Featured India National News Punjab Punjabi

ਜਾਮਾ ਮਸਜਿਦ ਵੱਲੋਂ ਨਿਗਮ ਮੇਅਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ

ਰਮਜਾਨ ਦਾ ਮਹੀਨਾ ਬੜੀਆਂ ਰਹਿਮਤਾਂ ਵਾਲਾ ਹੁੰਦਾ ਹੈ:  ਸ਼ਾਹੀ ਇਮਾਮ ਪੰਜਾਬ
ਲੁਧਿਆਣਾ, 4 ਜੂਨ (ਸਤ ਪਾਲ ਸੋਨੀ) ਰਮਜਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ‘ਤੇ ਮੁਸਲਮਾਨਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਮੁਸਲਿਮ ਭਾਈਚਾਰੇ ਵਲੋਂ ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਤੀਆਂ ਗਈਆਂ ਹਨ ਕਿਉਂਕਿ ਰਮਜਾਨ ਦਾ ਮਹੀਨਾ ਮੁਸਲਮਾਨਾਂ ਲਈ ਬੜੀਆਂ ਰਹਿਮਤਾਂ ਵਾਲਾ ਹੁੰਦਾ ਹੈ।
ਇਸ ਸੰਬੰਧ ‘ਚ ਅੱਜ ਪੰਜਾਬ ਦੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜਾਮਾ ਮਸਜਿਦ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ: ਹਰਚਰਨ ਸਿੰਘ ਗੋਹਲਵੜੀਆ ਨੂੰ ਇਕ ਮੰਗ ਪੱਤਰ ਦੇਕੇ ਮੰਗ ਕੀਤੀ ਕਿ 7 ਜੂਨ ਤੋਂ ਸ਼ੁਰੂ ਹੋ ਰਹੇ ਰਮਜਾਨ ਸ਼ਰੀਫ ਦੇ ਮੱਦੇਨਜ਼ਰ ਇਕ ਮਹੀਨੇ ਤੱਕ ਰੋਜ਼ਾਨਾ ਸਵੇਰੇ 2 ਵਜੇ ਤੋਂ ਹੀ ਪਾਣੀ ਦੀ ਸਪਲਾਈ ਸ਼ੁਰੂ ਕਰਨ ਦੇ ਲਈ ਸ਼ਹਿਰ ਦੇ ਸਾਰੇ ਟਿਊਬਵੈਲ ਚਲਾਏ ਜਾਣ ਤਾਂ ਜੋ ਸਵੇਰੇ ਰੋਜ਼ਾ ਰੱਖਣ ਵਾਲਿਆਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਉਪਰੰਤ ਨਿਗਮ ਮੇਅਰ ਨੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਯਕੀਨ ਦਿਲਾਇਆ ਕਿ ਇਸ ਸੰਬੰਧੀ ਟਿਊਵਬੈਨ ਆਪ੍ਰੇਟਰਾਂ ਨੂੰ ਹਿਦਾਇਤ ਕੀਤੀ ਜਾਵੇਗੀ ਕਿ ਉਹ ਸਮੇਂ ਸਿਰ ਪਾਣੀ ਦੀ ਸਪਲਾਈ ਉਪਲਬਧ ਕਰਵਾਉਣ ਤਾਂ ਜੋ ਰੋਜਾ ਰੱਖਣ ਵਾਲਿਆਂ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੌਲਾਨਾ ਉਸਮਾਨ ਨੇ ਦੱਸਿਆ ਕਿ ਇਸੇ ਤਰਾਂ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਹੈ ਕਿ ਪਵਿੱਤਰ ਰਮਜਾਨ ਦੇ ਮਹੀਨੇ ‘ਚ ਪੰਜਾਬ ਭਰ ਵਿਚ ਸਵੇਰੇ ਸਰਗੀ ਦੇ ਸਮੇਂ ਅਤੇ ਸ਼ਾਮ ਨੂੰ ਅਫ਼ਤਾਰੀ ਦੇ ਸਮੇਂ ਬਿਜਲੀ ਕੱਟ ਨਾ ਲਗਾਏ ਜਾਣ।
ਮੌਲਾਨਾ ਉਸਮਾਨ ਨੇ ਦੱਸਿਆ ਕਿ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਜਤਿੰਦਰ ਸਿੰਘ ਔਲਖ ਨੂੰ ਵੀ ਇਕ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਰਮਜਾਨ ਦੇ ਮੱਦੇਨਜ਼ਰ ਮਹਾਂਨਗਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਪੂਰੀ ਤਰਾਂ ਚੁਸਤ-ਦਰੁਸਤ ਬਣਾਇਆ ਜਾਵੇ ਅਤੇ ਪੀਸੀਆਰ ਦੀ ਗਸ਼ਤ ਵੀ ਮਸਜਿਦਾਂ ਦੇ ਨੇੜੇ ਵਧਾਈ ਜਾਵੇ ਤਾਂ ਜੋ ਸਵੇਰੇ 2 ਵਜੇ ਤੋਂ 5 ਵਜੇ ਤੱਕ ਮਸਜਿਦਾਂ ਨੂੰ ਜਾਣ ਵਾਲੇ ਲੋਕਾਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਪੇਸ਼ ਨਾ ਆਏ। ਇਸ ‘ਤੇ ਪੁਲਿਸ ਪ੍ਰਸ਼ਾਸਨ ਵਲੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਭਰੋਸਾ ਦਿੱਤਾ ਗਿਆ ਕਿ ਰਮਜਾਨ ਉਲ ਮੁਬਾਰਕ ਦੇ ਮਹੀਨੇ ‘ਚ ਕਿਸੇ ਵੀ ਰੋਜਦਾਰ ਨੂੰ ਕਿਸੇ ਤਰਾਂ ਦੀ ਪ੍ਰਸ਼ਾਸਨ ਵਲੋਂ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਲਈ ਲਿਖਤੀ ਤੌਰ ‘ਤੇ ਸਾਰੇ ਸੰਬੰਧਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Related posts

ਗੁਰਬਾਣੀ ਇਸੁ ਜਗ ਮਹਿ ਚਾਨਣੁ॥ (ਗੁਰੂ ਗ੍ਰੰਥ)

INP1012

ਪਟਿਆਲਾ ਜ਼ਿਲੇ ‘ਚ ਕਣਕ ਦੀ ੯੫ ਫੀਸਦੀ ਚੁਕਾਈ ਮੁਕੰਮਲ

INP1012

World Sikh Parliament to alert World Leaders — amid exposure of Indian Intelligence Operations

INP1012

Leave a Comment