉਹ ਆਪਣੇ ਸਾਥੀਆਂ ਨਾਲ ਮਿਲਕੇ ਸਮੁੱਚੇ ਹਲਕਾ ਅਮਰਗੜ ਦੀਆਂ ਖੇਡ ਕਲੱਬਾਂ ਤੋਂ ਇਲਾਵਾ ਹੋਰ ਨੌਜਵਾਨ ਸਮਾਜਿਕ ਜੱਥੇਬੰਦੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੁਹਿਮੰ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰ ਰਹੇ ਹਨ ।ਅਹਿਮਦਗੜ ਤੋਂ ਬਣਾਈ ਪੰਜ ਮੈਂਬਰ ਕਮੇਟੀ ਵਿੱਚ ਕੋਂਸਲਰ ਕਿੱਟੂ ਥਾਪਰ, ਪਵਨ ਗੋਇਲ, ਸਰਪੰਚ ਸੁਖਚੈਨ ਸਿੰਘ, ਅੰਮੀ ਚੰਦ ਜੋਸ਼ੀ ਅਤੇ ਡਾ. ਯਸ਼ਰਾਜ ਕਪਿਲਾ ਨੂੰ ਅਤੇ ਅਮਰਗੜ ਤੋਂ ਬਣਾਈ ਸੱਤ ਮੈਂਬਰੀ ਵਿੱਚ ਰਾਜੂ ਧੂਰੀ, ਰਘਵੀਰ ਸਿੰਘ ਲਾਡੀ, ਦਰਸ਼ਨ ਸਿੰਘ ਝੂੰਦਾ, ਸੁਖਪਾਲ ਸਿੰਘ, ਇਕਬਾਲ ਸਿੰਘ, ਰਾਮਦੀਨ ਸੂਫੀ ਅਤੇ ਰਣਧੀਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਪੁਸ਼ਕਰ ਸ਼ਰਮਾਂ ਅਹਿਮਦਗੜ, ਕੇਵਲ ਜਾਗੋਵਾਲ, ਡਾ.ਖਾਨ ਲਸੋਈ, ਰਾਜੀਵ ਤੂੰਗਾਹੇੜੀ, ਕੇਵਲ ਕ੍ਰਿਸ਼ਨ ਭੋਲਾ, ਰਜਿੰਦਰ ਸਿੰਘ ਵਿੱਕੀ, ਵਰਿੰਦਰ ਕੁਮਾਰ ਤੋਤਾ, ਹਰਜਿੰਦਰ ਸਿੰਘ ਬਿਰਦੀ, ਬਹਾਦਰ ਖਾਂ ਆਦਿ ਵੀ ਹਾਜਰ ਸਨ ।

Related posts

ਅਨੰਦ ਕਾਰਜ ਲਾਵਾਂ ਤੇ ਅਰਦਾਸ — ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

INP1012

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦਾ ਸਿਆਣਪ ਵਾਲਾ ਫ਼ੈਸਲਾ–ਉਜਾਗਰ ਸਿੰਘ

INP1012

ਬਾਬੇ ਦੂਜੇ ਦੀ ਔਰਤ ਉੱਤੇ ਆਸਾਨੀ ਨਾਲ ਹੱਥ ਫੇਰ ਜਾਂਦੇ ਹਨ -ਸਤਵਿੰਦਰ ਕੌਰ ਸੱਤੀ (ਕੈਲਗਰੀ)

INP1012

Leave a Comment